15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਵਾਰਡ ਵਿਚ ਸੁਪਰ ਸਕਸ਼ਨ ਮਸ਼ੀਨਾਂ ਨਾਲ ਹੋਵੇਗੀ ਸਫ਼ਾਈ-ਹੈਪੀ <br/>

ਅਜੀਤ ਡੈਸਕ 03-09-2025
ਜਲੰਧਰ, 2 ਸਤੰਬਰ (ਸ਼ਿਵ)-ਲਗਾਤਾਰ ਪੈ ਰਹੇ ਮੀਂਹ ਕਰਕੇ ਵਾਰਡ ਨੰਬਰ 35 ਦੇ ਕਾਂਗਰਸ ਦੇ ਕੌਂਸਲਰ ਹਰਸ਼ਰਨ ਕੌਰ ਹੈਪੀ ਨੇ ਵੀ ਆਪਣੇ ਇਲਾਕੇ ਵਿਚ ਸੀਵਰ ਸਫ਼ਾਈ ਦਾ ਕੰਮ ਕਰਵਾਇਆ ਹੈ ਤਾਂ ਜੋ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਪੈ ਰਹੇ ਭਾਰੀ ਮੀਂਹ ਕਾਰਨ ਵਾਰਡ ਦੇ ਵੱਖ-ਵੱਖ ਇਲਾਕਿਆਂ 'ਚ ਬਹੁਤ ਜ਼ਿਆਦਾ ਪਾਣੀ ਭਰ ਗਿਆ ਹੈ¢ ਸੀਵਰੇਜ ਸਿਸਟਮ ਠੀਕ ਨਾ ਹੋਣ ਕਾਰਨ ਵਾਰਡ ਵਾਸੀਆਂ ਨੂੰ ਬਹੁਤ ਵੱਡੀ ਸਮੱਸਿਆ ਪੇਸ਼ ਆ ਰਹੀ ਹੈ | ਹਰਸ਼ਰਨ ਕੌਰ ਹੈਪੀ ਦਾ ਕਹਿਣਾ ਸੀ ਕਿ ਇਸ ਕਈ ਜਗਾ ਸੀਵਰ ਸਮੱਸਿਆ ਕਰਕੇ ਉਹ ਵਾਰਡ ਵਾਸੀਆਂ ਤੋਂ ਖਿਮਾ ਵੀ ਮੰਗਦੇ ਹਨ ਕਿਉਂਕਿ ਸੀਵਰੇਜ ਦੀ ਸਫ਼ਾਈ ਚੰਗੀ ਤਰ੍ਹਾਂ ਨਾ ਹੋਣ ਕਾਰਨ ਤੁਹਾਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ¢ ਉਨਾਂ ਵਾਰਡ ਵਾਸੀਆਂ ਨੂੰ ਭਰੋਸਾ ਦੁਆਇਆ ਕਿ ਬਹੁਤ ਜਲਦ ਹੀ ਮੇਅਰ ਨਾਲ ਮਿਲ ਕੇ ਸੁਪਰ ਸੈਂਕਸ਼ਨ ਮਸ਼ੀਨਾਂ ਨਾਲ ਪੂਰੇ ਵਾਰਡ ਦੇ ਸੀਵਰੇਜਾਂ ਦੀ ਸਫ਼ਾਈ ਆਪ ਨਾਲ ਖੜੋ ਕੇ ਕਰਵਾਵਾਂਗੀ¢ ਕੁਦਰਤੀ ਆਫ਼ਤ ਅੱਗੇ ਕਿਸੇ ਦਾ ਜ਼ੋਰ ਨਹੀਂ ਹੈ ਪਰ ਉਹ ਸਾਰਿਆਂ ਨੂੰ ਅਪੀਲ ਕਰਦੇ ਹਨ ਕਿ ਆਪਾਂ ਸਭ ਇਸ ਕੁਦਰਤੀ ਆਫ਼ਤ ਦÏਰਾਨ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ |

ਪਿਛਲੀ ਖ਼ਬਰ ਹੜ੍ਹ ਪੀੜਤਾਂ ਦੀ ਮਦਦ ਲਈ ਸਰਕਾਰਾਂ ਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਆਉਣ-ਤਨਮਨਜੀਤ ਸਿੰਘ ਢੇਸੀ ਅਗਲੀ ਖ਼ਬਰ ਸੇਂਟ ਸੋਲਜਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ 'ਚ ਫਰੈਸ਼ਰ ਪਾਰਟੀ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।