06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਮਾਤਾ ਸਾਹਿਬ ਕÏਰ ਜੀ ਦਾ ਜਨਮ ਦਿਹਾੜਾ ਮਨਾਇਆ

ਅਜੀਤ ਡੈਸਕ 04-11-2025
ਸ਼ਾਹਕੋਟ, 3 ਨਵੰਬਰ (ਬਾਂਸਲ)-ਮਾਤਾ ਸਾਹਿਬ ਕÏਰ ਖ਼ਾਲਸਾ ਕਾਲਜ ਫ਼ਾਰ ਵੂਮੈਨ ਅਤੇ ਸੀਨੀਅਰ ਸੈਕੰਡਰੀ ਸਕੂਲ ਢੰਡੋਵਾਲ (ਸ਼ਾਹਕੋਟ) ਵਿਖੇ ਮਾਤਾ ਸਾਹਿਬ ਕÏਰ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ¢ ਇਸ ਮÏਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਸਜਾਏ ਗਏ ਦੀਵਾਨ ਵਿਚ ਗੁਰਦੁਆਰਾ ਸਾਹਿਬ ਮੁਹੱਲਾ ਆਜ਼ਾਦ ਨਗਰ ਸ਼ਾਹਕੋਟ ਦੇ ਮੁੱਖ ਸੇਵਾਦਾਰ ਭਾਈ ਅੰਮਿ੍ਤਪਾਲ ਸਿੰਘ ਨੇ ਕਥਾ ਵਿਚਾਰਾਂ ਪੇਸ਼ ਕਰਦਿਆਂ ਮਾਤਾ ਸਾਹਿਬ ਕÏਰ ਜੀ ਦੇ ਜੀਵਨ, ਉਨ੍ਹਾਂ ਦੀ ਸ਼ਖ਼ਸੀਅਤ ਅਤੇ ਸਿੱਖਿਆਵਾਂ ਬਾਰੇ ਵਿਸਥਾਰ 'ਚ ਚਾਨਣਾ ਪਾਇਆ ¢ ਸੰਸਥਾ ਦੇ ਪ੍ਰਧਾਨ ਬਲਵਿੰਦਰ ਸਿੰਘ ਚੱਠਾ ਨੇ ਮਾਤਾ ਸਾਹਿਬ ਕÏਰ ਜੀ ਦੇ ਜਨਮ ਦਿਹਾੜੇ ਦੀ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਸੰਸਥਾ ਵਿਚ ਦੁਨਿਆਵੀ ਸਿਖਿਆ ਦੇ ਨਾਲ ਨਾਲ ਅਧਿਆਤਮਕ ਗਿਆਨ ਵੀ ਦਿੱਤਾ ਜਾ ਰਿਹਾ ਹੈ ¢ ਸਕੂਲ ਪਿ੍ੰਸੀਪਲ ਸ਼੍ਰੀਮਤੀ ਰੇਖਾ ਰਾਣੀ ਨੇ ਮਾਤਾ ਸਾਹਿਬ ਕÏਰ ਜੀ ਦੇ ਜੀਵਨ ਬਾਰੇ ਪ੍ਰਸੰਗ ਪੇਸ਼ ਕੀਤਾ¢ ਇਸ ਮÏਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਵੀ ਮਾਤਾ ਸਾਹਿਬ ਕÏਰ ਜੀ ਦੇ ਜੀਵਨ ਨਾਲ ਸਬੰਧਤ ਕਵਿਤਾਵਾਂ ਪੇਸ਼ ਕੀਤੀਆਂ ਗਈਆਂ¢ ਸਮਾਗਮ ਵਿਚ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਚੱਠਾ, ਜਨਰਲ ਸਕੱਤਰ ਡਾ. ਨਗਿੰਦਰ ਸਿੰਘ, ਸ਼੍ਰੀਮਤੀ ਬਲਵੰਤ ਕÏਰ ਚੱਠਾ ਯੂ.ਕੇ., ਪਿ੍ੰਸੀਪਲ (ਕਾਲਜ) ਪ੍ਰਵੀਨ ਕÏਰ, ਪਿ੍ੰਸੀਪਲ (ਸਕੂਲ) ਰੇਖਾ ਰਾਣੀ, ਸੁਰਿੰਦਰ ਸਿੰਘ ਬਿਜਲੀ ਵਾਲੇ, ਸਕੂਲ ਤੇ ਕਾਲਜ ਦੇ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ¢
ਪਿਛਲੀ ਖ਼ਬਰ ਮਾਤਾ ਸਲਾਣੀ ਦੇ ਮੰਦਰ ਸੁੰਨੜ ਕਲਾਂ 'ਚ ਪ੍ਰਭਾਤ ਫੇਰੀਆਂ ਕੱਲ੍ਹ ਤੱਕ ਅਗਲੀ ਖ਼ਬਰ ਕਿਸ਼ਨਗੜ੍ਹ ਵਿਖੇ ਮਾਂ ਭਗਵਤੀ ਜਾਗਰਣ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।