23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਲੋਹੀਆਂ 'ਚ ਵਿਸ਼ਾਲ ਜਾਗਰਣ ਕਰਵਾਇਆ <br/>

(1) ਜਾਗਰਣ ਮੌਕੇ ਪੁੱਜੇ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ (2) ਬੀਬੀ ਰਣਜੀਤ ਕੌਰ ਕਾਕੜ ਕਲਾਂ ਅਤੇ ਭਾਜਪਾ ਆਗੁੂ ਰਾਣਾ ਹਰਦੀਪ ਸਿੰਘ ਦਾ ਸਨਮਾਨ ਕਰਦੇ ਪ੍ਰਬੰਧਕ (3) ਹਾਜ਼ਰੀਨ 'ਚ ਬੈਠੇ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ, ਚੇਅਰਮੈਨ ਸਰਬਜੀਤ ਸਿੰਘ ਸਾਬ ਚਤਰਥ, ਐਡਵੋਕੇਟ ਬਚਿੱਤਰ ਸਿੰਘ ਕੋਹਾੜ ਅਤੇ ਹੋਰ ਆਗੂ | (4) ਲੋਹੀਆਂ 'ਚ ਜਾਗਰਣ ਵਾਲੇ ਸਥਾਨ ਦੇ ਗੇਟ 'ਚ ਬਣੇ ਪਾਣੀ ਦੇ ਤਲਾਅ (5) ਦਿਨ ਵੇਲੇ ਦੇ ਦਿ੍ਸ਼ ਜੋ ਆਪਣੀ ਕਹਾਣੀ ਆਪ ਬਿਆਨ ਕਰ ਰਹੇ ਹਨ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 04-09-2025
ਲੋਹੀਆਂ ਖਾਸ, 3 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਜੈ ਮਾਂ ਜਾਗਰਣ ਕਮੇਟੀ ਲੋਹੀਆਂ ਖਾਸ ਵੱਲੋਂ ਇੰਦਰਾ ਦਾਣਾ ਮੰਡੀ ਲੋਹੀਆਂ ਵਿਖੇ ਵਿਸ਼ਾਲ ਜਾਗਰਣ ਕਰਵਾਇਆ ਗਿਆ | ਇਸ ਮੌਕੇ ਮਾਤਾ ਦੇ ਜਾਗਰਣ ਲਈ ਪ੍ਰਬੰਧਕਾਂ ਨੇ 13 ਪਵਿੱਤਰ ਜੋਤਾਂ ਵੱਖ-ਵੱਖ ਮੰਦਿਰਾਂ 'ਚੋਂ ਲਿਆਂਦੀਆਂ | ਜਾਗਰਣ ਦੌਰਾਨ ਪ੍ਰਸਿੱਧ ਗਾਇਕ ਮਾਸ਼ਾ ਅਲੀ, ਰੋਬਿਨ ਰਾਜ ਤੇ ਧਰਮਪਾਲ ਨੇ ਭਜਨਾਂ ਦੇ ਗੁਣ ਗਾਇਨ ਕਰਕੇ ਭਗਤਾਂ ਨੂੰ ਨਿਹਾਲ ਕੀਤਾ | ਜਾਗਰਣ ਦੌਰਾਨ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਆਪ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ, ਬੀਬੀ ਰਣਜੀਤ ਕੌਰ ਕਾਕੜ ਕਲਾਂ ਡਾਇਰੈਕਟਰ ਇੰਫ਼ੋਟੈੱਕ, ਪੰਜਾਬ, ਲੋਹੀਆਂ ਮਾਰਕੀਟ ਕਮੇਟੀ ਚੇਅਰਮੈਨ ਸਰਬਜੀਤ ਸਿੰਘ ਸਾਬ ਚਤਰੱਥ, ਸ਼ੋ੍ਰਮਣੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਐਡਵੋਕੇਟ ਬਚਿੱਤਰ ਸਿੰਘ ਕੋਹਾੜ, ਭਾਜਪਾ ਆਗੁੂ ਰਾਣਾ ਹਰਦੀਪ ਸਿੰਘ ਸਮੇਤ ਇਨ੍ਹਾਂ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਹਾਜ਼ਰੀ ਲੁਆਈ | ਇਸ ਮੌਕੇ ਮੀਂਹ ਕਾਰਨ ਹੋਈ ਘੱਟ ਹਾਜ਼ਰੀ ਤੇ ਇੰਦਰਾ ਦਾਣਾ ਮੰਡੀ ਦੇ ਪ੍ਰਵੇਸ਼ ਦੁਆਰ ਦੇ ਬਿਲਕੁਲ ਸਾਹਮਣੇ ਤੇ ਮੰਡੀ ਦੇ ਅੰਦਰ ਸੜਕਾਂ 'ਤੇ ਖੜ੍ਹੇ ਪਾਣੀ ਦੀ ਵੱਧ ਚਰਚਾ ਹੁੰਦੀ ਰਹੀ | ਇਸ ਬਾਬਾਤ ਪ੍ਰਬੰਧਕ ਭਗਤ ਸ਼ੇਰੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਤਾਂ ਕੇਵਲ ਜੋਤਾਂ ਲੈ ਕੇ ਆਉਣ ਦੇ ਪ੍ਰਬੰਧਕ ਸੀ, ਉਹ ਅਸੀਂ ਸੇਵਾ ਨਿਭਾ ਦਿੱਤੀ ਹੈ, ਬਾਕੀ ਪ੍ਰਬੰਧ ਦਾਸ ਅਤੇ ਉਨ੍ਹਾਂ ਦੇ ਸਾਥੀ ਦੇਖ ਰਹੇ ਹਨ | ਜਦ ਪ੍ਰਬੰਧਕ ਦਾਸ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਤਾਂ ਮੀਂਹ ਦਾ ਪਾਣੀ ਬਹੁਤ ਵਾਰ ਕਢਵਾਇਆ ਪਰ ਪਾਣੀ ਦੀ ਕੋਈ ਨਿਕਾਸੀ ਨਾ ਹੋਣ ਕਾਰਨ ਇਹ ਦਿੱਕਤ ਆਈ ਹੈ | ਭਗਤਾਂ ਸਮੇਤ ਆਮ ਲੋਕਾਂ ਦਾ ਕਹਿਣਾ ਸੀ ਕਿ ਜਦ ਇਸ ਜਾਗਰਣ ਲਈ ਸਾਰੀਆਂ ਹੀ ਪਾਰਟੀਆਂ ਦੇ ਵੱਡੇ ਤੋਂ ਛੋਟੇ ਆਗੂ ਪਹੁੰਚੇ ਹੋਏ ਹਨ ਤਾਂ ਉਨ੍ਹਾਂ 'ਚੋਂ ਰਾਜ ਕਰ ਰਹੇ ਤੇ ਕਰਕੇ ਗਏ ਜ਼ਿੰਮੇਵਾਰ ਆਗੂਆਂ ਨੂੰ ਮਹਿਸੂਸ ਤਾਂ ਜ਼ਰੂਰ ਹੋਇਆ ਹੋਵੇਗਾ, ਜਦੋਂ ਉਹ ਆਪ ਹੀ ਗੋਡੇ ਗੋਡੇ ਪਾਣੀ 'ਚੋਂ ਲੰਘਣ ਲਈ ਮਜ਼ਬੂਰ ਹੋਏ ਹੋਣਗੇ ਕਿ ਅਸੀਂ ਸ਼ਹਿਰ ਅੰਦਰ ਕੋਈ ਇੱਕ ਵੀ ਸਾਂਝੀ ਜਗ੍ਹਾ (ਕਮਿਊਨਿਟੀ ਹਾਲ ਵਗੈਰਾ) ਨਹੀਂ ਦੇ ਸਕੇ ਜਿਥੇ ਲੋਕ ਆਪਣੇ ਸਾਂਝੇ ਸਮਾਗਮ ਕਰਵਾ ਸਕਣ | ਉਨ੍ਹਾਂ ਕਿਹਾ ਕਿ ਜਿਥੇ ਸੜਕ ਵਿਚਲੇ ਖੜ੍ਹੇ ਪਾਣੀ ਲਈ ਨਗਰ ਪੰਚਾਇਤ ਨੂੰ ਜ਼ਿੰਮੇਵਾਰ ਸਮਝਿਆ ਜਾਂਦਾ ਹੈ ਉਥੇ ਮੰਡੀ ਅੰਦਰਲੇ ਪਾਣੀ ਲਈ ਮਾਰਕੀਟ ਕਮੇਟੀ ਜ਼ਿੰਮੇਵਾਰ ਹਨ, ਜੋ ਦੋਨੋ ਹੀ ਆਪਣੇ ਫਰਜ਼ਾਂ ਤੋਂ ਹਾਲ ਦੀ ਘੜੀ ਮੂੰਹ ਮੋੜ ਚੁੱਕੀਆਂ ਲੱਗਦੀਆਂ ਹਨ, ਜੋ ਦੋ ਚਾਰ ਟਰਾਲੀਆਂ ਕੇਰੀ ਆਦਿ ਦੀਆਂ ਨਹੀਂ ਪੁਆ ਸਕੀਆਂ |

ਪਿਛਲੀ ਖ਼ਬਰ ਬਾਰਿਸ਼ ਦÏਰਾਨ ਕਰਤਾਰਪੁਰ 'ਚ ਖਾਣ ਪੀਣ ਤੇ ਹਾਰਡਵੇਅਰ ਦੀਆਂ ਵਸਤਾਂ ਦੇ ਭਾਅ ਅਸਮਾਨੀਂ ਪੁੱਜੇ ਅਗਲੀ ਖ਼ਬਰ ਪਿੰਡ ਖੰਭਾ ਤੋਂ ਸ੍ਰੀ ਅਨੰਦਪੁਰ ਸਾਹਿਬ ਜਾ ਰਹੇ ਨਗਰ ਕੀਰਤਨ ਦਾ ਲੋਹੀਆਂ ਸ਼ਹਿਰ ਅਤੇ ਪਿੰਡਾਂ 'ਚ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।