24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਦੋ ਦਿਨਾਂ ਗੁਰਮਤਿ ਸਮਾਗਮ ਕੱਲ੍ਹ ਤੋਂ

ਅਜੀਤ ਡੈਸਕ 23-09-2025
ਜਲੰਧਰ, 22 ਸਤੰਬਰ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਸੈਂਟਰਲ ਟਾਊਨ ਦੇ ਜਰਨਲ ਸਕੱਤਰ ਪਰਮਿੰਦਰ ਸਿੰਘ ਡਿੰਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਹਿਬ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਦੋ ਦਿਨਾਂ ਗੁਰਮਤਿ ਸਮਾਗਮ 24 ਸਤੰਬਰ ਤੋਂ ਅਰੰਭ ਹੋ ਰਹੇ ਹਨ¢ ਉਨ੍ਹਾਂ ਕਿਹਾ ਕਿ ਬੁੱਧਵਾਰ ਰਾਤ ਦੇ ਦੀਵਾਨ 'ਚ ਭਾਈ ਤਰਣਵੀਰ ਸਿੰਘ ਰੱਬੀ ਲੁਧਿਆਣਾ ਵਾਲੇ ਕੀਰਤਨ ਦੀ ਹਾਜ਼ਰੀ ਭਰਨਗੇ, ਜਦਕਿ ਵੀਰਵਾਰ ਰਾਤ ਹੋ ਰਹੇ ਕਵੀ ਦਰਬਾਰ ਵਿੱਚ ਪੰਜਾਬ ਦੇ ਰਫੀ ਵਜੋਂ ਜਾਣੇ ਜਾਂਦੇ ਉੱਘੇ ਕਵੀ ਰਛਪਾਲ ਸਿੰਘ ਪਾਲ, ਚੈਨ ਸਿੰਘ ਚੱਕਰਵਰਤੀ, ਬਲਬੀਰ ਸਿੰਘ ਕੰਵਲ, ਚੰਚਲ ਸਿੰਘ ਸਹਿਜ ਅਤੇ ਬੀਬਾ ਅਮਿੰਦਰ ਪ੍ਰੀਤ ਕÏਰ ਆਪਣੀਆਂ ਰਚਨਾਵਾਂ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ |

ਪਿਛਲੀ ਖ਼ਬਰ ਜਿਮਖਾਨਾ ਲੇਡੀਜ਼ ਕਲੱਬ 'ਚ ਡਾਡੀਆਂ ਦੀ ਧੂਮ <br/> ਅਗਲੀ ਖ਼ਬਰ ਐਕਟਿਵਾ 'ਤੇ ਆਏ ਤਿੰਨ ਲੁਟੇਰਿਆਂ ਨੇ ਦੁਕਾਨਦਾਰ ਦੀ ਕੀਤੀ ਕੁੱਟਮਾਰ, 10 ਹਜ਼ਾਰ ਦੀ ਨਕਦੀ ਲੁੱਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।