23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਜ਼ਿਲ੍ਹੇ ਭਰ 'ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

ਅਜੀਤ ਡੈਸਕ 22-06-2025
ਜਲੰਧਰ, 21 ਜੂਨ (ਸ਼ਿਵ)-11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸ਼ਹਿਰ 'ਚ ਕਈ ਥਾਵਾਂ 'ਤੇ ਉਤਸ਼ਾਹ ਨਾਲ ਯੋਗ ਦਿਵਸ ਮਨਾਇਆ ਤੇ ਸ਼ਹਿਰ ਦੇ ਕਈ ਇਲਾਕਿਆਂ, ਜਿਨ੍ਹਾਂ 'ਚ ਪਾਰਕਾਂ, ਸਕੂਲ, ਕਾਲਜ ਦੇ ਮੈਦਾਨਾਂ 'ਚ ਯੋਗਾ ਆਸਣ ਦੇ ਪ੍ਰੋਗਰਾਮ ਕਰਵਾਏ ਗਏ | ਅੰਤਰਰਾਸ਼ਟਰੀ ਯੋਗ ਦਿਵਸ 'ਚ ਲੋਕਾਂ ਨੂੰ ਵੱਡੀ ਗਿਣਤੀ 'ਚ ਕਰਵਾਏ ਪੋ੍ਰਗਰਾਮਾਂ 'ਚ ਹਿੱਸਾ ਲਿਆ, ਜਿਸ 'ਚ ਨਾ ਸਿਰਫ਼ ਯੋਗ ਦੀ ਅਹਿਮੀਅਤ 'ਤੇ ਚਾਨਣਾ ਪਾਇਆ ਗਿਆ ਸਗੋਂ ਸਿਹਤਮੰਦ ਸਰੀਰ ਤੇ ਜ਼ਿੰਦਗੀ ਨੂੰ ਹੋਰ ਬਿਹਤਰ ਬਣਾਉਣ ਲਈ ਮੌਜੂਦਾ ਸਮੇਂ ਲਈ ਯੋਗ ਨੂੰ ਅਹਿਮ ਦੱਸਿਆ ਗਿਆ |
ਸਿਹਤਮੰਦ ਰਹਿਣ ਲਈ ਯੋਗ ਰੋਜ਼ਾਨਾ ਬਣੇ ਜ਼ਿੰਦਗੀ ਦਾ ਹਿੱਸਾ-ਅਮਰੀ
ਜਲੰਧਰ 'ਚ ਭਾਜਪਾ ਮੰਡਲ 15 ਵਲੋਂ ਮੰਡਲ ਪ੍ਰਧਾਨ ਰਾਹੁਲ ਜਾਮਵਾਲ ਦੀ ਪ੍ਰਧਾਨਗੀ ਹੇਠ ਇਕ ਯੋਗ ਪ੍ਰੋਗਰਾਮ ਕਰਵਾਇਆ | ਗਾਰਡਨ ਕਾਲੋਨੀ ਵੈੱਲਫੇਅਰ ਸੁਸਾਇਟੀ ਵਲੋਂ ਪਾਰਕ ਵਿਚ ਆਯੋਜਿਤ ਪ੍ਰੋਗਰਾਮ 'ਚ ਮੀਨਾਕਸ਼ੀ ਭੰਡਾਰੀ ਨੇ ਸ਼ਰਧਾਲੂਆਂ ਨੂੰ ਯੋਗ ਆਸਣ ਕਰਵਾਏ | ਭਾਜਪਾ ਆਗੂ ਅਮਰਜੀਤ ਸਿੰਘ ਅਮਰੀ ਨੇ ਕਿਹਾ ਕਿ ਯੋਗ ਸਿਰਫ਼ ਇਕ ਦਿਨ ਦੀ ਕਿਰਿਆ ਨਹੀਂ ਹੈ, ਸਗੋਂ ਸਾਡੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾ ਕੇ ਇਹ ਸਾਨੂੰ ਮਾਨਸਿਕ, ਸਰੀਰਕ ਤੇ ਅਧਿਆਤਮਿਕ ਤÏਰ 'ਤੇ ਸਿਹਤਮੰਦ ਬਣਾ ਸਕਦਾ ਹੈ | ਇਸ ਲਈ ਸਾਨੂੰ ਰੋਜ਼ਾਨਾ ਯੋਗ ਕਰਨਾ ਚਾਹੀਦਾ ਹੈ | ਇਸ ਮÏਕੇ ਪ੍ਰਧਾਨ ਨਰਿੰਦਰ ਮਹਿਤਾ, ਸਕੱਤਰ ਮਨੋਜ ਵਿਕੀ, ਸੁਨੀਲ ਗੁਪਤਾ, ਜਸਵਿੰਦਰ ਸੈਣੀ, ਬੀਨੂੰ ਮਹਿਤਾ, ਵਨੀਤਾ ਗੋਸਵਾਮੀ ਆਦਿ ਹਾਜ਼ਰ ਸਨ |
ਆਰੀਆ ਸਮਾਜ ਮੰਦਰ
ਯੋਗ ਦਿਵਸ ਆਰੀਆ ਸਮਾਜ ਮੰਦਰ ਮਾਡਲ ਟਾਊਨ 'ਚ ਉਤਸ਼ਾਹ ਨਾਲ ਮਨਾਇਆ | ਯੋਗਚਾਰੀਆ ਦਵਿੰਦਰ ਅਰੋੜਾ ਦੀ ਸਰਪ੍ਰਸਤੀ 'ਚ ਕਈ ਸਾਲਾਂ ਤੋਂ ਯੋਗ ਪ੍ਰੋਗਰਾਮ ਕਰਵਾਏ ਜਾ ਰਹੇ ਹਨ | ਇਸ ਮੌਕੇ ਸ੍ਰੀਮਤੀ ਅਨੀਤਾ ਦੁੱਗਲ, ਨੀਟੂ ਸਿੰਘ, ਰਮਨਾ ਕਪੂਰ, ਬੰਟੀ ਮੈਂਗੀ, ਪਿੰਕੀ ਪ੍ਰਭਜਸ, ਡਾ. ਪੁਸ਼ਪਿੰਦਰ, ਰੇਣੂ ਤਲਵਾਰ, ਮਾਲਤੀ ਤਲਵਾਰ, ਹਰਵਿੰਦਰ ਬੇਦੀ, ਡਾ. ਸੁਚਾਰਿਤਾ ਸ਼ਰਮਾ, ਡਾ. ਸੁਸ਼ਮਾ ਚੋਪੜਾ, ਰਵੀ ਜੌਲੀ, ਸਰਨਜੀਤ, ਸਿੰਮੀ ਅਰੋੜਾ, ਜੀਤੂ ਅਰੋੜਾ, ਗਗਨ ਮੈਂਗੀ, ਸੁਲੱਭ ਜੈਨ, ਮਨਹਰ ਗਿੱਲ, ਰਿਸ਼ਮ ਗਿੱਲ, ਪਿ੍ਤਪਾਲ, ਕੋਮਲ ਵਾਲੀਆ, ਰੰਜਨਾ ਕਾਲਰਾ, ਸੋਨਲ ਜੈਨ, ਰੂਪਾਲੀ ਜੈਨ, ਆਸ਼ਾ ਠਾਕੁਰ, ਸ਼ਕੁਨ ਮਹਿਤਾ, ਹਰਜੀਤ ਸੰਧੂ, ਅੰਮਿ੍ਤ ਤੇ ਹੋਰ ਹਾਜ਼ਰ ਸਨ |
ਵੱਖ-ਵੱਖ ਵਿੱਦਿਅਕ ਅਦਾਰਿਆਂ 'ਚ
ਦੁਆਬਾ ਕਾਲਜ 'ਚ
ਜਲੰਧਰ, (ਜਸਪਾਲ ਸਿੰਘ)-ਦੁਆਬਾ ਕਾਲਜ 'ਚ ਆਰਟ ਆਫ ਲਿਵਿੰਗ, ਹਾੱਕ ਰਾਇਡਰਸ ਤੇ ਨੈਸ਼ਨਲ ਆਈ ਕੇਅਰ ਦੇ ਸਹਿਯੋਗ ਨਾਲ ਇਕ ਪਿ੍ਥਵੀ ਇਕ ਸਿਹਤ ਦੀ ਥੀਮ 'ਤੇ ਆਧਾਰਿਤ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ | ਇਸ ਮੌਕੇ ਵਿਦਿਆਰਥੀਆਂ ਤੇ ਸਟਾਫ ਦੇ ਨਾਲ-ਨਾਲ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ | ਪ੍ਰੋਗਰਾਮ ਦਾ ਆਰੰਭ ਵਿਦਿਆਰਥੀਆਂ ਰਾਹੀਂ ਸੂਰਜ ਨਮਸਕਾਰ ਪ੍ਰਤੀਯੋਗਤਾ ਦੇ ਨਾਲ ਹੋਇਆ, ਜਿਸ ਵਿਚ 21 ਵਿਦਿਆਰਥੀਆਂ ਨੇ 108 ਵਾਰ ਸੂਰਜ ਨਮਸਕਾਰ ਕੀਤਾ | ਉਸ ਤੋਂ ਬਾਅਦ ਸੀਮਾ ਅਨਮੋਲ ਤੇ ਤੇਜ਼ਸ ਨੇ ਸੁਰੀਲਾ ਭਜਨ ਪੇਸ਼ ਕੀਤਾ | ਆਰਟ ਆਫ ਲਿਵਿੰਗ ਦੇ ਸ੍ਰੀ ਸਿਧਾਰਥ ਰਾਣਾ, ਵਿਜੈ ਕੁਮਾਰ ਤੇ ਰੋਹਿਤ ਸ਼ਰਮਾ ਨੇ ਵੱਖ-ਵੱਖ ਯੋਗ ਆਸਨਾਂ-ਭੁਜੰਗਾਸਨ, ਨੌਕਾਸਨ, ਤਾੜਾਸਨ, ਸੂਰਜ ਨਮਸਕਾਰ, ਪਦਾਸਨ, ਨਾੜੀ ਸੋਧ ਕਿ੍ਯਾ ਤੇ ਮੈਡੀਟੇਸ਼ਨ ਹਾਜਰਾਂ ਨੂੰ ਕਰਵਾਇਆ | ਪਿ੍ੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਯੋਗ ਕੇਵਲ ਸਰੀਰਿਕ ਕਸਰਤ ਹੀ ਨਹੀਂ ਬਲਕਿ ਮਾਨਸਿਕ ਬਲ ਤੇ ਸ਼ਾਂਤੀ ਪ੍ਰਾਪਤ ਕਰਨ ਦਾ ਉੱਤਮ ਸਾਧਨ ਹੈ | ਇਸ ਮੌਕੇ ਧਰੁਵ ਮਿੱਤਲ-ਖਜ਼ਾਨਚੀ, ਦੋਆਬਾ ਕਾਲਜ ਮੈਨੇਜਿੰਗ ਕਮੇਟੀ, ਅਰੁਣ ਮਿੱਤਲ ਤੇ ਡਾ. ਸੱਤਪਾਲ ਗੁਪਤਾ-ਮੈਂਬਰ ਕਾਲਜ ਪ੍ਰਬੰਧਕੀ ਕਮੇਟੀ ਹਾਜ਼ਰ ਹੋਏ, ਜਿਨ੍ਹਾਂ ਦਾ ਨਿੱਘਾ ਸਵਾਗਤ ਪਿ੍ੰ. ਡਾ. ਪ੍ਰਦੀਪ ਭੰਡਾਰੀ, ਸੰਯੋਜਕ ਡਾ. ਓਮਿੰਦਰ ਜੌਹਲ, ਪ੍ਰੋ. ਸੁਖਵਿੰਦਰ ਸਿੰਘ, ਡਾ. ਸੁਰੇਸ਼ ਮਾਗੋ ਵਲੋਂ ਕੀਤਾ ਗਿਆ | ਪ੍ਰੋ. ਸਾਕਸ਼ੀ ਤੇ ਪ੍ਰੋ. ਰਜਨੀ ਧੀਰ ਨੇ ਮੰਚ ਸੰਚਾਲਨ ਬਾਖੂਬੀ ਕੀਤਾ |
