06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਗ੍ਰਾਮ ਨਿਆਲਿਆ ਦੇ ਵਿਰੋਧ 'ਚ ਵਕੀਲਾਂ ਵਲੋਂ 2 ਦਿਨ ਕੰਮਕਾਜ ਠੱਪ ਰੱਖਣ ਦਾ ਐਲਾਨ

ਅਜੀਤ ਡੈਸਕ 04-11-2025
ਜਲੰਧਰ, 3 ਨਵੰਬਰ (ਚੰਦੀਪ ਭੱਲਾ)-ਪੰਜਾਬ ਦੀਆਂ ਸਾਰੀਆਂ ਬਾਰ ਐਸੋਸੀਏਸ਼ਨਾਂ ਨੇ ਗਰਾਮ ਨਿਆਲਿਆ ਐਕਟ, 2008 ਦੇ ਪ੍ਰਸਤਾਵਿਤ ਲਾਗੂ ਕਰਨ ਦੇ ਵਿਰੋਧ ਵਿਚ ਅੱਜ ਰਾਜ ਭਰ ਵਿਚ 'ਨੋ ਵਰਕ ਡੇਅ' ਰੱਖਿਆ ਤੇ ਇਸ ਦੌਰਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਜਲੰਧਰ ਦੇ ਵਕੀਲਾਂ ਨੇ ਅਦਾਲਤੀ ਕੰਮਕਾਜ ਦਾ ਬਾਈਕਾਟ ਕਰਦੇ ਹੋਏ ਪੂਰੀ ਤਰ੍ਹਾਂ ਕੰਮਕਾਜ ਠੱਪ ਰੱਖਿਆ ਤੇ 3 ਅਤੇ 4 ਨਵੰਬਰ ਦਾ ਦੋ ਦਿਨ ਦੇ 'ਨੋ ਵਰਕ ਡੇਅ' ਦਾ ਐਲਾਨ ਕੀਤਾ ਤੇ ਨਾਲ ਹੀ ਇਸ ਸਬੰਧੀ ਇੱਕ ਮੰਗ ਪੱਤਰ ਡੀ.ਸੀ ਹਿਮਾਂਸ਼ੂ ਅਗਰਵਾਲ ਨੂੰ ਵੀ ਦਿੱਤਾ ਗਿਆ ਤੇ ਇਸ ਫੈਸਲੇ ਨੂੰ ਵਾਪਸ ਕਰਵਾਉਣ ਦੀ ਮੰਗ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਅਦਿੱਤਿਆ ਜੈਨ, ਸਾਬਕਾ ਪ੍ਰਧਾਨ ਰਾਜ ਕੁਮਾਰ ਭੱਲਾ ਨੇ ਦੱਸਿਆ ਕਿ ਬਾਰ ਐਸੋਸੀਏਸ਼ਨਾਂ ਨੇ ਸਪਸ਼ਟ ਕੀਤਾ ਹੈ ਕਿ ਉਹ ਸਰਬਸੰਮਤੀ ਨਾਲ ਗਰਾਮ ਨਿਆਲਿਆ ਐਕਟ 2008 ਨੂੰ ਲਾਗੂ ਕਰਨ ਦਾ ਵਿਰੋਧ ਕਰਦੇ ਹਨ ¢ ਸਕੱਤਰ ਰੋਹਿਤ ਗੰਭੀਰ ਦਾ ਕਹਿਣਾ ਹੈ ਕਿ ਪੰਜਾਬ 'ਚ ਪਹਿਲਾਂ ਹੀ ਇੱਕ ਮਜ਼ਬੂਤ ਅਤੇ ਪਹੁੰਚਯੋਗ ਨਿਆਂ ਪ੍ਰਣਾਲੀ ਹੈ ਤੇ ਇਸ ਨੂੰ ਪੰਜਾਬ 'ਚ ਲਾਗੂ ਨਹੀਂ ਕਰਨਾ ਚਾਹੀਦਾ ਹੈ ਤੇ ਨਹੀਂ ਤਾਂ ਸਾਰੇ ਵਕੀਲ ਇਸ ਦਾ ਇਸੇ ਤਰ੍ਹਾਂ ਡਟ ਕੇ ਵਿਰੋਧ ਕਰਨਗੇ |
