08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਮੌਜੂਦਾ ਕੌਂਸਲਰ ਕ੍ਰਾਂਤੀਜੀਤ ਸਿੰਘ ਸਾਥੀਆਂ ਸਮੇਤ 'ਆਪ' ਵਿਚ ਸ਼ਾਮਿਲ

ਕੌਂਸਲਰ ਕ੍ਰਾਂਤੀਜੀਤ ਸਿੰਘ ਸਾਥੀਆ ਸਮੇਤ 'ਆਪ' ਵਿਚ ਸ਼ਾਮਿਲ ਹੋਣ 'ਤੇ ਸਵਾਗਤ ਕਰਦੇ ਹਲਕਾ ਸ਼ਾਹਕੋਟ ਇੰਚਾਰਜ ਪਿੰਦਰ ਪੰਡੋਰੀ ਤੇ ਹੋਰ | ਤਸਵੀਰਾਂ : ਰੂਪਰਾ ਸਟੂਡੀਓ <br/> 22-11-2025
ਮਹਿਤਪੁਰ, 21 ਨਵੰਬਰ (ਲਖਵਿੰਦਰ ਸਿੰਘ)-ਨਗਰ ਪੰਚਾਇਤ ਮਹਿਤਪੁਰ ਦੇ ਵਾਰਡ ਨੰਬਰ 12 ਦੇ ਮÏਜੂਦਾ ਕੌਂਸਲਰ ਕ੍ਰਾਂਤੀਜੀਤ ਸਿੰਘ ਆਪਣੇ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ¢ ਦੱਸਣਯੋਗ ਹੈ ਕਿ ਕੌਂਸਲਰ ਕ੍ਰਾਂਤੀ ਜੀਤ ਸਿੰਘ ਜਿੱਥੇ ਵਾਰਡ ਨੰਬਰ 12 ਤੋਂ ਲਗਾਤਾਰ ਕੌਂਸਲਰ ਬਣਦੇ ਆ ਰਹੇ ਹਨ, ਉਥੇ ਇੱਕ ਵਾਰ ਨਗਰ ਪੰਚਾਇਤ ਦੇ ਕਾਰਜਕਾਰੀ ਪ੍ਰਧਾਨ ਵੀ ਰਹਿ ਚੁੱਕੇ ਹਨ¢ ਇਸ ਮÏਕੇ ਗੱਲਬਾਤ ਕਰਦਿਆਂ ਕÏਾਸਲਰ ਕ੍ਰਾਂਤੀਜੀਤ ਸਿੰਘ ਨੇ ਕਿਹਾ ਕਿ ਉਹ 2 ਵਾਰ ਵਾਰਡ ਨੰਬਰ 12 ਤੋਂ ਲਗਾਤਾਰ ਕੌਂਸਲਰ ਚੁਣੇ ਗਏ ਪ੍ਰੰਤੂ ਨਾ ਤਾਂ ਅਕਾਲੀ ਦਲ ਨੇ ਮੇਰੇ ਵਾਰਡ ਜਾਂ ਸ਼ਹਿਰ ਦੇ ਵਿਕਾਸ ਕਾਰਜ ਕਰਵਾਏ ਤੇ ਨਾ ਹੀ ਕਾਂਗਰਸ ਨੇ, ਇਸ ਕਰਕੇ ਸ਼ਹਿਰ ਦੇ ਲੋਕ ਪੱਖੀ ਵਿਕਾਸ ਨੂੰ ਮੁੱਖ ਰੱਖਦਿਆਂ ਉਹ ਹਮੇਸ਼ਾ ਹੀ ਸਰਕਾਰਾਂ ਅਤੇ ਨਗਰ ਪੰਚਾਇਤ ਦੇ ਪ੍ਰਧਾਨਾਂ ਨੂੰ ਬੇਨਤੀ ਕਰਦੇ ਆ ਰਹੇ ਹਨ ¢ ਉਨ੍ਹਾਂ ਦੱਸਿਆ ਸ਼ਹਿਰ ਵਿੱਚ ਕਰੀਬ 4 ਕਰੋੜ ਦੀ ਲਾਗਤ ਨਾਲ ਪਾਈ ਗਈ ਵਾਟਰ ਸਪਲਾਈ ਦਾ ਸ਼ੁਰੂ ਨਾ ਕਰਨਾ, ਬਾਬਾ ਜੀਵਨ ਸਿੰਘ ਜੀ ਦੀ ਧਰਮਸ਼ਾਲਾ ਦੀ ਚਾਰਦੀਵਾਰੀ ਨਾ ਕਰਨਾ, ਸਰਕਾਰੀ ਕਵਾਟਰ ਉਪਰ ਲੋਕਾਂ ਵੱਲੋ ਕੀਤੇ ਨਜਾਇਜ਼ ਕਬਜ਼ਿਆਂ ਨੂੰ ਨਾਂ ਹਟਾਉਣਾ,ਨਗਰ ਪੰਚਾਇਤ ਦਫ਼ਤਰ ਨੂੰ ਜਾਂਦੀ ਸੜਕ ਨੂੰ ਨਾ ਬਣਾਉਣਾ ਆਦਿ ਕਰਕੇ ਹੀ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਹਨ ¢ ਇਸ ਮÏਕੇ ਅਜੇ ਸੂਦ ਪ੍ਰਧਾਨ ਕੋਆਪਰੇਟਿਵ ਸੁਸਾਇਟੀ, ਸਰਪੰਚ ਹਨੀ ਰਾਮੂਵਾਲੀਆ, ਨੰਬਰਦਾਰ ਗਗਨ ਬਾਲੋਕੀ, ਮਾਣਕ ਪ੍ਰਧਾਨ, ਸੁਖਵਿੰਦਰ ਸੋਨੀ, ਵਿਸ਼ਾਲ ਸ਼ਾਮਾਂ, ਮਨੋਜ ਵਰਮਾ, ਵਿਵੇਕ ਭੰਡਾਰੀ, ਤੇਜਵਿੰਦਰ ਚੋਹਾਨ,ਆਲਮ ਜੀਤ ਸਿੰਘ, ਵਿਕਰਾਂਤ ਚੋਹਾਨ,ਵਿਕਰਮ ਚੋਹਾਨ,ਜਸਕਰਨ ਜੱਸਾ, ਜਸਪਾਲ ਜੱਸੀ,ਸਾਹਿਲ ਸਹੋਤਾ,ਦੀਪੂ ਪ੍ਰਧਾਨ, ਸਾਗਰ ਪੰਚ,ਗੁਰਦੇਵ ਡੋਗਰ,ਹਰਪਾਲ ਸਿੰਘ, ਸਤਨਾਮ ਸੱਤਾ ਤੇ ਵੱਡੀ ਗਿਣਤੀ ਵਿੱਚ ਪੱਤਵੰਤੇ ਹਾਜ਼ਰ ਸਨ¢
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸੈਮੀਨਾਰ 'ਚੋਂ ਕੁਲਾਰ ਸਕੂਲ ਦੀ ਵਿਦਿਆਰਥਣ ਗੁਲਸ਼ਨਪ੍ਰੀਤ ਕੌਰ ਨੇ ਹਾਸਿਲ... ਅਗਲੀ ਖ਼ਬਰ ਡੇਰਾ ਬਾਬਾ ਬੋਹੜ ਸ਼ਾਹ ਦਰਬਾਰ ਦਾ ਜੋੜ ਮੇਲਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।