ਕੇ. ਐਮ. ਵੀ. ਕਾਲਜ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ
ਕੰਨਿਆ ਮਹਾਂ ਵਿਦਿਆਲਾ ਵਿਖੇ ਐਨ. ਸੀ. ਸੀ., ਰੈੱਡ ਰਿਬਨ ਕਲੱਬ ਤੇ ਐਨ.ਐਸ.ਐਸ. ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ, ਇਸ ਮੌਕੇ ਐਨ. ਸੀ. ਸੀ. ਕੈਡਿਟਾਂ ਤੇ ਐਨ. ਐਸ. ਐਸ. ਵਲੰਟੀਅਰਾਂ ਦੇ ਨਾਲ-ਨਾਲ ਕਾਲਜ ਦੇ ਵੱਖ-ਵੱਖ ਵਿਭਾਗਾਂ ਤੇ ਸਪੋਰਟਸ ਦੇ ਵਿਦਿਆਰਥੀਆਂ ਨੇ ਮਹਾਂ ਵਿਦਿਆਲਿਆ ਵਿਖੇ ਪਹੁੰਚ ਕੇ ਇਸ ਯੋਗ ਦਿਵਸ 'ਚ ਹਿੱਸਾ ਲਿਆ | ਵਿਦਿਆਰਥਣਾਂ ਨੇ ਵੱਖ-ਵੱਖ ਯੋਗਾਸਨਾਂ ਤੇ ਆਸਣਾਂ ਰਾਹੀਂ ਯੋਗ ਨੂੰ ਕਸਰਤ ਦਾ ਸਭ ਤੋਂ ਉੱਤਮ ਰੂਪ ਦੱਸਿਆ ਜੋ ਮਨੁੱਖ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰੱਖਦੀ ਹੈ ਅਤੇ ਉਸ ਨੂੰ ਸਾਰਥਕਤਾ ਵੱਲ ਲੈ ਜਾਂਦੀ ਹੈ | ਪਿ੍ੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਸਮਾਗਮ ਦੇ ਪ੍ਰਬੰਧਕਾਂ ਨੂੰ ਉਨ੍ਹਾਂ ਦੇ ਚੰਗੇ ਉਪਰਾਲੇ ਲਈ ਵਧਾਈ ਦਿੱਤੀ |
ਸੀ.ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼
ਸੀ. ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸ਼ਾਹਪੁਰ ਤੇ ਮਕਸੂਦਾਨ ਕੈਂਪਸ ਤੋਂ ਲੈ ਕੇ ਸੀ. ਟੀ. ਵਰਲਡ ਸਕੂਲ ਅਤੇ ਸੀ. ਟੀ. ਪਬਲਿਕ ਸਕੂਲ ਤੱਕ ਸਾਰਿਆਂ ਨੇ ਆਪਣੇ-ਆਪਣੇ ਸਥਾਨਾਂ 'ਤੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ, ਜਿਸ 'ਚ ਯੋਗ ਦੇ ਮੁੱਖ ਸਿਧਾਂਤ ਅਤੇ ਅਭਿਆਸ ਨੂੰ ਉਤਸ਼ਾਹਿਤ ਕੀਤਾ ਗਿਆ | ਸਮਾਗਮ ਇਸ ਸਾਲ ਦੀ ਵਿਸ਼ਵਵਿਆਪੀ ਥੀਮ, 'ਯੋਗਾ ਫੌਰ ਵਨ ਅਰਥ, ਵਨ ਹੈਲਥ' ਦੇ ਅਨੁਸਾਰ ਆਯੋਜਿਤ ਕੀਤਾ ਗਿਆ ਸੀ, ਜੋ ਕਿ ਵਿਅਕਤੀਗਤ ਤੰਦਰੁਸਤੀ ਤੇ ਧਰਤੀ ਦੀ ਸਿਹਤ ਵਿਚਕਾਰ ਸਬੰਧ ਨੂੰ ਉਜਾਗਰ ਕਰਦਾ ਹੈ | ਇਸ ਮੌਕੇ ਸੀ. ਟੀ. ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਡਾ. ਮਨਬੀਰ ਸਿੰਘ ਨੇ ਕਿਹਾ, 'ਯੋਗ ਸਾਨੂੰ ਆਪਣੇ ਆਪ ਨਾਲ, ਦੂਜਿਆਂ ਨਾਲ ਤੇ ਧਰਤੀ ਨਾਲ ਜੋੜਦਾ ਹੈ | ਇਹ ਸਿਰਫ਼ ਇਕ ਸਰੀਰਕ ਕਸਰਤ ਨਹੀਂ, ਸਗੋਂ ਸੰਤੁਲਨ ਤੇ ਜਾਗਰੂਕਤਾ ਦਾ ਦਰਸ਼ਨ ਹੈ |
