27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਪੰਜਾਬ ਸਕੂਲ ਖੇਡਾਂ ਜੂਡੋ ਮੁਕਾਬਲੇ 'ਚੋਂ ਜਲੰਧਰ ਦੀ ਆਰੂਸ਼ੀ ਨੰਦਾ ਬਣੀ ਚੈਂਪੀਅਨ <br/>

ਜੇਤੂ ਖਿਡਾਰਨਾਂ ਦਾ ਸਨਮਾਨ ਕਰਦੇ ਹੋਏ ਮੁੱਖ ਮਹਿਮਾਨ ਹਰਨੇਕ ਸਿੰਘ ਨਾਲ ਸੁਰਿੰਦਰ ਕੁਮਾਰ, ਸੁਖਮਨਪ੍ਰੀਤ ਸਿੰਘ ਤੇ ਹੋਰ | ਤਸਵੀਰ:-ਮੁਨੀਸ਼ <br/> 16-10-2025
ਜਲੰਧਰ, 15 ਅਕਤੂਬਰ (ਡਾ. ਜਤਿੰਦਰ ਸਾਬੀ)-69ਵੀਆਂ ਪੰਜਾਬ ਸਕੂਲ ਖੇਡਾਂ ਜੂਡੋ (ਅੰਡਰ-17 ਲੜਕੇ ਤੇ ਲੜਕੀਆਂ) ਦੇ ਦੂਸਰੇ ਦਿਨ ਸਕੂਲ ਆਫ਼ ਐਮੀਨੈਂਸ ਲਾਡੋਵਾਲੀ ਰੋਡ ਵਿੱਚ ਲੜਕੀਆਂ ਦੇ ਮੁਕਾਬਲੇ ਵੇਖਣ ਨੂੰ ਮਿਲੇ¢ ਅੰਤਰ ਜਿਲ੍ਹਾ ਟੂਰਨਾਮੈਂਟ ਦੇ ਦੂਸਰੇ ਦਿਨ ਦੇ ਮੁੱਖ ਮਹਿਮਾਨ ਵਜੋਂ ਸਾਬਕਾ ਜਿਲ੍ਹਾ ਅਟਾਰਨੀ ਅਫ਼ਸਰ ਹਰਨੇਕ ਸਿੰਘ ਅਤੇ ਵਿਸ਼ੇਸ਼ ਮਹਿਮਾਨ ਐਡਵੋਕੇਟ ਸੁਖਮਨ ਪ੍ਰੀਤ ਸਿੰਘ ਪੁੱਜੇ ਤੇ ਅੰਤਰਰਾਸ਼ਟਰੀ ਰੈਫ਼ਰੀ ਅਤੇ ਲੈਕਚਰਾਰ ਸੁਰਿੰਦਰ ਕੁਮਾਰ ਅਤੇ ਪਿ੍ੰਸੀਪਲ ਯੋਗੇਸ਼ ਕੁਮਾਰ ਵੱਲੋਂ ਸਵਾਗਤ ਕੀਤਾ ¢ ਜੂਡੋ ਟੂਰਨਾਮੈਂਟ ਦੇ ਦੂਸਰੇ ਦਿਨ ਅੰਡਰ-17 ਸਾਲ ਵਰਗ ਵਿੱਚ ਵੱਖ-ਵੱਖ ਭਾਰ ਵਰਗ ਦੇ ਮੈਚ ਕਰਵਾਏ ਗਏ¢ 48 ਕਿਲੋਗ੍ਰਾਮ ਭਾਰ ਵਰਗ ਵਿੱਚੋ ਫਾਜ਼ਿਲਕਾ ਦੀ ਦੀਪਿਕਾ ਨੇ ਪਹਿਲਾ, ਜਲੰਧਰ ਦੀ ਖਨਕ ਨੇ ਦੂਸਰਾ ਅਤੇ ਲੁਧਿਆਣਾ ਦੀ ਨਮਰਤਾ ਤੇ ਮਾਨਸਾ ਦੀ ਨੈਨਸੀ ਨੇ ਸਾਂਝੇ ਰੂਪ ਵਿੱਚ ਤੀਜਾ ਸਥਾਨ ਹਾਸਲ ਕੀਤਾ¢ 52 ਕਿਲੋਗ੍ਰਾਮ ਭਾਰ ਵਰਗ ਵਿੱਚ ਪਟਿਆਲਾ ਦੀ ਵੰਸ਼ਿਕਾ ਨੇ ਪਹਿਲਾ, ਗੁਰਦਾਸਪੁਰ ਦੀ ਅਨੁਰੀਤ ਬੋਪਾਰਾਏ ਨੇ ਦੂਸਰਾ ਅਤੇ ਜਲੰਧਰ ਦੀ ਵਿਰੋਨਿਕਾ ਤੇ ਫਾਜ਼ਿਲਕਾ ਦੀ ਅਵਨੀ ਨੇ ਸਾਂਝੇ ਰੂਪ ਵਿੱਚ ਤੀਸਰਾ ਸਥਾਨ ਹਾਸਲ ਕੀਤਾ¢ 70 ਕਿਲੋਗ੍ਰਾਮ ਭਾਰ ਵਰਗ ਵਿੱਚ ਜਲੰਧਰ ਦੀ ਆਰੂਸ਼ੀ ਨੰਦਾ ਨੇ ਪਹਿਲਾ, ਸ੍ਰੀ ਅੰਮਿ੍ਤਸਰ ਸਾਹਿਬ ਦੀ ਗੁਰਨੂਰ ਨੇ ਦੂਸਰਾ ਅਤੇ ਲੁਧਿਆਣਾ ਦੀ ਨਾਵਿਆ ਤੇ ਗੁਰਦਾਸਪੁਰ ਦੀ ਏਕਮਨੂਰ ਨੇ ਸਾਂਝੇ ਰੂਪ ਵਿੱਚ ਤੀਜਾ ਸਥਾਨ ਹਾਸਲ ਕੀਤਾ¢ ਇਸੇ ਤਰ੍ਹਾਂ 63 ਕਿਲੋਗ੍ਰਾਮ ਭਾਰ ਵਰਗ ਵਿੱਚ ਪਟਿਆਲਾ ਦੀ ਜੇਸ਼ਨਾ ਅਹੂਜਾ ਨੇ ਪਹਿਲਾ, ਜਲੰਧਰ ਦੀ ਖੁਸ਼ੀ ਨੇ ਦੂਸਰਾ ਅਤੇ ਲੁਧਿਆਣਾ ਦੀ ਸ਼ਗੁਨ ਤੇ ਮੋਹਾਲੀ ਦੀ ਤਨਿਸ਼ਕਾ ਨੇ ਸਾਂਝੇ ਰੂਪ ਵਿੱਚ ਤੀਜਾ ਸਥਾਨ ਹਾਸਲ ਕੀਤਾ¢

ਪਿਛਲੀ ਖ਼ਬਰ ਕੇ.ਐੱਮ.ਵੀ. ਵਿਖੇ ਮਾਨਸਿਕ ਸਿਹਤ ਦਿਵਸ ਮਨਾਇਆ ਅਗਲੀ ਖ਼ਬਰ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਵਲੋਂ ਵਿੱਦਿਅਕ ਟੂਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।