19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

42ਵਾਂ ਇੰਡੀਅਨ ਆਇਲ ਹਾਕੀ ਟੂਰਨਾਮੈਂਟ ਅੱਜ ਤੋਂ

ਅਜੀਤ ਡੈਸਕ 23-10-2025
ਜਲੰਧਰ, 22 ਅਕਤੂਬਰ (ਡਾ.ਜਤਿੰਦਰ ਸਾਬੀ)-42ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਅੱਜ (23 ਅਕਤੂਬਰ) ਤੋਂ ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ, ਬਰਲਟਨ ਪਾਰਕ ਵਿਖੇ ਸ਼ੁਰੂ ਹੋ ਰਿਹਾ ਹੈ ¢ ਡਾ: ਹਿਮਾਂਸ਼ੂ ਅਗਰਵਾਲ, ਆਈ.ਏ.ਐਸ, ਡਿਪਟੀ ਕਮਿਸ਼ਨਰ ਕਮ ਪ੍ਰਧਾਨ ਨੇ ਦੱਸਿਆ ਕਿ ਇਸ ਟੂਰਨਾਮੈਂਟ ਦਾ ਆਯੋਜਨ ਸੁਰਜੀਤ ਹਾਕੀ ਸੁਸਾਇਟੀ, ਜਲੰਧਰ ਵੱਲੋਂ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਓਲੰਪੀਅਨ ਸਵਰਗੀ ਸਰਦਾਰ ਸੁਰਜੀਤ ਸਿੰਘ ਰੰਧਾਵਾ ਦੇ ਨਾਂ ਨੂੰ ਜਿਉਂਦਾ ਰੱਖਣ ਲਈ ਹਰ ਸਾਲ ਕਰਵਾਇਆ ਜਾਂਦਾ ਹੈ | ਇਸ ਟੂਰਨਾਮੈਂਟ 'ਚ ਮÏਜੂਦਾ ਅਤੇ ਸਾਬਕਾ ਭਾਰਤੀ ਹਾਕੀ ਖਿਡਾਰੀ 10 ਦਿਨਾਂ ਲੰਬੇ ਹਾਕੀ ਟੂਰਨਾਮੈਂਟ ਵਿਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ | 'ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ' ਟੂਰਨਾਮੈਂਟ ਦੀ ਮੁੱਖ ਸਪਾਂਸਰ ਹੋਵੇਗੀ ਜਦਕਿ ਅਮਰੀਕਾ ਦਾ ਗੱਖਲ ਗਰੁੱਪ, ਏ.ਜੀ.ਆਈ. ਇਨਫਰਾ, ਸੀ.ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼, ਪਾਲਟੈਕਸ ਪਰਮੇਸ਼ਵਰੀ ਸਿਲਕ ਮਿਲਜ਼, ਲੁਧਿਆਣਾ ਅਤੇ ਐਲਫਾ ਹਾਕੀ ਸਹਿ-ਸਪਾਂਸਰ ਹੋਣਗੇ | ਹਾਕੀ ਮੈਚ ਦੇਖਣ ਆਉਣ ਵਾਲੇ ਦਰਸ਼ਕਾਂ ਅਤੇ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਤੇ ਅਧਿਕਾਰੀਆਂ ਨੂੰ ਫਾਈਨਲ ਵਾਲੇ ਦਿਨ ਇਨਾਮ ਵਜੋਂ ਆਲਟੋ ਕਾਰ, ਫਰਿੱਜ ਅਤੇ ਐਲ.ਸੀ.ਡੀ. ਦਿੱਤੇ ਜਾਣਗੇ¢ ਸੁਸਾਈਟੀ ਦੇ ਸੀ.ਈ.ਓ, ਇਕਬਾਲ ਸਿੰਘ ਸੰਧੂ ਨੇ ਕਿਹਾ ਕਿ ਟੂਰਨਾਮੈਂਟ ਦਾ 42ਵਾਂ ਐਡੀਸ਼ਨ 'ਲੀਗ-ਕਮ-ਨਾਕਆਊਟ' ਆਧਾਰ ਤੇ ਖੇਡਿਆ ਜਾਵੇਗਾ ਅਤੇ ਟੀਮਾਂ ਨੂੰ 4 ਪੂਲਾਂ ਵਿੱਚ ਵੰਡਿਆ ਗਿਆ ਹੈ ¢ ਪਿਛਲੇ ਸਾਲ ਦੀ ਚੈਂਪੀਅਨ ਇੰਡੀਅਨ ਆਇਲ ਮੁੰਬਈ, ਇੰਡੀਅਨ ਨੇਵੀ ਮੁੰਬਈ ਅਤੇ ਆਰ.