ਜਲੰਧਰ, 23 ਅਕਤੂਬਰ (ਸ਼ਿਵ)-ਵਿਸ਼ਵਕਰਮਾ ਦਿਵਸ ਦੇ ਸ਼ੁੱਭ ਮÏਕੇ 'ਤੇ ਕਰਨ ਰਬੜ ਅਤੇ ਕੈਮੀਕਲ ਇੰਡਸਟਰੀ, ਬਸਤੀ ਬਾਵਾ ਖੇਲ੍ਹ ਦੇ ਕਰਨ ਜੈਨ ਨੇ ਕਪੂਰਥਲਾ ਰੋਡ 'ਤੇ ਜੈਨ ਭਵਨ ਵਿਖੇ ਇੱਕ ਵਿਸ਼ਾਲ ਲੰਗਰ ਦਾ ਆਯੋਜਨ ਕੀਤਾ¢ ਲੰਗਰ ਦਾ ਉਦਘਾਟਨ ਨਵਕਾਰ ਮੰਤਰ ਨਾਲ ਕੀਤਾ ਗਿਆ ¢ ਇਸ ਮੌਕੇ ਸੀਨੀਅਰ ਭਾਜਪਾ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਇਸ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ¢ ਇਸ ਸਮਾਗਮ ਵਿਚ ਆਸ਼ੂ ਘਈ, ਉਦਯੋਗਪਤੀ ਵੀਨੂੰ ਨਈਅਰ, ਨਰਿੰਦਰ ਜੈਨ, ਚਮਨ ਲਾਲ ਬੰਟੀ, ਰਵਿੰਦਰ ਕਾਲੀਆ, ਰਿਪਨ ਜੈਨ, ਦੀਪਨ ਜੈਨ, ਕÏਾਸਲਰ ਦੇ ਪਤੀ ਅਮਿੱਤ ਸੰਘਾ, ਸੰਨ੍ਹੀ ਬਤਰਾ, ਪੁਣਯਨ ਜੈਨ, ਰਾਹੁਲ ਜੈਨ, ਰਾਜੂ ਜੈਨ ਸਮੇਤ ਵੱਖ-ਵੱਖ ਉਦਯੋਗਿਕ ਇਕਾਈਆਂ ਦੇ ਕਰਮਚਾਰੀ, ਵਪਾਰੀ ਵਰਗ, ਕਾਰੀਗਰ ਅਤੇ ਆਮ ਨਾਗਰਿਕ ਵੱਡੀ ਗਿਣਤੀ ਵਿਚ ਮÏਜੂਦ ਸਨ¢