19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਬੈਂਕ ਆਫ਼ ਬੜੌਦਾ ਨੇ ਪ੍ਰਾਇਮਰੀ ਸਕੂਲ ਬੱਗਾ ਦੇ ਬੱਚਿਆਂ ਨਾਲ ਮਨਾਇਆ 'ਹਿੰਦੀ ਦਿਵਸ' <br/>

ਸਰਕਾਰੀ ਐਲੀਮੈਂਟਰੀ ਸਕੂਲ, ਬੱਗਾ ਵਿਖੇ 'ਹਿੰਦੀ ਦਿਵਸ' ਮਨਾਉਣ ਮੌਕੇ ਸਕੂਲ ਮੁੱਖੀ ਰਾਕੇਸ਼ ਕੁਮਾਰ ਖਹਿਰਾ ਅਤੇ ਸਟਾਫ਼ ਨੂੰ ਪੱਖੇ ਭੇਟ ਕਰਦੇ ਬੈਂਕ ਦੇ ਸੀਨੀਅਰ ਮੈਨੇਜਰ ਰਾਮੂ ਤਿਵਾੜੀ, ਬਰਾਂਚ ਮੈਨੇਜਰ ਅਤੁੱਲ ਹਾਂਡਾ, ਕੈਸ਼ੀਅਰ ਗੁਰਪ੍ਰੀਤ ਸਿੰਘ ਤੇ ਹੋਰ | ਤਸਵੀਰ- ਸੁਖਦੀਪ ਸਿੰਘ <br/> 22-09-2025
ਸ਼ਾਹਕੋਟ, 21 ਸਤੰਬਰ (ਸੁਖਦੀਪ ਸਿੰਘ)- ਬੈਂਕ ਆਫ਼ ਬੜੌਦਾ ਬਰਾਂਚ, ਸ਼ਾਹਕੋਟ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਬੱਗਾ (ਸ਼ਾਹਕੋਟ) ਦੇ ਬੱਚਿਆਂ ਨਾਲ ਹਿੰਦੀ ਸਪਤਾਹ ਤਹਿਤ 'ਹਿੰਦੀ ਦਿਵਸ' ਮਨਾਇਆ ਗਿਆ | ਇਸ ਮੌਕੇ ਬੈਂਕ ਦੇ ਸੀਨੀਅਰ ਮੈਨੇਜਰ ਰਾਮੂ ਤਿਵਾੜੀ, ਬਰਾਂਚ ਮੈਨੇਜਰ ਅਤੁੱਲ ਹਾਂਡਾ ਤੇ ਕੈਸ਼ੀਅਰ ਗੁਰਪ੍ਰੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਹੈੱਡ ਟੀਚਰ ਰਮਨ ਗੁਪਤਾ ਅਤੇ ਬੀ.ਆਰ.ਸੀ. ਸੁੰਦਰ ਸਿੰਘ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ | ਸਕੂਲ ਮੁੱਖੀ ਰਾਕੇਸ਼ ਕੁਮਾਰ ਖਹਿਰਾ ਦੀ ਅਗਵਾਈ 'ਚ ਕਰਵਾਏ ਸਮਾਗਮ ਦੌਰਾਨ ਬੱਚਿਆਂ ਨੇ ਕਵਿਤਾਵਾਂ, ਗੀਤ, ਨਾਟਕ ਅਤੇ ਕੁਇਜ਼ ਮੁਕਾਬਲੇ 'ਚ ਹਿੱਸਾ ਲਿਆ | ਜੇਤੂ ਬੱਚਿਆਂ ਨੂੰ ਬੈਂਕ ਅਧਿਕਾਰੀਆਂ ਵੱਲੋਂ ਇਨਾਮ ਦਿੱਤੇ ਗਏ | ਇਸ ਮੌਕੇ ਬੈਂਕ ਵੱਲੋਂ ਬੱਗਾ ਸਕੂਲ ਨੂੰ ਚਾਰ ਪੱਖੇ ਅਤੇ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ | ਸੀਨੀਅਰ ਮੈਨੇਜਰ ਰਾਮੂ ਤਿਵਾੜੀ ਅਤੇ ਬ੍ਰਾਂਚ ਮੈਨੇਜਰ ਅਤੁਲ ਹਾਂਡਾ ਨੇ ਬੱਚਿਆਂ ਨੂੰ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਹੈਡ ਟੀਚਰ ਰਮਨ ਗੁਪਤਾ ਨੇ ਬੈਂਕ ਆਫ਼ ਬੜੌਦਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਅਖ਼ੀਰ 'ਚ ਸਕੂਲ ਮੁਖੀ ਰਾਕੇਸ਼ ਖਹਿਰਾ ਨੇ ਬ੍ਰਾਂਚ ਮੈਨੇਜਰ ਅਤੁੱਲ ਹਾਂਡਾ ਦਾ ਧੰਨਵਾਦ ਕੀਤਾ | ਇਸ ਮੌਕੇ ਮੁਕੇਸ਼ ਕੁਮਾਰ, ਸੁਨੀਤਾ ਰਾਣੀ, ਮਨਦੀਪ ਕੌਰ, ਜਸਵੀਰ ਕੌਰ, ਮਨਜੀਤ ਕੌਰ, ਬਲਵੀਰ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ 'ਆਪ' ਦਿੱਲੀ ਦੇ ਵਿਧਾਇਕ ਰਿਤੂਰਾਜ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਰਾਸ਼ਨ ਵੰਡਿਆ <br/> ਅਗਲੀ ਖ਼ਬਰ ਅੱਜ ਪਵਿੱਤਰ ਅਖੰਡ ਜੋਤ ਦੁਪਹਿਰ ਤਿੰਨ ਵਜੇ ਪਹੁੰਚੇਗੀ ਰਿਸ਼ੀ ਕੁਟੀਆ ਗੁਰਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।