ਐਸ. ਡੀ. ਕਾਲਜ ਫਾਰ ਵੂਮੈਨ
ਪੀ. ਸੀ. ਐਮ. ਐਸ. ਡੀ. ਕਾਲਜ ਫਾਰ ਵੂਮੈਨ ਜਲੰਧਰ ਨੇ ਅਲਫ਼ਾ ਮਹੇਂਦਰੂ ਫਾਊਾਡੇਸ਼ਨ ਤੇ ਭਾਰਤੀ ਯੋਗ ਸੰਸਥਾਨ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਮਨਾਉਣ ਲਈ 10 ਦਿਨਾਂ ਦੇ 'ਯੋਗ ਉਤਸਵ' ਵਿਚ ਸਰਗਰਮੀ ਨਾਲ ਹਿੱਸਾ ਲਿਆ | 13 ਜੂਨ ਤੋਂ 22 ਜੂਨ ਤੱਕ ਸੂਰਿਆ ਐਨਕਲੇਵ ਦੇ ਰੋਜ਼ ਪਾਰਕ ਵਿਖੇ ਆਯੋਜਿਤ ਸਮਾਗਮ ਦਾ ਉਦੇਸ਼ ਸਰੀਰਕ ਤੰਦਰੁਸਤੀ, ਮਾਨਸਿਕ ਸ਼ਾਂਤੀ ਤੇ ਸਮੁੱਚੀ ਤੰਦਰੁਸਤੀ ਪ੍ਰਾਪਤ ਕਰਨ ਵਿਚ ਯੋਗ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣਾ ਸੀ - ਨਾ ਸਿਰਫ਼ ਵਿਦਿਆਰਥੀਆਂ ਵਿਚ, ਸਗੋਂ ਪੂਰੇ ਭਾਈਚਾਰੇ ਵਿੱਚ | ਕਾਲਜ ਦੇ ਐਨ. ਸੀ. ਸੀ. ਕੈਡਿਟਾਂ ਤੇ ਐਨ. ਐਸ. ਐਸ. ਵਲੰਟੀਅਰਾਂ ਨੇ ਸਥਾਨਕ ਨਿਵਾਸੀਆਂ ਦੇ ਨਾਲ ਰੋਜ਼ਾਨਾ ਸੈਸ਼ਨਾਂ 'ਚ ਉਤਸ਼ਾਹ ਨਾਲ ਹਿੱਸਾ ਲਿਆ, ਸਿਹਤ ਤੇ ਏਕਤਾ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ | ਪਿ੍ੰਸੀਪਲ ਡਾ. ਪੂਜਾ ਪਰਾਸ਼ਰ ਤੇ ਪੁਲਿਸ ਇੰਸਪੈਕਟਰ ਜਨਰਲ (ਸੇਵਾਮੁਕਤ) ਡਾ. ਐਸ. ਕੇ. ਕਾਲੀਆ ਨੇ ਸੂਰਿਆ ਐਨਕਲੇਵ ਵਿਖੇ ਯੋਗ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਕੈਪਟਨ ਪਿ੍ਆ ਮਹਾਜਨ ਨੇ ਵੀ ਸੈਸ਼ਨਾਂ 'ਚ ਸ਼ਿਰਕਤ ਕੀਤੀ ਤੇ ਵਲੰਟੀਅਰਾਂ ਨੂੰ ਬਿਹਤਰ ਸਰੀਰਕ ਤੇ ਮਾਨਸਿਕ ਤਾਕਤ ਲਈ ਯੋਗ ਨੂੰ ਆਪਣੇ ਰੋਜ਼ਾਨਾ ਜੀਵਨ 'ਚ ਸ਼ਾਮਿਲ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪ੍ਰਧਾਨ ਨਰੇਸ਼ ਬੁਧੀਆ, ਸੀਨੀਅਰ ਉਪ ਪ੍ਰਧਾਨ ਵਿਨੋਦ ਦਾਦਾ ਨੇ ਸਮਾਗਮ ਦੀ ਸਫਲਤਾ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ |
ਲਾਇਲਪੁਰ ਖ਼ਾਲਸਾ ਕਾਲਜ
ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਐਨ. ਐਸ. ਐਸ. ਯੂਨਿਟ ਨੇ ਨਹਿਰੂ ਯੁਵਾ ਕੇਂਦਰ ਜਲੰਧਰ ਤੇ ਰੈੱਡ ਰਿਬਨ ਕਲੱਬ,
