28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਗੁਰਦੁਆਰਾ ਯਾਦਗਾਰ ਬੀਬਾ ਨਿਰੰਜਨ ਕÏਰ ਬਸ਼ੀਰਪੁਰਾ ਵਿਖੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ ਅੱਜ

ਅਜੀਤ ਡੈਸਕ 05-11-2025
ਚੁਗਿੱਟੀ/ ਜੰਡੂ ਸਿੰਘਾ, 4 ਨਵੰਬਰ (ਨਰਿੰਦਰ ਲਾਗੂ)-ਗੁਰਦੁਆਰਾ ਯਾਦਗਾਰ ਬੀਬਾ ਨਿਰੰਜਨ ਕÏਰ ਬਸ਼ੀਰਪੁਰਾ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਗੁਰਮਤਿ ਸਮਾਗਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ 5 ਨਵੰਬਰ ਨੂੰ ਸ਼ਾਮ ਸਾਢੇ 6 ਵਜੇ ਤੋਂ ਰਾਤ ਸਾਢੇ 9 ਵਜੇ ਤੱਕ ਕਰਵਾਇਆ ਜਾਵੇਗਾ | ਜਾਣਕਾਰੀ ਦਿੰਦੇ ਹੋਏ ਉਕਤ ਗੁਰੂ ਘਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਮÏਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਭਾਈ ਸੁਰਪੰਚਮਪ੍ਰੀਤ ਸਿੰਘ, ਭਾਈ ਅਜਮੇਰ ਸਿੰਘ ਤੇ ਬੀਬਾ ਨਿਰੰਜਨ ਕÏਰ ਇਸ਼ਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਵਲੋਂ ਗੁਰਬਾਣੀ ਕੀਰਤਨ ਰਾਹੀਂ ਹਾਜ਼ਰੀਨ ਨੂੰ ਨਿਹਾਲ ਕੀਤਾ ਜਾਵੇਗਾ | ਉਨ੍ਹਾਂ ਕਿਹਾ ਇਸ ਤੋਂ ਪਹਿਲਾਂ ਸਾਰੇ ਖੇਤਰ ਵਿਚ ਵੱਡੀ ਪ੍ਰਭਾਤ ਫੇਰੀ ਕੱਢੀ ਜਾਵੇਗੀ | ਉਸ ਦÏਰਾਨ ਵੱਖ-ਵੱਖ ਥਾਵਾਂ 'ਤੇ ਸੇਵਾਦਾਰਾਂ ਵਲੋਂ ਸੰਗਤਾਂ ਨੂੰ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ | ਗੁਰਮਤਿ ਸਮਾਗਮ ਮÏਕੇ ਅਲੱਗ-ਅਲੱਗ ਖੇਤਰਾਂ ਨਾਲ ਸੰਬੰਧਤ ਆਗੂਆਂ ਵਲੋਂ ਉਚੇਚੇ ਤÏਰ 'ਤੇ ਸ਼ਮੂਲੀਅਤ ਕੀਤੀ ਜਾਵੇਗੀ |
ਪਿਛਲੀ ਖ਼ਬਰ ਗੁਰਮੀਤ ਸਿੰਘ ਬਿੱਟੂ ਵਲੋਂ ਪ੍ਰਕਾਸ਼ ਪੁੁਰਬ ਦੀ ਵਧਾਈ ਅਗਲੀ ਖ਼ਬਰ ਨਸ਼ੀਲੇ ਪਦਾਰਥ ਦੇ ਮਾਮਲੇ 'ਚ ਕੈਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।