04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆਦਾਨ ਸੰਸਥਾ ਦਾ ਸਥਾਪਨਾ ਦਿਵਸ ਮਨਾਇਆ

ਅਜੀਤ ਡੈਸਕ 04-11-2025
ਕਿਸ਼ਨਗੜ੍ਹ, 3 ਨਵੰਬਰ (ਹੁਸਨ ਲਾਲ)-ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆਦਾਨ ਸੰਸਥਾ ਪੰਜਾਬ ਦਾ ਦਸਵਾਂ ਸਥਾਪਨਾ ਦਿਵਸ ਸਰਬੱਤ ਭਲਾ ਆਸ਼ਰਮ ਵਿਖੇ ਪ੍ਰਧਾਨ ਬੀਰ ਚੰਦ ਸੁਰੀਲਾ, ਚੇਅਰਮੈਨ ਪਰਮਜੀਤ ਮਡਾਰ ਅਤੇ ਸਰਵਨ ਸਿੰਘ ਦੀ ਰਹਿਨੁਮਾਈ ਹੇਠ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਮÏਜੂਦਗੀ 'ਚ ਮਨਾਇਆ ਗਿਆ¢ ਇਸ ਮÏਕੇ ਸਭ ਤੋਂ ਪਹਿਲਾਂ ਸੰਸਥਾ ਦੇ ਸਮੂਹ ਮੈਂਬਰਾਂ ਵਲੋਂ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ¢ ਪ੍ਰਧਾਨ ਬੀਰ ਚੰਦ ਸੁਰੀਲਾ ਨੇ ਸੰਸਥਾ ਦੇ ਦੇਸ਼ ਵਿਦੇਸ਼ ਦੇ ਸਮੂਹ ਸਾਥੀਆਂ ਨੂੰ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਦੱਸਵੇਂ ਕਾਰਜਾਂ ਵਾਸਤੇ ਤਨ ਮਨ ਤੇ ਧਨ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ¢ ਇਸ ਮÏਕੇ ਬੀਰ ਚੰਦ ਸੁਰੀਲਾ ਨੇ ਦੱਸਿਆ ਕਿ ਇਸ ਵਾਰ ਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਹਾੜੇ ਨੂੰ ਸਮਰਪਿਤ 15 ਫਰਵਰੀ 2026 ਨੂੰ ਸਮੂਹਿਕ ਜÏੜਿਆਂ ਦੇ ਵਿਆਹ ਕੀਤੇ ਜਾਣਗੇ¢ ਅੱਜ ਦੇ ਪ੍ਰੋਗਰਾਮ 'ਚ ਲੰਗਰ ਦੀ ਸੇਵਾ ਬਲਵਿੰਦਰ ਬੰਗੜ ਦੇ ਪਰਿਵਾਰ ਵਲੋਂ ਕੀਤੀ ਗਈ ¢ ਇਸ ਮÏਕੇ ਬਲਵਿੰਦਰ ਚੰਦ ਬੰਗੜ, ਸੰਤੋਖ ਲਾਲ ਵਿਰਦੀ, ਹਰੀਸ਼ ਵਿਰਦੀ, ਡਾ. ਮੱਖਣ ਲਾਲ, ਨੰਬਰਦਾਰ ਸੁਰੇਸ਼ ਕਲੇਰ, ਬਲਜੀਤ ਭੱਟੀ, ਮਦਨ ਸਿੰਘ ਪੰਚ , ਗੁਰਪ੍ਰੀਤ ਕਲੇਰ, ਰਾਜ ਕੁਮਾਰ, ਗੁਰਦਿਆਲ ਚੰਦ, ਜਸਵੀਰ ਸਿੰਘ, ਸੁਰਜੀਤ ਸਿੰਘ, ਦਵਿੰਦਰ ਸੁਰੀਲਾ, ਅਵਤਾਰ ਸਿੰਘ ਆਦਿ ਹਾਜ਼ਰ ਸਨ¢
ਪਿਛਲੀ ਖ਼ਬਰ ਗੁ: ਸੈਦਰਾਣਾ ਸਾਹਿਬ ਵਿਖੇ ਲੋੜਵੰਦ ਲੜਕੀਆਂ ਦੇ ਸਮੂਹਿਕ ਅਨੰਦ ਕਾਰਜ 20 ਨੂੰ ਅਗਲੀ ਖ਼ਬਰ ਮਦਰਜ਼ ਪ੍ਰਾਈਡ ਸਕੂਲ ਮਲਸੀਆਂ 'ਚ ਤੀਸਰੇ 7 ਰੋਜ਼ਾ ਐੱਨ.ਐੱਸ.ਐੱਸ. ਕੈਂਪ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।