ਐਲਕੇਸੀ ਦੇ ਸਹਿਯੋਗ ਨਾਲ 'ਇਕ ਧਰਤੀ, ਇਕ ਸਿਹਤ ਲਈ ਯੋਗ' ਵਿਸ਼ੇ 'ਤੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ ਇਕ ਯੋਗ ਸੈਸ਼ਨ ਦਾ ਆਯੋਜਨ ਕੀਤਾ | ਪਿ੍ੰਸੀਪਲ ਡਾ. ਸੁਮਨ ਚੋਪੜਾ ਇਸ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ | ਉਨ੍ਹਾਂ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਯੋਗ ਭਾਰਤ ਦੀ ਵਿਰਾਸਤ ਹੈ ਜਿਸਦੀ ਪ੍ਰਸਿੱਧੀ ਦੁਨੀਆਂ ਵਿਚ ਫੈਲ ਰਹੀ ਹੈ | ਉਨ੍ਹਾਂ ਕਿਹਾ ਕਿ ਅੱਜ ਦੇ ਤੇਜ਼ੀ ਨਾਲ ਵਧ ਰਹੇ ਸੰਸਾਰ ਵਿੱਚ ਜਿੱਥੇ ਤਣਾਅ ਤੇ ਅਲਗਾਵ ਮਨੁੱਖੀ ਸਰੀਰ 'ਤੇ ਬੁਰਾ ਪ੍ਰਭਾਵ ਪਾ ਰਹੇ ਹਨ, ਯੋਗ ਮਨ, ਸਰੀਰ ਅਤੇ ਆਤਮਾ ਨੂੰ ਸੰਤੁਲਿਤ ਕਰਨ ਲਈ ਇਕ ਮਹੱਤਵਪੂਰਨ ਹੱਲ ਹੈ | ਐਨ. ਐਸ. ਐਸ. ਚੀਫ ਪ੍ਰੋਗਰਾਮ ਅਫ਼ਸਰ ਪ੍ਰੋ. ਸਤਪਾਲ ਸਿੰਘ ਨੇ ਦੱਸਿਆ ਕਿ ਇਹ ਯੋਗ ਸੈਸ਼ਨ ਭਾਰਤ ਸਰਕਾਰ ਦੇ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਦੇ ਨਿਰਦੇਸ਼ਾਂ ਹੇਠ ਆਯੋਜਿਤ ਕੀਤਾ ਗਿਆ ਸੀ | ਟ੍ਰੇਨਰ ਸਾਕਸ਼ੀ ਸ਼ਰਮਾ ਨੇ ਆਸਣ ਕਰਨ ਦੇ ਸਹੀ ਤਰੀਕੇ ਤੇ ਉਨ੍ਹਾਂ ਦੇ ਪ੍ਰਭਾਵ ਬਾਰੇ ਦੱਸਿਆ | ਇਸ ਮੌਕੇ ਜ਼ਿਲ੍ਹਾ ਯੁਵਾ ਅਧਿਕਾਰੀ ਸ਼੍ਰੀਮਤੀ ਨੇਹਾ ਸ਼ਰਮਾ, ਡੀਨ ਸਪੋਰਟਸ ਡਾ. ਰਸ਼ਪਾਲ ਸਿੰਘ ਸੰਧੂ, ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਬਲਰਾਜ ਕੌਰ, ਪ੍ਰੋ. ਅਮਿਤਾ ਸ਼ਾਹੀਦ, ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਡਾ. ਸੰਜੀਵ ਕੁਮਾਰ ਆਨੰਦ, ਡਾ. ਹਰੀਓਮ ਵਰਮਾ, ਪ੍ਰੋ. ਅਹੁੱਜਾ ਸੰਦੀਪ, ਡਾ. ਦਿਨਕਰ ਸ਼ਰਮਾ, ਡਾ. ਪਿ੍ੰਆਕ ਸ਼ਾਰਧਾ, ਡੀਨ ਸੱਭਿਆਚਾਰਕ ਮਾਮਲੇ ਡਾ. ਪਲਵਿੰਦਰ ਸਿੰਘ, ਡਾ. ਮੰਜੂ ਜੋਸ਼ੀ, ਪੰਜਾਬੀ ਵਿਭਾਗ ਦੇ ਮੁਖੀ ਡਾ. ਸੁਰਿੰਦਰ ਪਾਲ ਮੰਡ, ਡਾ. ਅਜੀਤਪਾਲ ਸਿੰਘ, ਡਾ. ਸਰਬਜੀਤ ਸਿੰਘ, ਡਾ. ਹਰਜਿੰਦਰ ਕੌਰ, ਡਾ. ਰਵਨੀਤ ਕੌਰ, ਡਾ. ਨੀਤਿਕਾ ਚੁੱਘ, ਪ੍ਰੋ. ਸਿਮਰਨਜੀਤ ਸਿੰਘ, ਪ੍ਰੋ. ਅਜੇ ਕੁਮਾਰ, ਪ੍ਰੋ. ਮਨਵੀਰ ਪਾਲ, ਪ੍ਰੋ. ਸੋਨੂੰ ਗੁਪਤਾ, ਪ੍ਰੋ. ਵਨੀਤ ਗੁਪਤਾ, ਪਿ੍ੰਸੀਪਲ ਦੇ ਪੀ. ਏ. ਸੁਰਿੰਦਰ ਕੁਮਾਰ ਚਲੋਤਰਾ ਨੇ ਵੀ ਸ਼ਿਰਕਤ ਕੀਤੀ |
