10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਕਾਰ ਸਵਾਰ 1 ਵਿਅਕਤੀ ਤੇ 2 ਔਰਤਾਂ ਨੇ ਬਜ਼ੁਰਗ ਔਰਤ ਦੀਆਂ ਵਾਲੀਆਂ ਲਾਹੀਆਂ

ਅਜੀਤ ਡੈਸਕ 17-10-2025
ਅੱਪਰਾ, 16 ਅਕਤੂਬਰ (ਦਲਵਿੰਦਰ ਸਿੰਘ ਅੱਪਰਾ)-ਕਸਬਾ ਅੱਪਰਾ ਵਿਖੇ ਸਵੇਰ-ਸਾਰ ਹੀ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਹ ਖਬਰ ਆਈ ਕਿ ਬਾਈਪਾਸ ਰੋਡ ਸਥਿਤ ਆਈਸ ਫੈਕਟਰੀ ਦੇ ਨਜ਼ਦੀਕ ਦੋ ਕਾਰ ਸਵਾਰ ਔਰਤਾਂ ਅਤੇ ਉਨ੍ਹਾਂ ਦਾ ਇੱਕ ਸਾਥੀ ਆਪਣੇ ਘਰ ਦੇ ਬਾਹਰ ਝਾੜੂ ਲਗਾ ਰਹੀ ਬਜ਼ੁਰਗ ਔਰਤ ਦੀਆਂ ਵਾਲੀਆਂ ਲਾਹ ਕੇ ਨੌਂ-ਦੋ-ਗਿਆਰਾਂ ਹੋ ਗਏ | ਪ੍ਰਾਪਤ ਵੇਰਵਿਆਂ ਅਨੁਸਾਰ ਸਵੇਰੇ ਕਰੀਬ 7:15 ਵਜੇ ਗੁਰਬਖਸ਼ ਕੌਰ ਵਿਧਵਾ ਗੁਰਦੇਵ ਸਿੰਘ ਵਾਸੀ ਬਾਈਪਾਸ ਰੋਡ ਨਜ਼ਦੀਕ ਬਰਫ਼ ਕਾਰਖਾਨਾ ਅੱਪਰਾ ਆਪਣੇ ਘਰ ਦੇ ਬਾਹਰ ਝਾੜੂ ਲਗਾ ਰਹੀ ਸੀ | ਅਚਾਨਕ ਹੀ ਇੱਕ ਕਾਰ ਆ ਕੇ ਉਸ ਕੋਲ ਰੁਕੀ ਅਤੇ ਕਾਰ 'ਚ ਸਵਾਰ 2 ਔਰਤਾਂ ਨੇ ਉਸਨੂੰ ਰਸਤਾ ਪੁੱਛਣ ਦੇ ਬਹਾਨੇ ਆਪਣੇ ਕੋਲ ਬੁਲਾਇਆ ਅਤੇ ਧੱਕਾ-ਮੁੱਕੀ ਕਰਦੇ ਹੋਏ ਉਸਦੇ ਕੰਨਾਂ ਦੀਆਂ ਸੋਨੇ ਦੀਆਂ ਵਾਲੀਆਂ ਕੰਨਾਂ 'ਚੋਂ ਖਿੱਚ ਲਈਆਂ ਅਤੇ ਉਨ੍ਹਾਂ ਦੇ ਸਾਥੀ ਡਰਾਈਵਰ ਨੇ ਗੱਡੀ ਭਜਾ ਲਈ ਤੇ ਫ਼ਰਾਰ ਹੋ ਗਏ | ਇਸ ਘਟਨਾ ਦੀ ਸ਼ਿਕਾਇਤ ਪੁਲਿਸ ਚੌਕੀ ਅੱਪਰਾ ਵਿਖੇ ਦਰਜ ਕਰਵਾ ਦਿੱਤੀ ਗਈ ਹੈ | ਐੱਸ.ਆਈ. ਸੁਖਦੇਵ ਸਿੰਘ ਔਲਖ ਇੰਚਾਰਜ ਪੁਲਿਸ ਚੌਕੀ ਅੱਪਰਾ ਨੇ ਦੱਸਿਆ ਕਿ ਇਸ ਲੁੱਟ ਦੀ ਘਟਨਾ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ੀ ਜਲਦ ਹੀ ਸਲਾਖਾਂ ਪਿੱਛੇ ਹੋਣਗੇ |

ਪਿਛਲੀ ਖ਼ਬਰ ਕੰਬਾਈਨ ਤੇ ਕਾਰ ਵਿਚਕਾਰ ਹੋਈ ਭਿਆਨਕ ਟੱਕਰ, 2 ਔਰਤਾਂ ਸਮੇਤ 4 ਜਣੇ ਹੋਏ ਜ਼ਖ਼ਮੀ <br/> ਅਗਲੀ ਖ਼ਬਰ ਆਈਵੀ ਵਰਲਡ ਸਕੂਲ 'ਚ ਇੰਟਰਹਾਊਸ ਕੁਇਜ਼ ਮੁਕਾਬਲੇ 'ਚ ਵਿਦਿਆਰਥੀਆਂ ਨੇ ਦਿਖਾਇਆ ਉਤਸ਼ਾਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।