23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਵਕੀਲ ਮਨਦੀਪ ਸਿੰਘ ਸਚਦੇਵਾ ਕੋਲੋਂ ਫਿਰੌਤੀ ਮੰਗਣ ਦੇ ਰੋਸ ਵਜੋਂ <br/>

ਨੋ ਵਰਕ ਡੇਅ ਦੌਰਾਨ ਰੋਸ ਜ਼ਾਹਿਰ ਕਰਦੇ ਹੋਏ ਵਕੀਲ ਪ੍ਰਧਾਨ <br/> 23-09-2025
ਜਲੰਧਰ, 22 ਸਤੰਬਰ (ਚੰਦੀਪ ਭੱਲਾ)-ਬੀਤੇ ਦਿਨੀਂ ਸ਼ਹਿਰ ਦੇ ਪ੍ਰਮੁੱਖ ਵਕੀਲ ਮਨਦੀਪ ਸਿੰਘ ਸਚਦੇਵਾ ਨੂੰ ਕਨੈਡਾ 'ਚ ਬੈਠੇ ਵਿਅਕਤੀ ਸੰਦੀਪ ਸਿੰਘ ਵੱਲੋਂ ਫਿਰੌਤੀ ਮੰਗਣ ਅਤੇ ਮਨਦੀਪ ਸਿੰਘ ਸਚਦੇਵਾ ਦੇ ਪਰਿਵਾਰ ਨੂੰ ਧਮਕੀਆਂ ਦਿੱਤੇ ਜਾਣ ਨੂੰ ਕੇ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਕੰਮਕਾਜ ਠੱਪ ਰੱਖਿਆ ਤੇ ਸਾਰੇ ਵਕੀਲਾਂ ਨੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ ਦੇ ਖ਼ਿਲਾਫ਼ ਰੋਸ ਜ਼ਾਹਿਰ ਕਰਦੇ ਹੋਏ ਨਾਅਰੇਬਾਜ਼ੀ ਕੀਤੀ | ਇਸ ਦੌਰਾਨ ਪ੍ਰਧਾਨ ਅਦਿੱਤਿਆ ਜੈਨ, ਸਕੱਤਰ ਰੋਹਿਤ ਗੰਭੀਰ, ਸਾਬਕਾ ਪ੍ਰਧਾਨ ਰਾਜ ਕੁਮਾਰ ਭੱਲਾ, ਮਨਦੀਪ ਸਿੰਘ ਸਚਦੇਵਾ, ਓਮ ਪਰਕਾਸ਼ ਸ਼ਰਮਾ, ਰਾਮ ਛਾਬੜਾ, ਬਲਵਿੰਦਰ ਸਿੰਘ ਲੱਕੀ, ਤੇਜਿੰਦਰ ਸਿੰਘ ਧਾਲੀਵਾਲ, ਕਰਨ ਕਾਲੀਆ, ਸੰਜੀਵ ਬਾਂਸਲ ਆਦਿ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਗੰਭੀਰਤਾ ਨਹੀਂ ਵਿਖਾ ਰਹੀ ਹੈ ਤੇ ਇੱਕ ਬਾਹਰ ਬੈਠਾ ਵਿਅਕਤੀ ਜਲੰਧਰ 'ਚ ਬੈਠੇ ਆਪਣੇ ਸਾਥੀ ਵਿਅਕਤੀਆਂ ਨਾਲ ਮਿਲ ਕੇ ਸ਼ਰੇਆਮ ਇੱਕ ਸੀਨੀਅਰ ਵਕੀਲ ਨੂੰ ਧਮਕੀਆਂ ਦੇ ਰਹੇ ਹਨ ਤੇ ਫਿਰੌਤੀ ਦੀ ਮੰਗ ਕਰ ਰਹੇ ਹਨ ਜੋ ਕਿ ਬਿਲਕੁਲ ਗ਼ਲਤ ਹੈ ਤੇ ਪੁਲਿਸ ਦਾ ਇਹ ਵਤੀਰਾ ਸਾਫ਼ ਸ਼ੱਕੀ ਨਜ਼ਰ