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ. ਪੀ. ਯੂ.) ਨੇ ਸਿਹਤ, ਏਕਤਾ ਤੇ ਅੰਦਰੂਨੀ ਸ਼ਾਂਤੀ ਦੇ ਸੰਦੇਸ਼ ਨੂੰ ਫੈਲਾਉਣ ਲਈ ਸੈਂਕੜੇ ਵਿਦਿਆਰਥੀਆਂ, ਸਟਾਫ ਮੈਂਬਰਾਂ, ਕਰਮਚਾਰੀਆਂ ਤੇ ਐਨ. ਸੀ. ਸੀ./ਐਨ. ਐਸ. ਐਸ. ਕੈਡਿਟਾਂ ਨੂੰ ਇਕੱਠੇ ਕਰਕੇ ਅੰਤਰਰਾਸ਼ਟਰੀ ਯੋਗ ਦਿਵਸ 2025 ਮਨਾਇਆ | ਯੂਨੀਵਰਸਿਟੀ ਕੈਂਪਸ ਵਿਚ ਕਰਵਾਏ ਯੋਗਾ ਸੈਸ਼ਨ ਦੀ ਅਗਵਾਈ ਆਰਟ ਆਫ਼ ਲਿਵਿੰਗ ਦੇ ਸੀਨੀਅਰ ਯੋਗ ਗੁਰੂ ਡਾ. ਰਾਮੇਸ਼ਵਰ ਨੇ ਕੀਤੀ | ਕਰਨਲ ਦੀਪੰਕਰ ਸਿੰਘ (ਕਮਾਂਡਿੰਗ ਅਫਸਰ) ਤੇ ਕਰਨਲ ਵਿਸ਼ਾਲ ਮੁੰਦਰ (ਐਡਮਿਨ ਅਫਸਰ) ਦੀ ਮੌਜੂਦਗੀ ਨੇ ਸਾਰੇ ਪੇਸ਼ਿਆਂ 'ਚ ਯੋਗ ਦੀ ਮਹੱਤਤਾ ਨੂੰ ਉਜਾਗਰ ਕੀਤਾ | ਯੂਨੀਵਰਸਿਟੀ ਦੇ ਚਾਂਸਲਰ ਡਾ. ਅਸ਼ੋਕ ਕੁਮਾਰ ਮਿੱਤਲ ਨੇ ਕਿਹਾ ਕਿ ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਯੋਗ ਦੀ ਖਾਸ ਅਹਿਮੀਅਤ ਹੈ ਤੇ ਇਹ ਮਨ ਨੂੰ ਸ਼ਾਂਤੀ ਤੇ ਊਰਜਾ ਪ੍ਰਦਾਨ ਕਰਦਾ ਹੈ |
ਸੀ ਟੀ ਯੂਨੀਵਰਸਿਟੀ
ਸੀ ਟੀ ਯੂਨੀਵਰਸਿਟੀ ਦੇ ਵਿਦਿਆਰਥੀ ਕਲਿਆਣ ਵਿਭਾਗ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਮÏਕੇ ਯੂਨੀਵਰਸਿਟੀ ਕੈਂਪਸ 'ਚ ਵਧੀਆ ਤੇ ਉਤਸ਼ਾਹਪੂਰਕ ਯੋਗ ਸੈਸ਼ਨ ਕਰਵਾਇਆ | ਯੋਗ ਸੈਸ਼ਨ ਦੀ ਅਗਵਾਈ ਸ਼ਾਲੂ ਠਾਕੁਰ ਤੇ ਅਰਸ਼ਦੀਪ ਕÏਰ ਨੇ ਕੀਤੀ, ਜਿਨ੍ਹ•ਾਂ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਆਸਨਾਂ ਅਤੇ ਸਾਧਨਾ ਰਾਹੀਂ ਯੋਗ ਨਾਲ ਜੋੜਿਆ | ਇਸ ਮÏਕੇ ਸੀ. ਟੀ. ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਨਿਤਿਨ ਟੰਡਨ ਨੇ ਕਿਹਾ ਕਿ ਯੋਗ ਸਿਰਫ਼ ਸਰੀਰਕ ਕਸਰਤ ਨਹੀਂ, ਬਲਕਿ ਇਕ ਜੀਵਨ ਸ਼ੈਲੀ ਹੈ | ਵਿਦਿਆਰਥੀ ਕਲਿਆਣ ਵਿਭਾਗ ਦੇ ਡਾਇਰੈਕਟਰ ਇੰਜੀ. ਦਵਿੰਦਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅੱਜ ਵਿਦਿਆਰਥੀਆਂ ਨੇ ਜਿਸ ਲਾਗਨ ਨਾਲ ਭਾਗ ਲਿਆ, ਉਹ ਦੱਸਦਾ ਹੈ ਕਿ ਉਹ ਮਨੋਵਿਗਿਆਨਕ ਸਿਹਤ ਤੇ ਵਾਤਾਵਰਨ ਸੰਤੁਲਨ ਵੱਲ ਜਾਗਰੂਕ ਹੋ ਰਹੇ ਹਨ ¢
ਹੇਮਕੁੰਟ ਪਬਲਿਕ ਸਕੂਲ
ਜਲੰਧਰ, (ਪਵਨ ਖਰਬੰਦਾ)-ਹੇਮਕੁੰਟ ਪਬਲਿਕ ਸਕੂਲ 'ਚ ਕੇ. ਜੀ. ਵਿੰਗ ਦੇ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ | ਇਸ ਮੌਕੇ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੇ ਯੋਗ ਆਸਨ ਸਿਖਾਏ ਗਏ ਤੇ ਉਨ੍ਹਾਂ ਦਾ ਅਭਿਆਸ ਵੀ ਕਰਵਾਇਆ ਗਿਆ, ਜਿਸ ਦਾ ਮੁੱਖ ਉਦੇਸ਼ ਉਨ੍ਹਾਂ ਨੂੰ ਸਰੀਰਿਕ ਰੂਪ ਵਿਚ ਤੰਦਰੁਸਤ ਬਣਾਉਣਾ ਹੈ ਤਾਂ ਕਿ ਉਹ ਆਪਣੇ ਸਰੀਰ ਤੇ ਮਨ ਤੇ ਪੂਰਾ ਨਿਅੰਤਰਣ ਕਰ ਸਕਣ | ਸਕੂਲ ਦੇ ਪਿ੍ੰਸੀਪਲ ਮੈਡਮ ਮਨਜੋਤ ਕÏਰ ਨੇ ਅਧਿਆਪਕਾਂ ਵਲੋਂ ਕੀਤੀ ਗਈ ਇਸ ਗਤੀਵਿਧੀ ਦੀ ਪ੍ਰਸੰਸਾ ਕੀਤੀ ਅਤੇ ਬੱਚਿਆਂ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਸੰਬੰਧੀ ਵਿਭਿੰਨ ਪ੍ਰਕਾਰ ਦੀ ਜਾਣਕਾਰੀ ਦਿੰਦੇ ਹੋਏ ਹਰ ਰੋਜ਼ ਯੋਗ ਆਸਨ ਕਰਨ ਦਾ ਸੰਦੇਸ਼ ਦਿੱਤਾ |
ਇੰਨੋਸੈਂਟ ਹਾਰਟਸ ਗਰੁੱਪ
ਇੰਨੋਸੈਂਟ ਹਾਰਟਸ ਗਰੁੱਪ ਨੇ ਆਪਣੇ ਸਾਰੇ ਕੈਂਪਸਾਂ 'ਚ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ | ਸਮਾਰੋਹ ਸਾਰੇ ਪੰਜ ਸਕੂਲਾਂ-ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ-ਜੰਡਿਆਲਾ ਰੋਡ, ਕਪੂਰਥਲਾ ਰੋਡ ਤੇ ਨੂਰਪੁਰ ਰੋਡ ਨਾਲ ਹੀ ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਅਤੇ ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਲੋਹਾਰਾਂ 'ਚ ਵੀ ਕਰਵਾਇਆ | ਇਸ ਪਹਿਲ ਨੇ ਇੰਨੋਸੈਂਟ ਹਾਰਟਸ ਕੈਂਪਸ ਦੇ ਅਜਿਹੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਜੋ ਸੰਪੂਰਨ ਤੰਦਰੁਸਤੀ, ਭਾਵਨਾਤਮਕ ਸੰਤੁਲਨ ਅਤੇ ਅਧਿਆਤਮਿਕ ਸਦਭਾਵਨਾ ਨੂੰ ਮਹੱਤਵ ਦਿੰਦਾ ਹੈ |
ਸੇਂਟ ਸੋਲਜਰ ਗਰੁੁੱਪ ਦੀਆਂ ਸ਼ਾਖਾਵਾਂ
ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੀਆਂ ਸਾਰੀਆਂ ਸਕੂਲ ਸ਼ਾਖਾਵਾਂ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ, ਜਿਸ ਦੀ ਅਗਵਾਈ ਸਕੂਲ ਨਿਰਦੇਸ਼ਕ ਤੇ ਪਿ੍ੰਸੀਪਲਾਂ ਹੇਠ ਕੀਤੀ ਗਈ | ਇਸ ਦਿਵਸ ਨੂੰ ਮਨਾਉਣ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਸਰੀਰਕ ਤੰਦਰੁਸਤੀ ਤੇ ਮਾਨਸਿਕ ਤੰਦਰੁਸਤੀ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸੀ | ਵਿਦਿਆਰਥੀਆਂ ਨੇ ਕਈ ਯੋਗ ਆਸਨਾ ਦਾ ਪ੍ਰਦਰਸ਼ਨ ਕੀਤਾ | ਇਸ ਗਤੀਵਿਧੀ 'ਤੇ ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ ਤੇ ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਆਪਣੀ ਜ਼ਿੰਦਗੀ ਦੀ ਬਿਹਤਰੀ ਲਈ ਰੋਜ਼ਾਨਾ ਯੋਗਾ ਕਰਨ ਲਈ ਪ੍ਰੇਰਿਤ ਵੀ ਕੀਤਾ |
