23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਚੌਕੀ ਇੰਚਾਰਜ ਸਬ ਇੰਸਪੈਕਟਰ ਨਿਰਮਲ ਸਿੰਘ ਤੇ ਸਮੂਹ ਸਟਾਫ਼ ਨੂੰ ਗ੍ਰਾਮ ਪੰਚਾਇਤ ਨੇ ਕੀਤਾ ਸਨਮਾਨਿਤ <br/>

ਸਬ ਇੰਸਪੈਕਟਰ ਨਿਰਮਲ ਸਿੰਘ ਤੇ ਉਨ੍ਹਾਂ ਦੀ ਸਮੱੁਚੀ ਟੀਮ ਨੂੰ ਗ੍ਰਾਮ ਪੰਚਾਇਤ ਵਲੋਂ ਸਨਮਾਨਿਤ ਕੀਤੇ ਜਾਣ ਦਾ ਦਿ੍ਸ਼ | ਤਸਵੀਰ : ਦਲਵਿੰਦਰ ਸਿੰਘ ਅੱਪਰਾ <br/> 22-06-2025
ਅੱਪਰਾ, 21 ਜੂਨ (ਦਲਵਿੰਦਰ ਸਿੰਘ ਅੱਪਰਾ)-ਸਥਾਨਕ ਪਲਿਸ ਚੌਕੀ ਵਿਖੇ ਤਾਇਨਾਤ ਸਬ ਇੰਸਪੈਕਟਰ ਨਿਰਮਲ ਸਿੰਘ ਤੇ ਅੱਪਰਾ ਪੁਲਿਸ ਚੌਂਕੀ ਦੇ ਸਮੂਹ ਸਟਾਫ਼ ਨੂੰ ਗ੍ਰਾਮ ਪੰਚਾਇਤ ਅੱਪਰਾ ਤੇ ਹੋਰ ਪਤਵੰਤਿਆਂ ਵਲੋਂ ਪ੍ਰਸੰਸਾ ਪੱਤਰ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਸ਼ਹੀਦ ਭਗਤ ਸਿੰਘ ਪਾਰਕ ਅੱਪਰਾ ਵਿਖੇ ਆਯੋਜਿਤ ਕੀਤੇ ਪ੍ਰਭਾਵਸ਼ਾਲੀ ਤੇ ਸੰਖੇਪ ਜਿਹੇ ਸਨਮਾਨ ਸਮਾਰੋਹ ਮੌਕੇ ਵਿਨੈ ਕੁਮਾਰ ਸਰਪੰਚ ਗ੍ਰਾਮ ਪੰਚਾਇਤ ਅੱਪਰਾ ਤੇ ਭਾਜਪਾ ਆਗੂ ਮੁਕੇਸ਼ ਕੁਮਾਰ ਦਾਦਰਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਾਰੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਅਤੇ ਹੋਰ ਕਾਰਜਾਂ ਪ੍ਰਤੀ ਵੀ ਸਬ ਇੰਸਪੈਕਟਰ ਨਿਰਮਲ ਸਿੰਘ ਤੇ ਉਨ੍ਹਾਂ ਦੀ ਟੀਮ ਦੀ ਕਾਰੁਜ਼ਗਾਰੀ ਬਹੁਤ ਹੀ ਬਿਹਤਰ ਰਹੀ ਹੈ | ਇਸ ਮੌਕੇ ਸਬ ਇੰਸਪੈਕਟਰ ਨਿਰਮਲ ਸਿੰਘ ਨੇ ਕਿਹਾ ਕਿ ਐਸ. ਐਸ. ਪੀ. ਹਰਵਿੰਦਰ ਸਿੰਘ ਵਿਰਕ, ਡੀ. ਐਸ. ਪੀ. ਫਿਲੌਰ ਸਰਵਣ ਸਿੰਘ ਬੱਲ ਤੇ ਐਸ. ਐਚ. ਓ. ਸੰਜੀਵ ਕਪੂਰ ਦੇ ਹੁਕਮਾਂ ਤਹਿਤ ਅਮਨ ਕਾਨੂੰਨ ਨੂੰ ਬਰਕਰਾਰ ਰੱਖਣ, ਸ਼ਰਾਰਤੀ ਤੇ ਗੈਰ ਸਮਾਜਿਕ ਅਨਸਰਾਂ ਅਤੇ ਨਸ਼ਾ ਤਸਕਰਾਂ ਨੂੰ ਠੱਲ੍ਹ ਪਾਉਣ ਲਈ ਮੈਂ ਤੇ ਮੇਰੀ ਟੀਮ ਤਨਦੇਹੀ ਨਾਲ ਡੱਟੇ ਹੋਏ ਹਾਂ | ਚਾਰਜ ਸੰਭਾਲਦਿਆਂ ਹੀ ਗ੍ਰਾਮ ਪੰਚਾਇਤ ਵਲੋਂ ਮਿਲੀਆਂ ਸ਼ਿਕਾਇਤਾਂ ਅਨੁਸਾਰ ਗੈਰ ਸਮਾਜੀ ਤੱਤਾਂ ਖਿਲਾਫ਼ ਵੀ ਮੁਹਿੰਮ ਵਿੱਡੀ ਗਈ ਸੀ | ਉਨ੍ਹਾਂ ਨਸ਼ਾ ਤਸਕਰਾਂ ਤੇ ਸ਼ਰਾਰਤੀ ਅਨਸਰਾਂ ਨੂੰ ਸਖਤ ਤਾੜਨਾ ਵੀ ਕੀਤੀ | ਸਨਮਾਨ ਸਮਾਰੋਹ ਮੌਕੇ ਸਰਪੰਚ ਵਿਨੈ ਕੁਮਾਰ, ਭਾਜਪਾ ਆਗੂ ਮੁਕੇਸ਼ ਦਾਦਰਾ, ਵਿਨੋਦ ਕੁਮਾਰ ਟੋਨੂੰ ਕਾਲੜਾ, ਅਕਾਲੀ ਆਗੂ ਤੇ ਮੈਂਬਰ ਪੰਚਾਇਤ ਕੁਲਦੀਪ ਸਿੰਘ ਜੌਹਲ, ਬਲਕਾਰ ਸਿੰਘ ਸਹੋਤਾ ਅੱਪਰਾ ਸਵੀਟਸ, ਪੰਚ ਮੋਹਣ ਲਾਲ, ਪੰਚ ਰੂਪ ਲਾਲ, ਤਿਲਕ ਰਾਜ ਸਿੰਘ ਖਾਲਸਾ, ਹਰਬੰਸ ਲਾਲ ਮਣਸਾ ਪੰਚ, ਗੁਰਦੀਪ ਸਿੰਘ ਕਾਲਾ ਲਵਲੀ, ਗੁਰਦੀਪ ਸਿੰਘ ਗੁਲਾਟੀ, ਸੁਭਾਸ਼ ਕੁਮਾਰ ਭਾਸ਼ਾ, ਜਸਵੰਤ ਰਾਏ ਮੈਨੇਜਰ, ਰਾਜੇਸ਼ ਕੁਮਾਰ ਜੌਹਨੀ, ਪਰਮਜੀਤ ਕੌਰ ਮੈਂਬਰ ਪੰਚਾਇਤ, ਸੀਮਾ ਰਾਣੀ, ਨੀਲਮ ਰਾਣੀ, ਕਾਜਲ ਆਰੋੜਾ, ਹਰਜੀਤ ਸਿੱਧੂ, ਪਰਮਜੀਤ ਕਾਲਾ ਵਿਰਕ, ਲਖਨਜੀਤ ਦਾਦਰਾ ਅਤੇ ਪੰਕਜ ਉੱਪਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਾਹਕੋਟ ਦੀ ਜੈਨ ਕਾਲੋਨੀ ਦੇ ਲੋਕ ਗੰਦੇ ਪਾਣੀ ਦੀ ਸਮੱਸਿਆ ਕਾਰਨ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ <br/> ਅਗਲੀ ਖ਼ਬਰ ਚੌਧਰੀ ਸੁਰਿੰਦਰ ਸਿੰਘ ਨੇ ਭਰੀ ਲੱਖ ਦਾਤਾ ਦਰਬਾਰ 'ਤੇ ਹਾਜ਼ਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।