ਆ ਰਿਹਾ ਹੈ | ਜੇਕਰ ਅਜਿਹੀ ਘਟਨਾ ਕਿਸੇ ਰਾਜਸੀ ਆਗੂ ਨਾਲ ਹੁੰਦੀ ਤੇ ਪੁਲਿਸ ਨੇ ਪਰਿਵਾਰ ਸਮੇਤ ਉਸ ਦੇ ਰਿਸ਼ਤੇਦਾਰਾਂ ਤੱਕ ਨੂੰ ਚੁੱਕ ਲੈਣਾ ਸੀ | ਵਕੀਲਾਂ ਨੇ ਕਿਹਾ ਕਿ ਇਹ ਇੱਕ ਮੰਦਭਾਗੀ ਘਟਨਾ ਹੈ ਤੇ ਇਹ ਧਮਕੀ ਸਿਰਫ਼ ਵਕੀਲ ਮਨਦੀਪ ਸਿੰਘ ਸਚਦੇਵਾ ਨੂੰ ਹੀ ਨਹੀਂ ਸਗੋਂ ਸਾਰੇ ਵਕੀਲ ਭਾਈਚਾਰੇ ਨੂੰ ਮਿਲੀ ਹੈ ਤੇ ਪੁਲਿਸ ਨੂੰ ਇਸ ਖ਼ਿਲਾਫ਼ ਸਖ਼ਤ ਐਕਸ਼ਨ ਲੈ ਕੇ ਇਸ ਨਾਲ ਜੁੜੇ ਸਾਰੇ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨਾ ਚਾਹੀਦਾ ਹੈ | ਵਕੀਲਾਂ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਉਹ ਡੀ.ਸੀ.ਪੀ ਮਨਪ੍ਰੀਤ ਸਿੰਘ ਨੂੰ ਵੀ ਮਿਲੇ ਤੇ ਬਾਰ ਕੌਂਸਲ ਆਫ਼ ਇੰਡੀਆ ਨੇ ਇਸ ਮਾਮਲੇ 'ਚ ਸਖ਼ਤੀ ਨਾਲ ਐਕਸ਼ਨ ਲੈਂਦੇ ਹਨ ਡੀ.ਜੀ.ਪੀ ਪੰਜਾਬ ਨੂੰ ਵੀ ਪੱਤਰ ਲਿਖਿਆ ਹੈ ਤੇ ਇਸ ਮਾਮਲੇ 'ਚ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਵਕੀਲਾਂ ਨੇ ਕਿਹਾ ਕਿ ਜੇਕਰ ਇਸ ਮਾਮਲੇ 'ਚ ਪੁਲਿਸ ਨੇ ਛੇਤੀ ਕੋਈ ਸਖ਼ਤ ਕਦਮ ਨਾ ਚੁੱਕਿਆ ਤਾਂ ਉਹ ਅਗਾਂਹ ਹੋਰ ਤਿੱਖਾ ਸੰਘਰਸ਼ ਕਰਨਗੇ | ਇਸ ਮੌਕੇ ਇਨ੍ਹਾਂ ਤੋਂ ਇਲਾਵਾ ਹੋਰ ਵਕੀਲ ਮੈਂਬਰ ਵੀ ਮੌਜੂਦ ਸਨ |

ਪਿਛਲੀ ਖ਼ਬਰ ਨਸ਼ਿਆਂ ਲਈ ਸਰਗਰਮ 13 ਥਾਵਾਂ ਦੀ ਘੇਰਾਬੰਦੀ ਕਰ ਕੇ ਕਮਿਸ਼ਨਰੇਟ ਪੁਲਿਸ ਨੇ ਚਲਾਈ ਤਲਾਸ਼ੀ ਮੁਹਿੰਮ, 7 ਮੁਕੱਦਮੇ ਦਰਜ <... ਅਗਲੀ ਖ਼ਬਰ ਸਿੰਘ ਸਭਾਵਾਂ ਵਲੋਂ ਦਸਮ ਪਿਤਾ ਦਾ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਮਨਾਉਣ ਦੀ ਅਪੀਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।