ਪੁਲਿਸ ਡੀ. ਏ. ਵੀ. ਪਬਲਿਕ ਸਕੂਲ
11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਪੀ. ਏ. ਪੀ. ਕੈਂਪਸ ਵਿਖੇ ਪਿ੍ੰਸੀਪਲ ਡਾ. ਰਸ਼ਮੀ ਵਿਜ ਦੀ ਮੌਜੂਦਗੀ ਵਿਚ ਯੋਗ ਆਸਨ ਕੀਤੇ ਗਏ | ਇਸ ਮੌਕੇ ਸਕੂਲ ਦੇ 450 ਵਿਦਿਆਰਥੀਆਂ ਨੇ ਯੋਗਾ ਐਕਟੀਵਿਟੀ ਇੰਚਾਰਜ ਪ੍ਰੀਤੀ ਖੈਰਾ ਤੇ ਸਕੂਲ ਯੋਗਾ ਇੰਸਟਰਕਟਰ ਚੰਦਰ ਮੋਹਨ ਦੀ ਅਗਵਾਈ ਹੇਠ ਅਧਿਆਪਨ, ਗੈਰ-ਅਧਿਆਪਨ ਤੇ ਸਹਾਇਕ ਸਟਾਫ਼ ਦੇ ਨਾਲ ਸਮੂਹਿਕ ਯੋਗਾ ਕੀਤਾ | ਸੂਰਜ ਨਮਸਕਾਰ ਕਰਨ ਤੋਂ ਬਾਅਦ, ਓਮ ਦੀ ਧੁਨੀ ਨਾਲ ਕਮਰ ਤੇ ਗਰਦਨ ਨਾਲ ਸੰਬੰਧਿਤ ਆਸਨ ਕੀਤੇ ਗਏ ਤੇ ਧਿਆਨ ਵੀ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਡਾ. ਰਸ਼ਮੀ ਵਿਜ ਨੇ ਸਾਰਿਆਂ ਨੂੰ ਸਿਹਤਮੰਦ ਰਹਿਣ ਲਈ ਯੋਗਾ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ 'ਚ ਸ਼ਾਮਿਲ ਕਰਨ ਦਾ ਸੰਦੇਸ਼ ਦਿੱਤਾ |
ਸੋਫ਼ੀ ਪਿੰਡ ਦੇ ਸਰਕਾਰੀ ਸਕੂਲ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਫੀ ਪਿੰਡ ਜਲੰਧਰ ਵਿਖੇ ਸਕੂਲ ਦੇ ਕਾਰਜਕਾਰੀ ਪਿ੍ੰਸੀਪਲ ਵਰੀਨ ਕੌਰ ਢਿੱਲੋ ਦੀ ਅਗਵਾਈ ਹੇਠ ਯੋਗ ਦਿਵਸ ਮਨਾਇਆ, ਜਿਸ 'ਚ ਸਕੂਲ ਦੇ ਵਿਦਿਆਰਥੀਆਂ ਤੇ ਸਮੂਹ ਸਟਾਫ ਨੇ ਯੋਗ ਦੇ ਮਹੱਤਵ ਨੂੰ ਜਾਣਿਆ | ਕੌਮਾਂਤਰੀ ਯੋਗ ਦਿਵਸ 'ਤੇ ਸਕੂਲ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵੱਖ-ਵੱਖ ਯੋਗ ਕਿਰਿਆਵਾਂ ਕਰਵਾਈਆਂ ਗਈਆਂ | ਕਾਰਜਕਾਰੀ ਪਿ੍ੰਸੀਪਲ ਸ੍ਰੀਮਤੀ ਵਰੀਨ ਕੌਰ ਢਿੱਲੋ ਨੇ ਵਿਦਿਆਰਥੀਆਂ ਨੂੰ ਸਰੀਰਕ ਤੰਦਰੁਸਤੀ ਲਈ ਯੋਗ ਕਿਰਿਆਵਾਂ ਨੂੰ ਅਪਣਾਉਣ ਅਤੇ ਕਸਰਤਾਂ ਨੂੰ ਜੀਵਨ ਸ਼ੈਲੀ ਦਾ ਅੰਗ ਬਣਾਉਣ ਲਈ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ ਸਰਬਜੀਤ ਸਿੰਘ ਮੱਕੜ ਦੇ ਬੇਟੇ ਦੀ ਬਰਸੀ ਸੰਬੰਧੀ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਮਨਾਇਆ ਅੰਤਰਰਾਸ਼ਟਰੀ ਗਤਕਾ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।