ਫਿਲੌਰ, 17 ਅਕਤੂਬਰ (ਸਤਿੰਦਰ ਸ਼ਰਮਾ)-2 ਰੋਜ਼ਾ 45ਵੀਆਂ ਬਲਾਕ ਪੱਧਰੀ ਖੇਡਾਂ ਕਲੱਸਟਰ ਪਿੰਡ ਪ੍ਰਤਾਬਪੁਰਾ ਵਿਖੇ ਕਰਵਾਈਆਂ ਗਈਆਂ ਜਿਸ ਵਿਚ ਬਲਾਕ ਫਿਲੌਰ ਦੇ 57 ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ | ਇਹ ਖੇਡਾਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਸਵੀਰ ਸਿੰਘ, ਕਲੱਸਟਰ ਪ੍ਰਤਾਬਪੁਰਾ ਦੇ ਇੰਚਾਰਜ ਸੀ. ਐਚ. ਟੀ ਸੰਜੀਵ ਕੁਮਾਰ, ਮੈਡਮ ਗੁਰਦੀਪ ਕੌਰ ਤੇ ਅਧਿਆਪਕ ਜਗਸੀਰ ਸਿੰਘ ਪ੍ਰਤਾਬਪੂਰਾ ਦੀ ਅਗਵਾਈ ਹੇਠ ਕਰਵਾਈਆਂ ਗਈਆਂ | ਇਹਨਾਂ ਖੇਡਾਂ ਵਿਚ ਗ੍ਰਾਮ ਪੰਚਾਇਤ ਪ੍ਰਤਾਬਪੁਰਾ ਦੇ ਸਰਪੰਚ ਦਿਲਪ੍ਰੀਤ ਸਿੰਘ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ | ਲੰਗਰ ਦੀਆਂ ਸੇਵਾਵਾਂ ਸ਼ੇਰ ਸਿੰਘ ਕੈਨੇਡਾ ਅਤੇ ਪੰਚ ਜਸਪ੍ਰੀਤ ਸਿੰਘ ਵਲੋਂ ਦਿੱਤੀਆਂ ਗਈਆਂ | ਖੇਡਾਂ ਵਿਚ ਵਿਦਿਆਰਥੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ ਅਤੇ ਖੇਡ ਮੇਲੇ ਨੂੰ ਚਾਰ ਚੰਦ ਲਾਏ | ਓਵਰ ਆਲ ਟਰਾਫੀ ਕਲੱਸਟਰ ਪਿੰਡ ਤੇਹਿੰਗ ਦੇ ਵਿਦਿਆਰਥੀਆਂ ਨੇ ਜਿੱਤੀ | ਕਲੱਸਟਰ ਤੇਹਿੰਗ ਦੇ ਸੀ. ਐਚ. ਟੀ. ਵਿਜੈ ਕੁਮਾਰ, ਕਲੱਸਟਰ ਪਿੰਡ ਰਾਮਦਾਸਪੁਰਾ ਦੇ ਸੀ. ਐਚ. ਟੀ., ਸੰਜੀਵ ਕੁਮਾਰ, ਕਲੱਸਟਰ ਪਿੰਡ ਨਗਰ ਦੀ ਇੰਚਾਰਜ ਕਮਲਜੀਤ ਕੌਰ, ਕਲੱਸਟਰ ਭਾਰਸਿੰਘਪੁਰਾ ਦੇ ਇੰਚਾਰਜ ਬਲਵਿੰਦਰ ਕੁਮਾਰ ਅਤੇ ਕਲੱਸਟਰ ਫਿਲੌਰ ( ਮੁੰਡੇ) ਤੋਂ ਹਰਕਮਲ ਸਿੰਘ, ਅਧਿਆਪਕ ਅਸ਼ੋਕ ਕੁਮਾਰ, ਅਵਤਾਰ ਚੰਦ, ਮੈਡਮ ਸੋਨੀਆ ਕੱਕੜ, ਮੈਡਮ ਸਰਵਜੀਤ ਕੌਰ ਕਲਿਆਣਪੁਰ ਅਤੇ ਸਮੂਹ ਬਲਾਕ ਫਿਲੌਰ ਦੇ ਅਧਿਆਪਕ ਹਾਜ਼ਰ ਸਨ |