29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਕਾਲੀਆ ਕਾਲੋਨੀ ਵਿਚ 20 ਦਿਨ ਤੋਂ ਸੀਵਰੇਜ ਬੰਦ ਹੋਣ ਨਾਲ ਲੋਕ ਪ੍ਰੇਸ਼ਾਨ <br/>

ਗੰਦੇ ਪਾਣੀ ਵਿਚ ਡੁੱਬੀ ਹੋਈ ਕਾਲੀਆ ਕਾਲੋਨੀ ਦਾ ਇਲਾਕਾ | ਤਸਵੀਰ: ਜੀ. ਪੀ. ਸਿੰਘ <br/> 24-10-2025
ਜਲੰਧਰ, 23 ਅਕਤੂਬਰ (ਸ਼ਿਵ)-ਉੱਤਰੀ ਵਿਧਾਨ ਸਭਾ ਹਲਕੇ ਦੇ ਵਾਰਡ ਨੰਬਰ ਇੱਕ ਕਾਲੀਆ ਕਲੋਨੀ ਜਿੱਥੇ ਪਿਛਲੇ 20 ਦਿਨ ਤੋਂ ਸੀਵਰੇਜ ਬੰਦ ਹੋਣ ਕਰਕੇ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਉਨਾਂ ਦਾ ਪੈਦਲ ਨਿਕਲਣਾ ਵੀ ਮੁਸ਼ਕਿਲ ਹੋ ਰਿਹਾ ਹੈ | ਨਗਰ ਨਿਗਮ ਇਸ ਇਲਾਕੇ ਨੂੰ ਬਿਲਕੁਲ ਭੱੁਲੀ ਬੈਠਾ ਹੈ | ਕਲੋਨੀ ਦੀਆਂ ਕੋਠੀਆਂ ਦੇ ਨਾਲ ਬਣੀਆਂ ਜੋ ਥੜ੍ਹੀਆਂ ਉਨਾਂ 'ਤੇ ਚੜ੍ਹ ਕੇ ਲੋਕ ਸਮਾਨ ਲੈਣ ਲਈ ਅਤੇ ਬੱਚੇ ਸਕੂਲ ਜਾਂਦੇ ਹਨ | ਨਗਰ ਨਿਗਮ ਨੂੰ ਇਸ ਇਲਾਕੇ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਇਲਾਕੇ ਦੇ ਸੀਵਰੇਜ ਨੂੰ ਖੁੱਲ੍ਹਵਾਉਣ ਚਾਹੀਦਾ ਹੈ | ਪਾਣੀ ਵਿਚ ਡੁੱਬੀ ਹੋਈ ਕਲੋਨੀ ਦੀ ਸੜਕ ਇਸ ਤਰਾਂ ਲੱਗਦੀ ਹੈ ਜਿਵੇਂ ਕਿ ਬਿਸਤ ਦੁਆਬਾ ਨਹਿਰ ਕਲੋਨੀ ਵਿਚ ਆ ਗਈ ਹੋਵੇ | ਲੋਕਾਂ ਦਾ ਕਹਿਣਾ ਸੀ ਕਿ ਪਿਛਲੇ 20 ਦਿਨ ਤੋਂ ਜ਼ਿਆਦਾ ਸੀਵਰੇਜ ਜਾਮ ਹੈ ਤੇ ਜਦੋਂ ਦੋ ਟਾਈਮ ਪਾਣੀ ਆਉਂਦਾ ਹੈ ਉਹ ਓਵਰਫ਼ਲੋ ਹੋ ਜਾਂਦਾ ਹੈ ਜਿਸ ਨਾਲ ਸੜਕ ਪੂਰੀ ਤਰਾਂ ਨਾਲ ਗੰਦੇ ਪਾਣੀ ਨਾਲ ਭਰ ਜਾਂਦੀ ਹੈ | ਇੱਥੋਂ ਹੀ ਲੋਕਾਂ ਨੇ ਮੰਦਰ, ਗੁਰਦੁਆਰੇ ਮੱਥਾ ਟੇਕਣ ਤੋਂ ਇਲਾਵਾ ਬੱਚਿਆਂ ਨੂੰ ਸਕੂਲ ਛੱਡਣ ਜਾਣਾ ਹੁੰਦਾ ਹੈ | ਬਿਨਾਂ ਗੱਡੀਆਂ ਵਾਲਿਆਂ ਲਈ ਤਾਂ ਲੰਘਣਾ ਔਖਾ ਹੈ | ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਕੌਂਸਲਰਾਂ ਵੱਲੋਂ ਚੋਣਾਂ ਮੌਕੇ ਕਾਫੀ ਵਾਅਦੇ ਕੀਤੇ ਜਾਂਦੇ ਹਨ ਪਰ ਬਾਅਦ ਵਿਚ ਇਲਾਕੇ ਦੀ ਸਾਰ ਨਹੀਂ ਲਈ ਜਾਂਦੀ ਤਾਂ ਮਸਲੇ ਹੱਲ ਕਰਵਾਉਣ ਲਈ ਲੋਕਾਂ ਨੂੰ ਭਟਕਣਾ ਪੈ ਰਿਹਾ ਹੈ |

ਪਿਛਲੀ ਖ਼ਬਰ ਕਾਲੀਆ ਕਾਲੋਨੀ ਵਿਚ 20 ਦਿਨ ਤੋਂ ਸੀਵਰੇਜ ਬੰਦ ਹੋਣ ਨਾਲ ਲੋਕ ਪ੍ਰੇਸ਼ਾਨ <br/> ਅਗਲੀ ਖ਼ਬਰ ਗਰੇਟ ਸਪੋਰਟਸ ਕਲਚਰਲ ਕਲੱਬ ਵਲੋਂ ਕੌਮਾਂਤਰੀ ਖਿਡਾਰੀਆਂ, ਕੋਚਾਂ ਤੇ ਕਲਾਕਾਰਾਂ ਦਾ ਸਨਮਾਨ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।