ਕਿਸ਼ਨਗੜ੍ਹ 23 ਅਕਤੂਬਰ (ਹੁਸਨ ਲਾਲ)-ਪੰਜਾਬ ਦੇ ਪ੍ਰਾਇਮਰੀ ਅਧਿਆਪਕਾਂ ਦੀ ਸਿਰਮÏਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਵਲੋਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਪੇਂਡੂ ਭੱਤਾ ਬਹਾਲ ਕਰਵਾਉਣ, ਡੀ ਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਵਾਉਣ, ਏਸੀਪੀ ਲਾਗੂ ਕਰਨ ਅਤੇ ਅਧਿਆਪਕਾਂ ਦੀਆਂ ਹੋਰ ਵਿੱਤੀ ਮੰਗਾਂ ਲਈ 26 ਅਕਤੂਬਰ 2025 ਨੂੰ ਜਿਮਨੀ ਚੋਣ ਖੇਤਰ ਤਰਨਤਾਰਨ ਵਿੱਚ ਪੰਜਾਬ ਸਰਕਾਰ ਵਿਰੁੱਧ ਝੰਡਾ ਮਾਰਚ ਕੀਤਾ ਜਾਵੇਗਾ¢ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਜਲੰਧਰ ਇਕਾਈ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਦਿਲਬਾਗ ਸਿੰਘ, ਵਿੱਤ ਸਕੱਤਰ ਅਮਨਦੀਪ ਸਿੰਘ, ਜਥੇਬੰਦਕ ਸਕੱਤਰ ਰਾਮਪਾਲ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਮਥਰੇਸ਼ ਕੁਮਾਰ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਇਕਾਈ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਤਰਸੇਮ ਲਾਲ ਅਤੇ ਜ਼ਿਲ੍ਹਾ ਜਨਰਲ ਸਕੱਤਰ ਰਿਸ਼ੀ ਕੁਮਾਰ ਦੀ ਅਗਵਾਈ ਵਿੱਚ ਜਥੇਬੰਦੀ ਵਲੋਂ ਇਸ ਝੰਡਾ ਮਾਰਚ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ¢ ਜਥੇਬੰਦਕ ਆਗੂਆਂ ਨੇ ਦੱਸਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਚੋਣਾਂ ਮÏਕੇ ਪੰਜਾਬ ਦੇ ਮੁਲਾਜ਼ਮਾਂ ਨਾਲ ਪੁਰਾਣੀ ਪੈਨਸ਼ਨ ਬਹਾਲੀ ਅਤੇ ਅਧਿਆਪਕਾਂ ਦੀਆਂ ਹੱਕੀ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕੀਤਾ ਸੀ¢ ਪ੍ਰੰਤੂ ਸਰਕਾਰ ਦੇ ਕਾਰਜਕਾਲ ਦੇ ਸਾਢੇ ਤਿੰਨ ਸਾਲ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਵੀ ਸੂਬੇ ਦੇ ਮੁਲਾਜ਼ਮਾਂ ਦੀਆਂ ਮੰਗਾਂ ਨਹੀਂ ਪੂਰੀਆਂ ਕੀਤੀਆ¢ ਇਸ ਨਾਲ ਸਮੁੱਚੇ ਮੁਲਾਜ਼ਮ ਵਰਗ ਦੇ ਮਨਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਜਬਰਦਸਤ ਰੋਸ ਭਰਿਆ ਪਿਆ ਹੈ¢ ਇਸ ਲਈ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਵਲੋਂ 26 ਅਕਤੂਬਰ ਨੂੰ ਜਿਮਨੀ ਚੋਣ ਖੇਤਰ ਤਰਨਤਾਰਨ ਵਿੱਚ ਝੰਡਾ ਮਾਰਚ ਰਾਹੀਂ ਸੂਬਾ ਸਰਕਾਰ ਵਿਰੁੱਧ ਆਪਣਾ ਰੋਸ ਪ੍ਰਗਟ ਕੀਤਾ ਜਾਵੇਗਾ¢ ਮੀਟਿੰਗ ਦÏਰਾਨ ਜਥੇਬੰਦਕ ਆਗੂਆਂ ਭਰਾਤਰੀ ਜਥੇਬੰਦੀਆਂ ਸੀਪੀਐਫ ਕਰਮਚਾਰੀ ਯੂਨੀਅਨ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵਲੋਂ 2 ਨਵੰਬਰ ਨੂੰ ਤਰਨਤਾਰਨ ਵਿਖੇ ਕੀਤੇ ਜਾਣ ਵਾਲੇ ਝੰਡਾ ਮਾਰਚ ਲਈ ਈਟੀਯੂ ਪੰਜਾਬ ਦੀ ਜ਼ਿਲ੍ਹਾ ਜਲੰਧਰ ਇਕਾਈ ਵਲੋਂ ਭਰਵੀਂ ਸ਼ਮੂਲੀਅਤ ਕਰਨ ਸਬੰਧੀ ਵੀ ਵਿਉਂਤਬੰਦੀ ਕੀਤੀ ਗਈ¢ ਇਸ ਮÏਕੇ ਜ਼ਿਲ੍ਹਾ ਪ੍ਰੈੱਸ ਸਕੱਤਰ ਦਿਲਬਾਗ ਸਿੰਘ, ਵਿੱਤ ਸਕੱਤਰ ਅਮਨਦੀਪ ਸਿੰਘ, ਕਪਿਲ ਕਵਾਤਰਾ, ਭਗਵੰਤ ਪਿ੍ਤਪਾਲ ਸਿੰਘ, ਜਸਵੰਤ ਸਿੰਘ, ਸੁਖਦੇਵ ਸਿੰਘ (ਸਾਰੇ ਸੀਨੀ. ਮੀਤ ਪ੍ਰਧਾਨ), ਸੁਰਿੰਦਰ ਪਾਲ, ਮਥਰੇਸ਼ ਕੁਮਾਰ, ਨਰਦੇਵ ਜਰਿਆਲ, ਇੰਦਰਜੀਤ ਸਿੰਘ, ਮੁਨੀਸ਼ ਮੱਕੜ, ਸਤੀਸ਼ ਕੁਮਾਰ, ਪਾਲ ਜੀ ਮੁਕੇਸ਼, ਮੁਨੀਸ਼ ਮੋਹਨ,ਜਤਿੰਦਰ ਅਰੋੜਾ, ਡਾ. ਬਲਵੀਰ ਮੰਨਣ, ਅਨੁਰਾਗ ਸੰਧੀਰ (ਸਾਰੇ ਜ਼ਿਲ੍ਹਾ ਮੀਤ ਪ੍ਰਧਾਨ) ਜਥੇਬੰਦਕ ਸਕੱਤਰ ਰਾਮਪਾਲ, ਪਿ੍ਥੀਪਾਲ ਸਿੰਘ, ਸਹਾ. ਜਨਰਲ ਸਕੱਤਰ ਰਵਿੰਦਰ ਕੁਮਾਰ, ਚਰਨਜੀਤ ਸਿੰਘ, ਸੋਨੂੰ ਭਗਤ, ਸਹਾ. ਪ੍ਰੈੱਸ ਸਕੱਤਰ ਮਨਦੀਪ ਸਿੰਘ, ਨਵੀਨ ਸ਼ਰਮਾ, ਸਹਾ. ਵਿੱਤ ਸਕੱਤਰ ਪ੍ਰੇਮ ਕੁਮਾਰ, ਰਵਿੰਦਰ ਸਰੋਏ, ਰਜਿੰਦਰ ਕੁਮਾਰ, ਅਸ਼ਵਨੀ ਕੁਮਾਰ, ਗਗਨ ਗੁਪਤਾ, ਸਾਹਿਲ ਗਿੱਲ, ਰਾਜੇਸ਼ ਕੁਮਾਰ, ਯਸ਼ ਮੋਮੀ, ਕੁਲਦੀਪ ਕੁਮਾਰ, ਹਰੀਸ਼ ਪ੍ਰਾਸ਼ਰ, ਅਸ਼ੋਕ ਕੁਮਾਰ, ਪ੍ਰਦੀਪ ਕੁਮਾਰ, ਗੁਰਪ੍ਰੀਤ ਸਿੰਘ, ਹੇਮਰਾਜ, ਕੁਲਵੀਰ ਕੁਮਾਰ ਭਤੀਜਾ, ਕੁਲਵੰਤ ਸਿੰਘ ਬੜਾਪਿੰਡ, ਅਸ਼ਵਨੀ ਕੁਮਾਰ, ਰਾਜ ਕੁਮਾਰ ਭਤੀਜਾ, ਜਸਪਿੰਦਰ ਸਿੰਘ, ਬਲਵਿੰਦਰ ਸਿੰਘ, ਮਲਕੀਤ ਸਿੰਘ ਖਰਲਾਂ, ਸੁਖਵਿੰਦਰ ਦੁੱਗਲ, ਜਸਵੀਰ ਜੱਫ਼ਲ, ਜਸਵਿੰਦਰ ਕੁਮਾਰ, ਸਾਹਿਲ, ਅਮਿਤ ਚੋਪੜਾ, ਦਵਿੰਦਰ ਪੰਧੇਰ, ਮਨਿੰਦਰ ਕÏਰ, ਸਤੀਸ਼ ਕੁਮਾਰੀ, ਸੰਤੋਸ਼ ਬੰਗੜ, ਪਰਮਜੀਤ ਕÏਰ, ਆਰਤੀ ਗÏਤਮ, ਮਨਸਿਮਰਤ ਕÏਰ, ਸੁਮਨ ਲਤਾ, ਅੰਜਲਾ ਸ਼ਰਮਾ, ਗੁਰਵਿੰਦਰ ਕÏਰ, ਰੀਟਾ, ਰਣਜੀਤ ਕÏਰ, ਰੀਨਾ ਕਾਲੀਆ, ਰੇਖਾ ਰਾਣੀ, ਸੁਨੀਤਾ ਕੁੱਦੋਵਾਲ, ਰੇਖਾ ਭਗਤ, ਪ੍ਰਦੀਪ ਕÏਰ, ਮਨਪ੍ਰੀਤ ਕÏਰ, ਸੁਖਵਿੰਦਰ ਕÏਰ, ਕੁਲਵੰਤ ਕÏਰ, ਅਮਨਪ੍ਰੀਤ ਕÏਰ ਸੰਗਲ ਸੋਹਲ, ਪਰਮਿੰਦਰ ਕÏਰ, ਜਸਮੀਤ ਕÏਰ, ਰੇਖਾ ਭਗਤ, ਜੋਤੀ ਸ਼ਰਮਾ, ਰਾਜਵਿੰਦਰ ਕÏਰ ਬੁਲੰਦਪੁਰ, ਨੀਰੂ, ਰੂਬੀ ਅਗਨੀਹੋਤਰੀ, ਨਵਨੀਤ ਕÏਰ, ਸਾਰਿਕਾ, ਵੰਦਨਾ, ਨੀਨਾ ਰਾਣੀ, ਸੁਸ਼ਮਾ, ਪੂਜਾ, ਧਨੇਸ਼ਵਰੀ ਸ਼ਰਮਾ, ਪੂਨਮ, ਭੁਵਨੇਸ਼ਵਰੀ ਸੈਣੀ, ਪ੍ਰਵੀਨ ਕੁਮਾਰੀ ਅਤੇ ਹੋਰ ਅਧਿਆਪਕ ਹਾਜ਼ਰ ਸਨ¢