23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਚੰਨੀ ਦੀ ਅਗਵਾਈ ਹੇਠ ਟਰੱਸਟ ਦੇ ਅਲਾਟੀ ਅੱਜ ਕਰਨਗੇ ਡੀ. ਸੀ. ਨਾਲ ਮੁਲਾਕਾਤ <br/>

ਅਜੀਤ ਡੈਸਕ 04-09-2025
ਜਲੰਧਰ, 3 ਸਤੰਬਰ (ਸ਼ਿਵ)- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਗੁਰਚਰਨ ਸਿੰਘ ਚੰਨੀ ਦੀ ਅਗਵਾਈ ਵਿਚ ਅੱਜ ਇੰਪਰੂਵਮੈਂਟ ਟਰੱਸਟ ਵੱਲੋਂ ਅਲਾਟੀਆਂ ਵੱਲੋਂ ਪਲਾਟਾਂ 'ਤੇ ਉਸਾਰੀ ਨਾ ਕਰਨ ਦੇ ਮਾਮਲੇ ਵਿਚ ਗ਼ਲਤ ਫ਼ੀਸਾਂ ਬਣਾਉਣ ਤੇ ਹੋਰ ਮਾਮਲਿਆਂ ਵਿਚ ਪੇ੍ਰਸ਼ਾਨ ਕਰਨ 'ਤੇ ਅੱਜ ਡੀ. ਸੀ. ਹਿਮਾਂਸ਼ੂ ਅਗਰਵਾਲ ਨੂੰ ਮਿਲ ਕੇ ਸ਼ਿਕਾਇਤ ਕਰਨਗੇ | ਗੁਰਚਰਨ ਸਿੰਘ ਚੰਨੀ ਨੇ ਦੱਸਿਆ ਕਿ ਟਰੱਸਟ ਦੀਆਂ ਕਾਲੋਨੀਆਂ ਦੇ ਅਲਾਟੀ ਬਣਾਈਆਂ ਜਾਂਦੀਆਂ ਗ਼ਲਤ ਫ਼ੀਸਾਂ ਅਤੇ ਹੋਰ ਵੀ ਕੰਮ ਕਰਵਾਉਣ ਲਈ ਆ ਰਹੀ ਪੇ੍ਰਸ਼ਾਨੀ ਬਾਰੇ ਸ੍ਰੀ ਅਗਰਵਾਲ ਨੂੰ ਸਬੂਤਾਂ ਸਮੇਤ ਸਾਰੀ ਜਾਣਕਾਰੀ ਦੇਣਗੇ ਕਿ ਕਿਸ ਤਰਾਂ ਨਾਲ ਪਹਿਲਾਂ ਜ਼ਿਆਦਾ ਫ਼ੀਸਾਂ ਬਣਾਈਆਂ ਗਈਆਂ ਸੀ ਤਾਂ ਬਾਅਦ ਵਿਚ ਦਬਾਅ ਪੈਣ 'ਤੇ ਲੱਖਾਂ ਰੁਪਏ ਫ਼ੀਸਾਂ ਘਟਾ ਦਿੱਤੀਆਂ ਗਈਆਂ ਸੀ | ਚੰਨੀ ਨੇ ਕਿਹਾ ਕਿ ਜੇਕਰ ਪਹਿਲਾਂ ਗ਼ਲਤ ਫ਼ੀਸਾਂ ਬਣਾਈਆਂ ਗਈਆਂ ਸੀ ਤਾਂ ਬਾਅਦ ਵਿਚ ਜਿਹੜੀਆਂ ਫ਼ੀਸਾਂ ਘਟਾਈਆਂ ਗਈਆਂ ਸੀ ਕਿ ਉਹ ਪਹਿਲਾਂ ਫੀਸਾਂ ਜ਼ਿਆਦਾ ਕਿਉਂ ਬਣਾਈਆਂ ਗਈਆਂ ਸੀ | ਉਨਾਂ ਦੱਸਿਆ ਕਿ ਇਸ ਤਰਾਂ ਦੇ ਇੱਕ ਮਾਮਲੇ ਵਿਚ 2.25 ਕਰੋੜ ਰੁਪਏ ਫ਼ੀਸ ਬਣਾਈ ਗਈ ਸੀ ਜਦੋਂ ਇਸ ਬਾਰੇ ਮੁੱਦਾ ਉਠਾ ਕੇ
47 ਲੱਖ ਕਰ ਦਿੱਤੀ ਗਈ ਸੀ ਜਿਹੜੀ ਕਿ ਇਹ ਵੀ ਜ਼ਿਆਦਾ ਫ਼ੀਸ ਬਣਾਈ ਗਈ ਹੈ | ਉਨਾਂ ਦੱਸਿਆ ਕਿ ਉਹ ਇਨ੍ਹਾਂ ਮਾਮਲਿਆਂ ਤੋਂ ਇਲਾਵਾ ਹੋਰ ਵੀ ਦੂਜੇ ਮਾਮਲਿਆਂ ਵਿਚ ਪੰਜਾਬ ਵਿਜੀਲੈਂਸ ਬਿਊਰੋ ਨੂੰ ਵੀ ਸ਼ਿਕਾਇਤ ਕਰਨ ਜਾ ਰਹੇ ਹਨ ਕਿ ਕਿਸ ਤਰਾਂ ਨਾਲ ਗ਼ਲਤ ਫ਼ੀਸਾਂ ਬਣਾ ਕੇ ਅਲਾਟੀਆਂ ਨੂੰ ਪੇ੍ਰਸ਼ਾਨ ਕੀਤਾ ਜਾ ਰਿਹਾ ਹੈ | ਉਨਾਂ ਕਿਹਾ ਕਿ ਪੇ੍ਰਸ਼ਾਨ ਕਰਨ ਕਰਕੇ ਅਲਾਟੀਆਂ ਵਿਚ ਭਾਰੀ ਰੋਸ ਹੈ | ਚੇਤੇ ਰਹੇ ਕਿ ਅਜੇ ਨਵ-ਨਿਯੁਕਤ ਚੇਅਰਮੈਨ ਰਮਨੀਕ ਸਿੰਘ ਰੰਧਾਵਾ ਨੇ ਟਰੱਸਟ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਣਾ ਹੈ |

ਪਿਛਲੀ ਖ਼ਬਰ ਚਿੱਟੀ ਵੇਈਾ 'ਚ ਆਏ ਹੜ੍ਹ ਨੇ 30 ਕਿੱਲੋਮੀਟਰ ਦੇ ਘੇਰੇ ਤੱਕ ਮਚਾਈ ਤਬਾਹੀ ਅਗਲੀ ਖ਼ਬਰ ਮੋਬਾਈਲ ਫ਼ੋਨ ਚੋਰੀ ਕਰਦੇ 2 ਨੌਜਵਾਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।