18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਯੂਥ ਕਾਂਗਰਸ ਵਲੋਂ ਬੂਥ ਪੱਧਰ 'ਤੇ ਵੋਟਰ ਲਿਸਟ ਜਾਂਚ ਮੁਹਿੰਮ ਦੀ ਸ਼ੁਰੂਆਤ

ਅਜੀਤ ਡੈਸਕ 22-09-2025
ਜਲੰਧਰ, 21 ਸਤੰਬਰ (ਜਸਪਾਲ ਸਿੰਘ)-ਰਾਸ਼ਟਰੀ ਇੰਚਾਰਜ ਸ੍ਰੀ ਕ੍ਰਿਸ਼ਨਾ ਅੱਲਾਵਰੂ, ਆਲ ਇੰਡੀਆ ਯੂਥ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਉਦੈ ਭਾਨੂ ਛਿਬ ਅਤੇ ਕੌਮੀ ਜਨਰਲ ਸਕੱਤਰ ਤੇ ਪੰਜਾਬ ਇੰਚਾਰਜ ਡਾ. ਸਮਰੁਤੀ ਰੰਜਨ ਲੇਨਕਾ ਦੇ ਦਿਸ਼ਾ-ਨਿਰਦੇਸ਼ ਅਧੀਨ ਪੰਜਾਬ ਯੂਥ ਕਾਂਗਰਸ ਨੇ ਸੂਬੇ-ਭਰ ਵਿੱਚ ਬੂਥ ਪੱਧਰ 'ਤੇ ਵੋਟਰ ਲਿਸਟ ਦੀ ਜਾਂਚ ਮੁਹਿੰਮ ਸ਼ੁਰੂ ਕੀਤੀ ਹੈ ¢ ਜਿਸ ਤਹਿਤ ਪੰਜਾਬ ਯੂਥ ਕਾਂਗਰਸ ਦੇ ਸਕੱਤਰ ਅਤੇ ਅੰਮਿ੍ਤਸਰ ਈਸਟ ਦੇ ਕੋਆਰਡੀਨੇਟਰ ਅੰਗਦ ਦੱਤਾ ਨੇ ਆਪਣੇ ਖੇਤਰ ਡਿਫੈਂਸ ਕਾਲੋਨੀ, ਜਲੰਧਰ ਕੈਂਟ ਵਿੱਚ ਵੋਟਰ ਲਿਸਟ ਦੀ ਜਾਂਚ ਕੀਤੀ ¢ ਜਾਂਚ ਦÏਰਾਨ ਉਨ੍ਹਾਂ ਨੇ ਗੰਭੀਰ ਗਲਤੀ ਪਾਈ ਕਿ ਵੋਟਰ ਲਿਸਟ ਵਿੱਚ ਇੱਕ ਐਂਟਰੀ ਘਰ ਨੰਬਰ 0 ਦੇ ਨਾਮ 'ਤੇ ਦਰਜ ਸੀ ¢ ਡਿਫੈਂਸ ਕਾਲੋਨੀ ਇੱਕ ਪੱਕੀ ਤੇ ਵਸਦੀ ਕਾਲੋਨੀ ਹੈ, ਇੱਥੇ ਕੋਈ ਵੀ ਘਰ ਨੰਬਰ 0 ਨਹੀਂ ਹੈ ¢ ਸ੍ਰੀ ਦੱਤਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਸੰਬੰਧੀ ਗੁਆਂਢੀਆਂ ਕੋਲੋਂ ਵੀ ਪੁੱਛ ਪੜਤਾਲ ਕੀਤੀ ਪਰ ਉਨ੍ਹਾਂ ਨੇ ਇੱਥੇ ਐਸਾ ਕੋਈ ਘਰ ਨਾ ਹੋਣ ਬਾਰੇ ਦੱਸਿੱਾ | ਇਹ ਸਾਫ਼ ਦੱਸਦਾ ਹੈ ਕਿ ਵੋਟਰ ਲਿਸਟ ਵਿੱਚ ਜਾਅਲੀ ਐਂਟਰੀਆਂ ਜੋੜੀਆਂ ਜਾ ਰਹੀਆਂ ਹਨ ¢ ਇਹ ਸਾਡੇ ਲੋਕਤੰਤਰੀ ਹੱਕਾਂ 'ਤੇ ਸਿੱਧਾ ਹਮਲਾ ਹੈ | ਅੰਗਦ ਦੱਤਾ ਨੇ ਯੂਥ ਕਾਂਗਰਸ ਆਗੂਆਂ ਅਤੇ ਪੰਜਾਬ ਦੇ ਨÏਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਖੇਤਰਾਂ ਦੀ ਵੋਟਰ ਲਿਸਟ ਧਿਆਨ ਨਾਲ ਜਾਂਚਣ ਤੇ ਜੇਕਰ ਕਿਸੇ ਨੂੰ ਵੀ ਸ਼ੱਕੀ ਜਾਂ ਜਾਅਲੀ ਐਂਟਰੀ ਮਿਲੇ ਤਾਂ ਉਹ ਤੁਰੰਤ ਯੂਥ ਕਾਂਗਰਸ ਵਲੋਂ ਜਾਰੀ ਕੀਤੀ ਵੈਬਸਾਈਟ 'ਤੇ ਸ਼ਿਕਾਇਤ ਦਰਜ ਕਰਨ, ਇਹ ਪਲੇਟਫਾਰਮ ਰਾਹੁਲ ਗਾਂਧੀ ਜੀ ਵੱਲੋਂ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਹਰ ਅਸਲੀ ਵੋਟਰ ਦਾ ਹੱਕ ਸੁਰੱਖਿਅਤ ਰਹੇ¢

ਪਿਛਲੀ ਖ਼ਬਰ ਹੜ੍ਹ ਪੀੜਤਾਂ ਲਈ 1 ਲੱਖ ਰੁਪਏ ਦੀਆਂ ਦਵਾਈਆਂ ਦਿੱਤੀਆਂ ਅਗਲੀ ਖ਼ਬਰ ਮਾਡਰਨ ਜੇਲ੍ਹ ਦੀ ਜਾਂਚ ਦੌਰਾਨ ਦੋ ਮੋਬਾਈਲ ਫੋਨ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।