ਸੀ.ਐਫ. ਕਪੂਰਥਲਾ ਨੂੰ ਪੂਲ ਏ ਵਿੱਚ, ਪੰਜਾਬ ਐਂਡ ਸਿੰਧ ਬੈਂਕ ਦਿੱਲੀ, ਪੰਜਾਬ ਪੁਲਿਸ ਅਤੇ ਇੰਡੀਅਨ ਏਅਰ ਫੋਰਸ ਦਿੱਲੀ ਨੂੰ ਪੂਲ ਬੀ ਵਿੱਚ, ਪਿਛਲੇ ਸਾਲ ਦੀ ਉਪ-ਜੇਤੂ ਭਾਰਤ ਪੈਟਰੋਲੀਅਮ ਮੁੰਬਈ, ਬੀ.ਐਸ.ਐਫ. ਜਲੰਧਰ ਅਤੇ ਸੀ.ਏ.ਜੀ. ਦਿੱਲੀ ਨੂੰ ਪੂਲ ਸੀ ਵਿੱਚ ਜਦੋਂ ਕਿ ਇੰਡੀਅਨ ਰੇਲਵੇ ਦਿੱਲੀ, ਆਰਮੀ-ਇਲੈਵਨ ਦਿੱਲੀ ਅਤੇ ਸੀ.ਆਰ.ਪੀ.ਐਫ. ਦਿੱਲੀ ਨੂੰ ਪੂਲ ਡੀ ਵਿੱਚ ਰੱਖਿਆ ਗਿਆ ਹੈ ¢ ਹਰ ਪੂਲ ਦੀਆਂ ਚੋਟੀ ਦੀਆਂ 2 ਟੀਮਾਂ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰਨਗੀਆਂ¢ ਟੂਰਨਾਮੈਂਟ ਦੇ ਸੈਮੀਫਾਈਨਲ ਅਤੇ ਫਾਈਨਲ ਕ੍ਰਮਵਾਰ 31 ਅਕਤੂਬਰ ਅਤੇ 1 ਨਵੰਬਰ ਨੂੰ ਹੋਣਗੇ | ਟੂਰਨਾਮੈਂਟ ਦੇ ਫਾਈਨਲ ਵਾਲੇ ਦਿਨ ਇੱਕ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ, ਜਿੱਥੇ ਮਸ਼ਹੂਰ ਪੰਜਾਬੀ ਲੋਕ ਗਾਇਕ ਗੁਲਾਬ ਸਿੱਧੂ ਦਰਸ਼ਕਾਂ ਦੇ ਮਨੋਰੰਜਨ ਲਈ 1 ਨਵੰਬਰ ਨੂੰ ਸ਼ਾਮ 5.00 ਵਜੇ ਤੋਂ ਫਾਈਨਲ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਆਪਣੀ ਲਾਈਵ ਪੇਸ਼ਕਾਰੀ ਦੇਣਗੇ¢ ਰਾਜ ਸਭਾ ਮੈਂਬਰ ਅਤੇ ਐਲ.ਪੀ.ਯੂ. ਦੇ ਸੰਸਥਾਪਕ ਚਾਂਸਲਰ ਡਾ. ਅਸ਼ੋਕ ਮਿੱਤਲ ਟੂਰਨਾਮੈਂਟ ਦਾ ਉਦਘਾਟਨ ਕਰਨਗੇ, ਇੰਡੀਅਨ ਆਇਲ ਦੇ ਸੀ.ਜੀ.ਐਮ. (ਓਪੀਐਸ) ਸ੍ਰੀ ਯਸ਼ਪਾਲ ਕਾਂਤ ਸਨਮਾਨਿਤ ਮਹਿਮਾਨ ਹੋਣਗੇ ਅਤੇ ਹਾਕੀ ਪੰਜਾਬ ਦੇ ਪ੍ਰਧਾਨ ਅਤੇ ਆਪ ਹਲਕਾ ਇੰਚਾਰਜ, ਜਲੰਧਰ ਕੇਂਦਰੀ ਸ੍ਰੀ ਨਿਤਿਨ ਕੋਹਲੀ ਉਦਘਾਟਨੀ ਸਮਾਰੋਹ ਦÏਰਾਨ ਵਿਸ਼ੇਸ਼ ਮਹਿਮਾਨ ਹੋਣਗੇ¢
ਪਿਛਲੀ ਖ਼ਬਰ ਗਿੱਲ ਵੈੱਲਫ਼ੇਅਰ ਸੁਸਾਇਟੀ ਨੇ ਗਊਸ਼ਾਲਾ ਦੇ ਵਰਕਰਾਂ ਨਾਲ ਮਨਾਈ ਦੀਵਾਲੀ <br/> ਅਗਲੀ ਖ਼ਬਰ ਦੀਪ ਮਹਾਂ-ਉਤਸਵ 'ਚ ਕੈਂਬਰਿਜ ਇੰਟਰਨੈਸ਼ਨਲ ਸਕੂਲ (ਕੋ-ਐੱਡ) ਨੇ ਚਮਕਦਾਰ ਆਤਿਸ਼ਬਾਜ਼ੀ ਨਾਲ ਖਿੱਚਿਆ ਸਭ ਦਾ ਧਿਆਨ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।