16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਆਦਮਪੁਰ ਉਪ ਮੰਡਲ ਮੈਜਿਸਟ੍ਰੇਟ ਵਿਵੇਕ ਕੁਮਾਰ ਮੋਦੀ ਨੇ ਕਈ ਪਿੰਡਾ ਦਾ ਦੌਰਾ ਕਰ ਕੇ ਲਿਆ ਜਾਇਜ਼ਾ <br/>

ਆਦਮਪੁਰ ਦੇ ਪਿੰਡ ਡਾਮੁੰਡਾ ਵਿਖੇ ਉਪ ਮੰਡਲ ਮੇਜਿਸਟ੍ਰੇਟ ਵਿਵੇਕ ਕੁਮਾਰ ਮੋਦੀ ਸਥਿਤੀ ਦਾ ਜਾਇਜ਼ਾ ਲੈਦੇ ਹੋਏ ਉਨ੍ਹਾਂ ਦੇ ਨਾਲ ਤਹਿਸੀਲਦਾਰ ਹਰਿੰਦਰਜੀਤ ਸਿੰਘ ਅਤੇ ਹੋਰ | ਤਸਵੀਰ- ਰਮਨ ਦਵੇਸਰ <br/> 03-09-2025
ਆਦਮਪੁਰ, 2 ਸਤੰਬਰ (ਰਮਨ ਦਵੇਸਰ)-ਪੰਜਾਬ ਦੇ ਕਈ ਜਿਲਿ੍ਹਆਂ 'ਚ ਹੜ੍ਹ ਨਾਲ ਲੋਕ ਪ੍ਰੇਸ਼ਾਨ ਹਨ | ਅਤੇ ਕਈ ਮੁਸ਼ਕਿਲਾਂ ਦਾ ਸਾਮਨਾ ਕਰ ਰਹੇ ਹਨ | ਹਲਕਾ ਆਦਮਪੁਰ ਦੇ ਵੀ ਕੁਝ ਪਿੰਡਾ ਵਿਚ ਮੀਂਹ ਦਾ ਪਾਣੀ ਭਰਿਆ ਹੈ, ਜਿਸ ਵਿਚ ਅਲਾਵਲਪੁਰ ਦੇ ਠੱਠੀ ਮੁੱਹਲਾ ਜਿਥੇ ਕਿ ਮੀਂਹ ਦਾ ਪਾਣੀ ਕਈ ਘਰਾਂ ਵਿਚ ਚਲਾ ਗਿਆ | ਆਦਮਪੁਰ ਦੇ ਉਪ ਮੰਡਲ ਮੇਜਿਸਟ੍ਰੇਟ ਵਿਵੇਕ ਕੁਮਾਰ ਮੋਦੀ ਨੇ ਕਈ ਪਿੰਡਾ ਦਾ ਦੋਰਾ ਕਰ ਕੇ ਜਾਇਜ਼ਾ ਲਿਆ | ਉਨ੍ਹਾਂ ਨੇ ਦੱਸਿਆ ਕਿ ਉਹ ਪਿੰਡ ਡਾਮੁੰਡਾ, ਕੰਦੋਲਾ ਤੇ ਹੋਰ ਪਿੰਡਾ 'ਚ ਗਏ ਹਨ ਜਿਥੇ ਸਥਿਤੀ ਕੰਟਰੋਲ ਹੇਠ ਹੈ | ਉਨ੍ਹਾਂ ਨੇ ਆਦਮਪੁਰ ਵਾਸੀਆਂ ਨੁੰ ਕਿਹਾ ਕਿ ਡਰਨ ਦੀ ਲੋੜ ਨਹੀ ਹੈ | ਪ੍ਰਸ਼ਾਸ਼ਨ ਹੱੜ ਤੋ ਨੱਜਿਠਣ ਲਈ ਪੂਰੀ ਤਰਾ ਤਿਆਰ ਹੈ | ਸਾਡੀ ਸਾਰੀ ਸਥੀਤੀ ਤੇ ਨਜ਼ਰ ਬਣੀ ਹੋਈ ਹੈ | ਫਿਰ ਵੀ ਜੇ ਕੋਈ ਮੁਸ਼ਕਿਲ ਆਉਦੀ ਹੈ ਤਾਂ ਤੁਸੀ ਇਸ ਨੰਬਰ ਤੇ 0181-2998906 ਫੋਨ ਕਰ ਕੇ ਮਦਦ ਲੈ ਸਕਦੇ ਹੋ | ਉਨ੍ਹਾਂ ਨੇ ਲੋਕਾ ਨੂੰ ਅਪੀਲ ਕੀਤੀ ਹੈ ਹੈ ਕਿ ਉਹ ਅਫਵਾਵਾਂ ਤੋ ਬਚਣ | ਆਦਮਪੁਰ ਵਿਚ ਹੱੜ ਦਾ ਕੋਈ ਖਤਰਾ ਨਹੀ ਹੈ ਪਰ ਮੀਂਹ ਜਿਆਦਾ ਹੋਣ ਕਾਰਨ ਕਈ ਜਗ੍ਹਾ 'ਤੇ ਪਾਣੀ ਖੜ੍ਹਾ ਹੈ ਅਤੇ ਜੇ ਬਹੁਤ ਹੀ ਜਰੂਰੀ ਕੰਮ ਹੋਵੇ ਤਾਂ ਹੀ ਘਰੋ ਬਹਾਰ ਨਿਕਲੋ | ਇਸ ਮੌਕੇ ਉਨ੍ਹਾਂ ਦੇ ਨਾਲ ਤਹਿਸੀਲਦਾਰ ਹਰਿੰਦਰਜੀਤ ਸਿੰਘ ਤੇ ਹੋਰ ਅਧਿਕਾਰੀ ਸਨ |

ਪਿਛਲੀ ਖ਼ਬਰ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਪਵਨ ਕੁਮਾਰ ਟੀਨੂੰ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਸਮੱਗਰੀ ਰਵਾਨ... ਅਗਲੀ ਖ਼ਬਰ ਚੇਅਰਮੈਨ ਮੰਗਲ ਸਿੰਘ ਬਾਸੀ ਵਲੋਂ ਚਿੱਟੀ ਵੇਈਾ ਕਿਨਾਰੇ ਵਸੇ ਪਿੰਡਾਂ ਦਾ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।