15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਲਗਾਤਾਰ ਪੈ ਰਹੀ ਬਰਸਾਤ ਕਾਰਨ ਗੁਰਦੁਆਰਾ ਥੰਮ੍ਹ ਜੀ ਸਾਹਿਬ ਦੀ ਡਿਉੜੀ 'ਚ ਡਿੱਗੀ ਕਿਲ੍ਹਾ ਕੋਠੀ ਦੀ ਪੁਰਾਣੀ ਦੀਵਾਰ <br/>

ਗੁਰਦੁਆਰਾ ਥੰਮ ਜੀ ਸਾਹਿਬ ਦੀ ਡਿਉੜੀ 'ਚ ਡਿਗੀ ਹੋਈ ਦੀਵਾਰ ਦਾ ਦਿ੍ਸ਼ | (ਸੱਜੇ) ਗੁਰੂਘਰ ਦੇ ਰਾਹ ਨੂੰ ਪੱਧਰਾ ਕਰਦੇ ਹੋਏ ਸੰਗਤਾਂ ਨਾਲ ਮੈਂਬਰ ਸ਼੍ਰੋਮਣੀ ਕਮੇਟੀ | ਤਸਵੀਰਾਂ-ਜਨਕ ਰਾਜ ਗਿੱਲ <br/> 03-09-2025
ਕਰਤਾਰਪੁਰ, 2 ਸਤੰਬਰ (ਜਨਕ ਰਾਜ ਗਿੱਲ)-ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਥੰਮ ਜੀ ਸਾਹਿਬ ਦੀ ਡਿਊੜੀ ਦੇ ਨਾਲ ਲਗਦੀ ਕਿਲਾ੍ਹ ਕੋਠੀ ਦੀ ਦੀਵਾਰ ਲਗਤਾਰ ਪੈ ਰਹੀ ਬਰਸਾਤ ਕਾਰਨ ਢਹਿ ਢੇਰੀ ਹੋ ਕੇ ਗੁਰਦੁਆਰਾ ਸਾਹਿਬ ਦੀ ਡਿਉੜੀ 'ਚ ਡਿੱਗ ਜਾਣ ਕਰਕੇ ਡਿਉੜੀ ਨੂੰ ਭਾਰੀ ਨੁਕਸਾਨ ਹੋਇਆ ਹੈ, ਜਦਕਿ ਅਕਾਲ ਪੁਰਖ ਦੀ ਨਿਗਾਹ ਸੰਗਤਾਂ 'ਤੇ ਸਵੱਲੀ ਰਹੀ | ਇਸ ਘਟਨਾਂ ਦੀ ਖਬਰ ਮਿਲਦੇ ਹੀ ਮੈਂਬਰ ਸ਼੍ਰੋਮਣੀ ਕਮੇਟੀ ਜਥੇ: ਰਣਜੀਤ ਸਿੰਘ ਕਾਹਲੋਂ, ਸ਼ਹਿਰੀ ਪ੍ਰਧਾਨ (ਸ਼੍ਰੋਅਦ) ਸੇਵਾ ਸਿੰਘ, ਭਾਈ ਬਲਵਿੰਦਰ ਸਿੰਘ ਤਿੰਮੋਵਾਲ, ਹਰਵਿੰਦਰ ਸਿੰਘ ਰਿੰਕੂ ਸਮੇਤ ਸੈਕੜਿਆਂ ਦੀ ਗਿਣਤੀ 'ਚ ਸੰਗਤਾਂ ਗੁਰੂ ਘਰ ਪਹੁੰਚੀਆਂ ਅਤੇ ਅਕਾਲ ਪੁਰਖ ਦੇ ਚਰਨਾਂ 'ਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਸੇਵਾਵਾਂ ਨਿਭਾ ਰਹੇ ਸੇਵਾਦਾਰਾਂ ਦੀ ਚੜ੍ਹਦੀ ਕਲਾ 'ਤੇ ਗੁਰੂ ਘਰ ਥੰਮ ਜੀ ਸਾਹਿਬ ਦੇ ਮੁੱਖ ਲਾਂਘੇ ਨੂੰ ਸੁਚਾਰੂ ਕਰਦੇ ਹੋਏ ਸੈਂਕੜਿਆਂ ਦੀ ਗਿਣਤੀ 'ਚ ਸੇਵਾਦਾਰਾਂ ਵਲੋਂ ਲਗਤਾਰ ਪੈ ਰਹੀ ਬਰਸਾਤ 'ਚ ਘੰਟਿਆਂ ਸੇਵਾ ਕਰਦੇ ਹੋਏ ਕਿਲ੍ਹਾ ਕੋਠੀ ਦੀ ਪੁਰਾਣੀ ਦੀਵਾਰ ਦੀਆਂ ਨਿੱਕਿਆਂ ਇੱਟਾਂ ਦਾ ਮਲਵਾ ਸਾਫ ਕੀਤਾ ਅਤੇ ਸੰਗਤਾਂ ਲਈ ਗੁਰੂ ਘਰ ਦੇ ਰਾਹ ਨੂੰ ਪੱਧਰਾ ਕਰਦੇ ਹੋਏ ਗੁਰੂ ਚਰਨਾਂ 'ਚ ਪੰਜਾਬ ਅੰਦਰ ਲਗਾਤਾਰ ਜਾਰੀ ਬਰਸਾਤ ਅਤੇ ਹੜ੍ਹਾਂ ਦੇ ਪ੍ਰਕੋਪ ਨੂੰ ਸ਼ਾਤ ਕਰਨ 'ਤੇ ਸਰਬੱਤ ਭਲੇ ਦੀ ਅਰਦਾਸ ਕੀਤੀ |

ਪਿਛਲੀ ਖ਼ਬਰ ਲੋਕਾਂ ਨੂੰ ਆਪਣੇ ਬਚਾਅ ਦੀ ਫਿਕਰ ਤੇ ਨਿੱਜੀ ਸੰਸਥਾਵਾਂ ਨੂੰ ਆਪਣੇ ਕੰਮਾਂ ਦੀ ਚਿੰਤਾ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਲੋਹੀਆਂ ਦੇ ਪਿੰਡ ਫ਼ਤਿਹਪੁਰ ਭੰਗਵਾਂ ਵਿਖੇ ਹੜ੍ਹਾਂ ਦੀ ਰੋਕਥਾਮ ਸੰਬੰਧੀ ਤਿਆਰੀਆਂ ਦਾ ਲਿਆ ਜਾਇਜ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।