16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪਿੰਡ ਲਾਂਗੜੀਆਂ ਵਿਖੇ 15 ਮੈਂਬਰੀ ਪੇਂਡੂ ਸੁਰੱਖਿਆ ਕਮੇਟੀ ਦਾ ਗਠਨ <br/>

ਪਿੰਡ ਲਾਂਗੜੀਆਂ ਵਿਖੇ ਬਣਾਈ ਗਈ 15 ਮੈਂਬਰੀ ਪੇਂਡੂ ਸੁਰੱਖਿਆ ਕਮੇਟੀ ਦੇ ਗਠਨ ਮੌਕੇ ਸਰਪੰਚ ਕੁਲਵਿੰਦਰ ਕੌਰ, ਭੁਪਿੰਦਰ ਸਿੰਘ ਰੱਤੂ ਪੰਚਾਇਤ ਅਫ਼ਸਰ, ਅਸ਼ੋਕ ਕੁਮਾਰ, ਅਮਰਜੀਤ ਸਿੰਘ ਮਹਿਮੀ ਅਤੇ ਹੋਰ | ਤਸਵੀਰ:ਬਲਵਿੰਦਰ ਸਿੰਘ ਗੁਰਾਇਆ <br/> 03-09-2025
ਗੁਰਾਇਆ, 2 ਸਤੰਬਰ (ਬਲਵਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸਵਨੀਤ ਕੌਰ ਸਿੱਧੂ ਦੀ ਅਗਵਾਈ ਵਿਚ ਕੁਲਵਿੰਦਰ ਕੌਰ ਸਰਪੰਚ ਗਰਾਮ ਪੰਚਾਇਤ ਲਾਂਗੜੀਆਂ ਦੀ ਪ੍ਰਧਾਨਗੀ ਵਿਚ 15 ਮੈਂਬਰੀ ਪੇਂਡੂ ਸੁਰੱਖਿਆ ਕਮੇਟੀ ਦਾ ਗਠਨ ਕੀਤਾ ਗਿਆ | ਸਮਾਜਿਕ ਸਿੱਖਿਆ ਤੇ ਪੰਚਾਇਤ ਅਫ਼ਸਰ ਭੁਪਿੰਦਰ ਸਿੰਘ ਰੱਤੂ,ਅਸ਼ੋਕ ਕੁਮਾਰ ਪੰਚਾਇਤ ਸਕੱਤਰ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਸਨ | ਗਰਾਮ ਸਭਾ ਦੌਰਾਨ ਸਮਾਜ ਸੇਵੀ ਅਮਰਜੀਤ ਸਿੰਘ ਮਹਿਮੀ ਨੇ ਜੀ ਆਇਆ ਆਖਿਆ | ਵੀ.ਡੀ.ਸੀ ਦਾ ਮੁੱਖ ਉਦੇਸ਼ ਪਿੰਡਾਂ ਵਿਚੋਂ ਨਸ਼ਾ ਖ਼ਤਮ ਕਰਨਾ ਹੈ | ਜੇ ਕੋਈ ਨਸ਼ੀਲੇ ਪਦਾਰਥ ਵੇਚਦਾ ਜਾਂ ਵਿਕਾਉਂਦਾ ਹੈ ਤਾਂ ਉਸ ਦੀ ਸੂਚਨਾ ਸਬੰਧਿਤ ਪੁਲਿਸ ਥਾਣਾ ਮੁਖੀ ਨੂੰ ਦਿੱਤੀ ਜਾਵੇ | ਕਮੇਟੀ ਵਿਚ ਨਿਰਮਲ ਕੁਮਾਰ ਸਾਬਕਾ ਸਰਪੰਚ, ਰਾਜਪਾਲ, ਕਸ਼ਮੀਰੀ ਲਾਲ, ਜੋਗਿੰਦਰ ਪਾਲ, ਅਜਾਇਬ ਸਿੰਘ,ਜਗਦੀਸ਼ ਲਾਲ,ਬਲਵੀਰ ਰਾਮ, ਹਰਸ਼ ਪ੍ਰੀਤ ਮਹਿਮੀ ਅਤੇ ਹੋਰ ਵੀ ਸ਼ਾਮਿਲ ਕੀਤੇ ਗਏ ਹਨ |

ਪਿਛਲੀ ਖ਼ਬਰ ਮੇਅਰ ਨੇ ਪਾਣੀ ਨਿਕਾਸੀ ਲਈ ਆਗਿਆ ਸਿੰਘ ਪਾਰਕ ਡਿਸਪੋਜ਼ਲ ਤੇ ਟਰਾਂਸਪੋਰਟ ਨਗਰ ਦੀ ਮੋਟਰ ਕਰਵਾਈ ਚਾਲੂ ਅਗਲੀ ਖ਼ਬਰ ਮਾਨ ਸਰਕਾਰ ਨੇ ਹੜ੍ਹਾਂ ਦੇ ਹਾਲਾਤਾਂ ਨੂੰ ਦੇਖਦਿਆਂ ਕੋਈ ਅਗਾਊਾ ਪ੍ਰਬੰਧ ਨਹੀਂ ਕੀਤੇ-ਸ਼ੇਰੋਵਾਲੀਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।