23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਲੋਹੀਆਂ ਇਲਾਕੇ ਦੇ ਪਿੰਡ 'ਧੱਕਾ ਬਸਤੀ' ਦਾ ਨਹੀਂ ਚਲਦਾ 'ਸਰਕਾਰ ਅੱਗੇ ਧੱਕਾ' <br/>

ਲੋਹੀਆਂ ਦੇ ਪਿੰਡ ਗੱਟਾ ਮੁੰਡੀ ਕਾਸੂ ਦੀ ਸਤਲੁਜ ਦਰਿਆ ਅੰਦਰ ਪੈਂਦੀ 'ਧੱਕਾ ਬਸਤੀ' ਦੇ ਐਤਕਾਂ ਵੀ ਡੁੱਬੇ ਹੋਏ ਘਰ੍ਹਾਂ ਦੇ ਵੱਖ-ਵੱਖ ਦਿ੍ਸ਼ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 04-09-2025
ਲੋਹੀਆਂ ਖਾਸ, 3 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਸਤਲੁਜ ਦਰਿਆ ਦੇ ਅੰਦਰ ਪੈਂਦੇ ਅਤੇ ਹਰ ਵਾਰ ਹੜ੍ਹਾਂ ਦੇ ਮÏਕੇ ਹੜ੍ਹਨ ਵਾਲੇ ਪਿੰਡ ਗੱਟਾ ਮੁੰਡੀ ਕਾਸੂ ਦੀ 'ਧੱਕਾ ਬਸਤੀ' ਨਾਲ ਹਰ ਸਰਕਾਰ ਧੱੱਕਾ ਕਰਦੀ ਆਈ ਹੈ ਅਤੇ 2023 'ਚ ਹਾਕਮਾਂ ਦੇ ਕੀਤੇ ਵੱਡੇ ਵਾਅਦੇ ਵੀ ਵਫ਼ਾ ਨਾ ਹੋਣ ਕਾਰਨ ਇਸ ਵਾਰ ਫਿਰ ਆਏ ਹੜ੍ਹ ਦਾ ਸ਼ਿਕਾਰ ਹੋ ਗਏ ਇਸ ਪਿੰਡ ਦੇ ਨਿਵਾਸੀ | ਧੱਕਾ ਬਸਤੀ ਦੇ ਰਹਿਣ ਵਾਲੇ ਨÏਜਵਾਨ ਭਾਰਤ ਸਭਾ ਦੇ ਆਗੂ ਤਾਰਾ ਸਿੰਘ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਰਾਜ ਕÏਰ ਨੇ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਪੰਜਾਬ ਦੀ 'ਮਾਨ ਸਰਕਾਰ' ਦਾ ਵਾਅਦਾ ਵੀ ਵਫਾ ਨਾ ਹੋਣ ਕਾਰਨ ਉਹਨਾਂ ਨੂੰ ਹੜ੍ਹ ਦੀ ਕਰੋਪੀ ਦਾ ਸ਼ਿਕਾਰ ਹੋਣਾ ਪਿਆ, 2023 ਵਿੱਚ ਆਏ ਹੜ੍ਹ ਕਾਰਨ ਧੱਕਾ ਬਸਤੀ ਦੇ 90 ਪਰਿਵਾਰਾਂ ਨੂੰ ਪਿੰਡ ਨੱਲ੍ਹ ਦੀ ਦਾਣਾ ਮੰਡੀ ਵਿੱਚ 'ਆਰਜੀ ਕੈਂਪ' 'ਚ ਬਿਠਾਇਆ ਗਿਆ ਸੀ ਅਤੇ ਉੱਚ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਵਾਅਦਾ ਕੀਤਾ ਸੀ, ਕਿ ਹਰ ਵਾਰ ਦੇ ਉਜਾੜੇ ਤੋਂ ਬਚਾਉਣ ਲਈ ਤੁਹਾਨੂੰ ਪੰਜ ਪੰਜ ਮਰਲੇ ਦੇ ਪਲਾਟ ਦੇ ਕੇ ਸੁਰੱਖਿਅਤ ਜਗ੍ਹਾ 'ਤੇ ਵਸਾਇਆ ਜਾਵੇਗਾ, ਵਾਅਦਾ ਵਫ਼ਾ ਨਹੀਂ ਹੋਇਆ 'ਤੇ 'ਧੱਕਾ ਵਸਤੀ' ਨਾਲ ਫਿਰ ਧੱਕਾ ਹੋ ਗਿਆ | ਇਥੇ ਦੱਸਣਯੋਗ ਹੈ ਕਿ 2023 'ਚ ਧੱਕਾ ਬਸਤੀ ਪੂਰੀ ਤਰ੍ਹਾਂ ਰੁੜ ਗਈ ਸੀ, ਜਿਸ ਵਿੱਚ ਲੋਕਾਂ ਨੂੰ ਬਚਾਉਂਦੇ ਦੋ ਨÏਜਵਾਨਾਂ ਵੀ ਡੁੱਬਣ ਕਾਰਨ ਮÏਤ ਵੀ ਹੋ ਗਈ ਸੀ | ਇਸ ਸਬੰਧੀ ਨÏਜਵਾਨ ਸਭਾ ਦੇ ਆਗੂ ਸੋਨੂ ਅਰੋੜਾ ਲੋਹੀਆਂ ਅਤੇ ਬਿੱਟੂ ਧੱਕਾ ਬਸਤੀ ਨੇ ਦੱਸਿਆ ਕਿ 88 ਦੇ ਹੜ੍ਹਾਂ ਤੋਂ ਲੈ ਕੇ ਧੱਕਾ ਬਸਤੀ ਹੜ੍ਹਾਂ ਨਾਲ ਉੱਜੜਦੀ ਆ ਰਹੀ¢ਹੈ | ਹਰ ਵਾਰ ਪ੍ਰਸ਼ਾਸਨ ਪੰਜ-ਪੰਜ ਮਰਲੇ ਦੇ ਪਲਾਟ ਦੇਣ ਦਾ ਲਾਰਾ ਲਾ ਕੇ ਹੜ੍ਹ ਦਾ ਪਾਣੀ ਉਤਰਦਿਆਂ ਹੀ ਧੱਕਾ ਬਸਤੀ ਦੇ ਉਜਾੜੇ ਦੇ ਸਵਾਲ ਠੰਡੇ ਬਸਤੇ ਵਿੱਚ ਪਾ ਕੇ ਅਗਲੇ ਆਉਣ ਵਾਲੇ ਹੜ੍ਹਾਂ ਤੱਕ ਭੁੱਲ ਜਾਂਦਾ ਹੈ¢ | ਇਸ ਤਰ੍ਹਾਂ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਕਿਹਾ ਕਿ ਜਲੰਧਰ ਵਿੱਚ ਸਿਰਫ ਇੱਕ ਧੱਕਾ ਬਸਤੀ ਨਹੀਂ, ਸਗੋਂ ਨਕੋਦਰ ਤਹਿਸੀਲ ਵਿੱਚ ਕੰਗ ਸਾਬੂ ਪਿੰਡ ਦੇ ਲਾਗਿਓ ਲੰਘਦੀ ਚਿੱਟੀ ਵੇਈਾ ਦੇ ਲਾਗੇ ਵੀ ਮਜ਼ਦੂਰਾਂ ਦੀ ਬਸਤੀ ਜਿੱਥੇ 150 ਤੋਂ ਵੱਧ ਮਜ਼ਦੂਰ ਰਹਿੰਦੇ ਹਨ, ਉਹ ਵੀ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਈ ਹੈ, ਸਰਕਾਰ ਨੂੰ ਚਾਹੀਦਾ ਹੈ ਕਿ ਪਹਿਲ ਦੇ ਅਧਾਰ 'ਤੇ ਹਰ ਵਾਰ ਡੁੱਬਦੇ ਇਹਨਾਂ ਬੇਜਮੀਨੇ ਲੋਕਾਂ ਲਈ ਸੁਰੱਖਿਅਤ ਥਾਂ ਲੱਭ ਕੇ ਵਸੇਬੇ ਦਾ ਪ੍ਰਬੰਧ ਕੀਤਾ ਜਾਵੇ ¢ ਉਨਾਂ ਨੇ ਇਹ ਵੀ ਸਰਕਾਰ ਤੋਂ ਮੰਗ ਕੀਤੀ ਕਿ ਬਾਰਿਸ਼ਾਂ ਅਤੇ ਹੜ੍ਹਾਂ ਨਾਲ ਪ੍ਰਭਾਵਿਤ ਮਜ਼ਦੂਰਾਂ ਨੂੰ ਘਰ ਬਣਾ ਕੇ ਦਿੱਤੇ ਜਾਣ ਅਤੇ ਹਰ ਪਰਿਵਾਰ ਨੂੰ ਫੌਰੀ 20 ਹਜ਼ਾਰ ਰੁਪਏ ਖੁਰਾਕ ਭੱਤਾ ਦਿੱਤਾ ਜਾਵੇ |

ਪਿਛਲੀ ਖ਼ਬਰ ਵਿਧਾਇਕਾ ਮਾਨ ਦੀ ਕਿਸਾਨ ਆਗੂਆਂ ਪ੍ਰਤੀ ਵਰਤੀ ਸ਼ਬਦਾਵਲੀ ਅਤਿ ਨਿੰਦਣਯੋਗ- ਬੱਲ, ਚਾਹਲ <br/> ਅਗਲੀ ਖ਼ਬਰ ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਿਰ ਕਮੇਟੀ ਵਲੋਂ ਹੜ੍ਹਾਂ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਸੇਵਾ-ਸੰਭਾਲ ਲਈ ਕੀਤੇ ਵਿਸ਼ੇਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।