ਜਲੰਧਰ, 17 ਅਕਤੂਬਰ (ਡਾ.ਜਤਿੰਦਰ ਸਾਬੀ)-ਪੰਜਾਬ ਸਕੂਲ ਖੇਡਾਂ ਦੇ ਕੁਰਾਸ਼ ਤੇ ਸ਼ਤਰੰਜ ਦੇ ਮੁਕਾਬਲੇ ਜੋ ਜਲੰਧਰ ਵਿਖੇ ਕਰਵਾਏ ਜਾ ਰਹੇ ਹਨ | ਇਨ੍ਹਾਂ ਖੇਡਾਂ ਦੇ ਵਿਚੋਂ ਦੂਜੇ ਦਿਨ ਕੁਰਾਸ ਦੇ ਵਿਚੋਂ ਹੁਣ ਤੱਕ ਮੇਜਬਾਨ ਜਲੰਧਰ ਦੇ ਖਿਡਾਰੀਆਂ ਨੇ 5 ਸੋਨ ਤਗਮੇ ਜਿੱਤ ਕੇ ਜੇਤੂ ਬੜਤ ਕਾਇਮ ਕੀਤੀ ਹੈ | ਅੰਡਰ 17 ਸਾਲ ਵਰਗ ਦੇ 40 ਕਿੱਲੋ ਭਾਰ 'ਚੋਂ ਜਲੰਧਰ ਦੇ ਅਰਵਿੰਦ ਕੁਮਾਰ ਨੇ ਪਹਿਲਾ, ਫਾਜਿਲਕਾ ਦੇ ਕਰਨ ਨੇ ਦੂਜਾ ਤੇ ਗੁਰਦਾਸਪੁਰ ਦੇ ਰਣਬੀਰ ਤੇ ਹੁਸ਼ਿਆਰਪੁਰ ਦੇ ਆਰੂਸ਼ ਸ਼ਰਮਾਂ ਨੇ ਤੀਜਾ ਸਥਾਨ ਹਾਸਲ ਕੀਤਾ | 45 ਕਿੱਲੋ ਭਾਰ ਵਰਗ 'ਚੋ ਜਲੰਧਰ ਦੇ ਕਰਨ ਨੇ ਪਹਿਲਾ, ਗੁਰਦਾਸਪੁਰ ਦੇ ਭਾਵਿਸ਼ ਨੇ ਦੂਜਾ ਤੇ ਬਠਿੰਡਾ ਦੇ ਅਰਸ਼ਦੀਪ ਤੇ ਲੁਧਿਆਣਾ ਦੇ ਅਰਸ਼ਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ | 55 ਕਿੱਲੋ ਭਾਰ ਵਰਗ 'ਚਾੋ ਜਲੰਧਰ ਦੇ ਤੁਲਸਾ ਰਾਮ ਨੇ ਪਹਿਲਾ, ਮੋਹਾਲੀ ਦੇ ਜਤਿਨ ਨੇ ਦੂਜਾ ਤੇ ਲੁਧਿਆਣਾ ਦੇ ਗੁਲਸ਼ਨ ਤੇ ਅੰਮਿ੍ਤਸਰ ਦੇ ਕਾਰਤਿਕ ਨੇ ਤੀਜਾ ਸਥਾਨ ਹਾਸਲ ਕੀਤਾ | ਸ਼ਤਰੰਜ ਦੇ ਅੰਡਰ 14 ਸਾਲ ਵਰਗ ਦੇ ਮੁਕਾਬਲੇ ਵਿਚੋਂ ਵੀ ਜਲੰਧਰ ਦੇ ਖਿਡਾਰੀਆਂ ਨੇ ਜੇਤੂ ਬੜਤ ਬਣਾਈ ਹੈ | ਅੱਤ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਸਟੇਟ ਐਵਾਰਡੀ ਪਿ੍ੰਸੀਪਲ ਹਰਮੇਸ਼ ਲਾਲ ਘੇੜਾ ਸੀਨੀਅਰ ਉਪ ਪ੍ਰਧਾਨ ਜਿਲ੍ਹਾ ਜਲੰਧਰ ਸਕੂਲ ਟੂਰਨਾਮੈਂਟ ਨੇ ਕੀਤੀ ਤੇ ਉਨ੍ਹਾਂ ਨੇ ਖਿਡਾਰੀਆਂ ਨੂੰ ਲਗਨ ਤੇ ਮਿਹਨਤ ਨਾਲ ਪ੍ਰੈਕਿਟਸ ਕਰਨ ਲਈ ਜੋਰ ਦਿੱਤਾ | ਇਸ ਮੌਕੇ ਕੌਮਾਂਤਰੀ ਜੂਡੋ ਰੈਫਰੀ ਸੁਰਿੰਦਰ ਕੁਮਾਰ ਨੇ ਵੀ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਸਮੁੱਚੀ ਖੇਡਾਂ