10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਪੀਣ ਵਾਲੇ ਪਾਣੀ ਦੀ ਸਪਲਾਈ ਨਾ ਆਉਣ ਕਰਕੇ ਉਪਕਾਰ ਨਗਰ ਦੇ ਲੋਕਾਂ ਨੇ ਲਗਾਇਆ ਧਰਨਾ <br/>

ਪੀਣ ਵਾਲਾ ਪਾਣੀ ਨਾ ਮਿਲਣ ਕਰਕੇ ਸੜਕਾਂ 'ਤੇ ਉਤਰੇ ਉਪਕਾਰ ਨਗਰ ਦੇ ਵਸਨੀਕ | <br/> 17-10-2025
ਮਕਸੂਦਾਂ, 16 ਅਕਤੂਬਰ (ਸÏਰਵ ਮਹਿਤਾ)-ਅੱਜ ਦੇਰ ਸ਼ਾਮ ਉਪਕਾਰ ਨਗਰ ਦੇ ਵਸਨੀਕ ਲੋਕ ਉਸ ਵੇਲੇ ਸੜਕਾਂ 'ਤੇ ਆ ਗਏ ਜਦ ਉਨ੍ਹਾਂ ਰੋਸ ਜਾਹਿਰ ਕੀਤਾ ਕਿ ਉਨ੍ਹਾਂ ਨੂੰ ਪਿਛਲੇ ਕਈ ਦਿਨਾਂ ਤੋਂ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ | ਇਲਾਕਾ ਵਾਸੀਆਂ ਵਲੋਂ ਸੜਕ ਨੂੰ ਜਾਮ ਕੀਤਾ ਗਿਆ ਤੇ ਉੱਥੇ ਦੇ ਕੌਂਸਲਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ | ਜਾਣਕਾਰੀ ਦਿੰਦੇ ਹੋਏ ਇਲਾਕਾ ਵਾਸੀਆਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਸਾਡੇ ਇਲਾਕੇ ਵਿਚ ਪੀਣ ਵਾਲਾ ਪਾਣੀ ਨਹੀਂ ਆ ਰਿਹਾ ਜੇਕਰ ਪਾਣੀ ਆ ਰਿਹਾ ਤੇ ਉਹ ਬਹੁਤ ਗੰਦਾ ਆ ਰਿਹਾ ਜਿਸ ਸਬੰਧੀ ਉਨ੍ਹਾਂ ਵਲੋਂ ਇਲਾਕਾ ਕੌਂਸਲਰ ਨੂੰ ਕਿਹਾ ਗਿਆ | ਪਰ ਉਨ੍ਹਾਂ ਵਲੋਂ ਕਿਸੇ ਵੀ ਸਮੱਸਿਆ ਦਾ ਕੋਈ ਹੱਲ ਨਹੀਂ ਕੱਢਿਆ ਗਿਆ¢ ਇਸ ਮਾਮਲੇ ਸੰਬੰਧੀ ਜਦ ਮੌਜੂਦਾ ਕੌਂਸਲਰ ਰਵੀ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਲਾਕੇ ਵਿਚ ਜੋ ਮੋਟਰ ਲੱਗੀ ਹੈ ਉਹ ਪਿਛਲੇ 20 ਸਾਲ ਪੁਰਾਣੀ ਹੈ ਜਿਸ 'ਚ ਪਾਣੀ ਦੇ ਨਾਲ ਰੇਤ ਰਲ ਆ ਰਹੀ ਸੀ ਤਾਂ ਉਨ੍ਹਾਂ ਵਲੋਂ ਇਸ ਸਬੰਧੀ ਜਲੰਧਰ ਦੇ ਮੇਅਰ ਨਾਲ ਮੁਲਾਕਾਤ ਕੀਤੀ ਗਈ | ਮੇਅਰ ਵਲੋਂ ਇਲਾਕੇ 'ਚ ਨਵਾਂ ਬੋਰ ਕਰਵਾਇਆ ਗਿਆ ਤੇ ਅੱਜ ਸ਼ਾਮ ਮੋਟਰ ਵੀ ਚਲਾਈ ਗਈ ਪਰ ਇਲਾਕਾ ਵੱਡਾ ਹੋਣ ਕਰਕੇ ਕਈ ਘਰਾਂ ਵਿਚ ਪਾਣੀ ਨਹੀਂ ਪਹੁੰਚ ਸਕਿਆ | ਉਨ੍ਹਾਂ ਕਿਹਾ ਕਿ ਇਹ ਸਾਰੀ ਸਮੱਸਿਆ ਉਨ੍ਹਾਂ ਦਾ ਧਿਆਨ ਵਿਚ ਜਿਸ ਦਾ ਜਲਦ ਹੀ ਹੱਲ ਕਰਵਾ ਦਿੱਤਾ ਜਾਵੇਗਾ |

ਪਿਛਲੀ ਖ਼ਬਰ ਸਟੇਸ਼ਨਾਂ 'ਤੇ ਯਾਤਰੀਆਂ ਦੀ ਸਹੂਲਤ ਲਈ ਬਣਾਏ ਹੈਲਪ ਡੈਸਕ ਅਗਲੀ ਖ਼ਬਰ ਕੇਂਦਰ ਸਰਕਾਰ ਨੇ ਫੜੀ ਸੂਬੇ ਦੇ ਹੜ੍ਹ ਪੀੜਤਾਂ ਦੀ ਬਾਂਹ-ਨੈਨੇਵਾਲ, ਬਿੱਟਾ, ਢਿੱਲੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।