15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਲਗਾਤਾਰ ਪੈ ਰਹੇ ਮੀਂਹ ਕਾਰਨ ਵਿਧਵਾ ਔਰਤ ਦੇ ਘਰ ਦੀ ਛੱਤ ਦਾ ਹੋਇਆ ਨੁਕਸਾਨ <br/>

ਅਜੀਤ ਡੈਸਕ 03-09-2025
ਅੱਪਰਾ, 2 ਸਤੰਬਰ (ਦਲਵਿੰਦਰ ਸਿੰਘ ਅੱਪਰਾ)-ਮੌਸਮ ਦੀ ਕਰੋਪੀ ਕਾਰਨ ਬੀਤੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਮੰਡੀ ਰੋਡ ਅੱਪਰਾ ਵਿਖੇ ਇੱਕ ਗਰੀਬ ਵਿਧਵਾ ਔਰਤ ਦੇ ਘਰ ਦੀ ਛੱਤ ਨੁਕਸਾਨੀ ਗਈ | ਕਿ੍ਸ਼ਨਾ ਦੇਵੀ ਵਿਧਵਾ ਸੁਦਾਗਰ ਰਾਮ ਵਾਸੀ ਮੰਡੀ ਰੋਡ ਅੱਪਰਾ ਨੇ ਦੱਸਿਆ ਕਿ ਬੀਤੇ ਦਿਨਾਂ ਤੋਂ ਪੈ ਰਹੇ ਲਗਾਤਾਰ ਮੀਂਹ ਕਾਰਨ ਉਸਦੇ ਘਰ ਦੀ ਛੱਤ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ ਅਤੇ ਥਾਂ-ਥਾਂ ਤੋਂ ਚੋਅ ਰਹੀ ਹੈ | ਕਈ ਜਗਾ੍ਹ ਤੋਂ ਛੱਤ ਦੇ ਬਾਲੇ ਵੀ ਡਿੱਗ ਗਏ ਹਨ | ਘਰ ਦੇ ਅੰਦਰ ਪਏ ਸਮਾਨ ਦਾ ਵੀ ਨੁਕਸਾਨ ਹੋ ਰਿਹਾ ਹੈ ਅਤੇ ਬਹੁਤ ਸਾਰਾ ਸਮਾਨ ਹੋਰ ਲੋਕਾਂ ਦੇ ਘਰ 'ਚ ਰੱਖਿਆ ਗਿਆ ਹੈ |

ਪਿਛਲੀ ਖ਼ਬਰ ਭਾਰੀ ਬਰਸਾਤ ਕਾਰਨ ਪਿੰਡ ਛੋਕਰਾਂ 'ਚ ਇੱਕ ਘਰ ਦੀ ਛੱਤ ਡਿਗੀ <br/> ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਵਿਧਾਇਕ ਇੰਦਰਜੀਤ ਕੌਰ ਮਾਨ ਦੇ ਨਾਲ ਪਿੰਡ ਆਲੋਵਾਲ ਦਾ ਦÏਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।