ਜ਼ਿਕਰਯੋਗ ਹੈ ਕਿ 1 ਨਵੰਬਰ ਨੂੰ ਲੁਧਿਆਣਾ ਦੇ ਸਰਕਟ ਹਾਊਸ ਵਿਖੇ ਹੋਈ ਇੱਕ ਰਾਜ ਪੱਧਰੀ ਮੀਟਿੰਗ ਵਿਚ ਵਕੀਲਾਂ ਵੱਲੋਂ ਇਹ ਫ਼ੈਸਲਾ ਲਿਆ ਗਿਆ ਸੀ ਕਿ 3 ਅਤੇ 4 ਨਵੰਬਰ ਨੂੰ ਪੰਜਾਬ ਭਰ ਵਿਚ 'ਨੋ ਵਰਕ ਡੇਅ' ਰੱਖਿਆ ਜਾਵੇਗਾ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਰਾਮ ਛਾਬੜਾ, ਜੂਨੀਅਰ ਮੀਤ ਪ੍ਰਧਾਨ ਸੂਰਜ ਪ੍ਰਤਾਪ, ਸੰਯੁਕਤ ਸਕੱਤਰ ਸਾਹਿਲ ਮਲਹੋਤਰਾ, ਸਹਾਇਕ ਸਕੱਤਰ ਸੋਨਾਲੀਕਾ, ਗੁਰਮੇਲ ਸਿੰਘ ਲਿੱਧੜ, ਸਾਬਕਾ ਸਹਾਇਕ ਸਕੱਤਰ ਅਤੇ ਵਡਾਲਾ ਪਿੰਡ ਦੀ ਸਰਪੰਚ ਸੰਗੀਤਾ ਸੋਨੀ, ਅਸ਼ਵਨੀ ਕੁਮਾਰ ਬੱਬੂ, ਤੇਜਿੰਦਰ ਸਿੰਘ ਧਾਲੀਵਾਲ, ਅਸ਼ੋਕ ਪਰੂਥੀ, ਬੀ.ਐੱਸ.ਲੱਕੀ, ਰਾਕੇਸ਼ ਧੀਰ, ਅਮਰਿੰਦਰ ਸਿੰਘ ਥਿੰਦ, ਕੁਨਾਲ ਗੋਇਲ, ਸੰਨ੍ਹੀ ਕੁਮਾਰ ਛਾਬੜਾ (ਸਾਬਕਾ ਸਰਪੰਚ), ਸੰਨ੍ਹੀ ਕੁਮਾਰ, ਸਾਬਕਾ ਪ੍ਰਧਾਨ ਸ. ਅਤਰੀ, ਪਾਇਲ ਹੀਰ, ਮੇਹੁਲ ਖੰਨਾ, ਜਤਿੰਦਰ ਸ਼ਰਮਾ, ਰਾਜੇਸ਼ ਨੰਦਾ, ਨਿਖਿਲ ਸ਼ਰਮਾ, ਜਗਤ ਪਾਲ ਮੈਣੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 350 ਸਾਲਾ ਸ਼ਹੀਦੀ ਸ਼ਤਾਬਦੀ ਦਿਹਾੜੇ ਨੂੰ ਸਮਰਪਿਤ ਆਵਾਜ਼ ਤੇ ਰੌਸ਼ਨੀ ਪ੍ਰੋਗਰਾਮ ਅੱਜ ਅਗਲੀ ਖ਼ਬਰ ਕਮਿਸ਼ਨਰੇਟ ਪੁਲਿਸ ਨੇ ਗੁੰਮ ਹੋਏ ਅਤੇ ਝਪਟੇ ਗਏ 50 ਮੋਬਾਈਲ ਫੋਨ ਅਸਲ ਮਾਲਕਾਂ ਨੂੰ ਕੀਤੇ ਵਾਪਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।