15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਲਗਾਤਾਰ ਪੈ ਰਹੀ ਬਰਸਾਤ ਦੇ ਚੱਲਦਿਆਂ ਧਾਰਮਿਕ ਸਥਾਨ ਦੀ ਕੰਧ ਢਿੱਠੀ <br/>

ਅਜੀਤ ਡੈਸਕ 03-09-2025
ਫਿਲੌਰ, 2 ਸਤੰਬਰ (ਸਤਿੰਦਰ ਸ਼ਰਮਾ)-ਸਥਾਨਕ ਮੁਹੱਲਾ ਕਾਜ਼ੀਆਂ 'ਚ ਦਰਬਾਰ ਹਜ਼ਰਤ ਬਾਬਾ ਸ਼ੇਖ ਮਦਨ ਵਣ ਪੀਰ ਦੀ ਕੰਧ ਢਹਿ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਪਵਿੱਤਰ ਸਥਾਨ ਦੇ ਸੇਵਾਦਾਰ ਸ਼ਾਮ ਲਾਲ ਬਿੱਲਾ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਕਰਕੇ ਦਰਬਾਰ ਹਜਰਤ ਬਾਬਾ ਸੇਖ ਮਦਨ ਵਣ ਪੀਰ ਦੀ ਇਮਾਰਤ ਦਾ ਕਾਫੀ ਨੁਕਸਾਨ ਹੋ ਗਿਆ ਹੈ ਅਤੇ ਇਕ ਵੱਡੀ ਕੰਧ ਵੀ ਢਹਿ ਢੇਰੀ ਹੋ ਗਈ ਹੈ, ਜਿਸ ਕਰਕੇ ਰਸੋਈ ਆਦਿ ਦਾ ਸਮਾਨ ਭੱਠੀਆਂ ਵਗੈਰਾ ਵੀ ਹੇਠਾਂ ਦਬ ਕੇ ਰਹਿ ਗਈਆਂ | ਉਨ੍ਹਾਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਕਤ ਧਾਰਮਿਕ ਸਥਾਨ ਦੀ ਉਸਾਰੀ ਅਤੇ ਨੁਕਸਾਨ ਲਈ ਪ੍ਰਸ਼ਾਸਨ ਅਤੇ ਸੰਗਤਾਂ ਵੱਲੋਂ ਵਧ ਚੜ੍ਹ ਕੇ ਸਹਿਯੋਗ ਕੀਤਾ ਜਾਵੇ ਤਾਂ ਜੋ ਭਵਿੱਖ ਵਿਚ ਇਮਾਰਤ ਦੀ ਮੁੜ ਉਸਾਰੀ ਹੋ ਸਕੇ | ਇਸ ਮੌਕੇ ਪ੍ਰਧਾਨ ਤਿਲਕਰਾਜ, ਚਰਨਜੀਤ ਬਿੱਟੂ, ਸਤੀਸ਼ ਭੱਟੀ, ਲਛਮਣ ਦਾਸ, ਲਖਵੀਰ ਕੁਮਾਰ ਭੱਟੀ, ਸੁਰਿੰਦਰ ਕੁਮਾਰ, ਅਸ਼ੋਕ ਕੁਮਾਰ, ਰਾਕੇਸ਼ ਕੁਮਾਰ, ਸੋਢੀ ਭੱਟੀ, ਹੈਪੀ ਆਦਿ ਵੱਡੀ ਗਿਣਤੀ ਵਿਚ ਹਾਜ਼ਰ ਸਨ |

ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਵਿਧਾਇਕ ਇੰਦਰਜੀਤ ਕੌਰ ਮਾਨ ਦੇ ਨਾਲ ਪਿੰਡ ਆਲੋਵਾਲ ਦਾ ਦÏਰਾ <br/> ਅਗਲੀ ਖ਼ਬਰ ਕੌਮੀ ਮਾਰਗ ਕੋਲ ਨਿਕਾਸੀ ਨਾ ਹੋਣ ਕਾਰਨ ਨਰਸਿੰਗ ਕਾਲਜ 'ਚ ਭਰਿਆ ਪਾਣੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।