24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਟੈਗੋਰ ਮਾਡਲ ਸੀਨੀਅਰ ਸੈਕਡਰੀ ਸਕੂਲ ਨਕੋਦਰ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ

ਅਜੀਤ ਡੈਸਕ 21-12-2025
ਨਕੋਦਰ, 20 ਦਸੰਬਰ (ਗੂਰਵਿੰਦਰ ਸਿੰਘ)-ਟੈਗੋਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਨਕੋਦਰ ਵਿਖੇ 40ਵਾਂ ਸਾਲਾਨਾ ਸਮਾਰੋਹ ਕਰਵਾਇਆ ਗਿਆ ¢ ਸਕੂਲ ਨੇ ਆਪਣਾ ਪਹਿਲਾ ਸਾਲਾਨਾ ਉਤਸਵ 1985 ਵਿੱਚ, ਸਕੂਲ ਦੇ 5 ਸਾਲ ਪੂਰੇ ਹੋਣ 'ਤੇ ਮਨਾਇਆ ਸੀ ¢ ਸਕੂਲ ਦੀ ਨੀਂਹ ਸਵ. ਸ਼ਸ਼ੀ ਪਰਾਸ਼ਰ ਅਤੇ ਮਨਮੋਹਨ ਪਰਾਸ਼ਰ ਵਲੋਂ 1981 ਵਿੱਚ ਰੱਖਿਆ ਗਿਆ ਸੀ¢ ਅੱਜ ਸਕੂਲ ਆਪਣੇ 45ਵੇਂ ਸਾਲ ਵਿੱਚ ਕਦਮ ਰੱਖ ਚੁੱਕਾ ਹੈ¢ ਅੱਜ ਦੇ ਵਿਸ਼ਾਲ ਸਮਾਰੋਹ ਵਿੱਚ ਇੰਦਰਜੀਤ ਕÏਰ ਮਾਨ (ਵਿਧਾਇਕਾ), ਕੇਵਲ ਸਿੰਘ ਤੱਖਰ (ਸਾਬਕਾ ਪ੍ਰਧਾਨ ਨਗਰ ਕੌਂਸਲ) ਅਤੇ ਆਸ਼ੂ ਮਰਵਾਹਾ ਆਈ.ਜੇ.ਐਮ ਗਰੁੱਪ) ਵਿਸ਼ੇਸ਼ ਤÏਰ 'ਤੇ ਸ਼ਾਮਿਲ ਹੋਏ¢ ਇਸ ਮÏਕੇ ਸਮਾਜ ਸੇਵਕ ਗÏਰਵ ਜੈਨ, ਹਰੀਸ਼ ਸ਼ਰਮਾ, ਸ਼ਿਵਾਨੀ ਸ਼ਰਮਾ ਕÏਾਸਲਰ, ਰਮੇਸ਼ ਸੋੰਧੀ ਕÏਾਸਲਰ, ਅਮਰਜੀਤ ਸਿੰਘ ਸਮੇਤ ਸਾਰੇ ਹੀ ਸਤਿਕਾਰਯੋਗ ਮਹਿਮਾਨ ਹਾਜ਼ਰ ਸਨ ¢ ਪ੍ਰੋਗਰਾਮ ਦੀ ਸ਼ੁਰੂਆਤ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਗਈ, ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਰੰਗ-ਬਿਰੰਗੀਆਂ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ¢ ਨਾਚ, ਸੰਗੀਤ, ਨਾਟਕ, ਗ਼ਜ਼ਲ ਅਤੇ ਸ਼ਬਦ ਦੀਆਂ ਮਨਮੋਹ ਪੇਸ਼ਕਾਰੀਆਂ ਰਾਹੀਂ ਨੇ ਦਰਸ਼ਕਾਂ ਨੂੰ ਭਾਵ-ਵਿਭੋਰ ਕਰ ਦਿੱਤਾ ¢ ਪ੍ਰੋਗਰਾਮ ਦੇ ਅੰਤ ਵਿੱਚ ਪ੍ਰਬੰਧਕ ਨਿਸ਼ਾਂਤ ਪਰਾਸ਼ਰ ਵੱਲੋਂ ਸਾਲਾਨਾ ਰਿਪੋਰਟ ਪੇਸ਼ ਕੀਤੀ ਗਈ ਅਤੇ ਪਿ੍ੰਸੀਪਲ ਪਲਵਿੰਦਰ ਕÏਰ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ¢
ਪਿਛਲੀ ਖ਼ਬਰ ਗੁਰੂ ਨਾਨਕ ਕਾਲੋਨੀ 'ਚ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਮਾਗਮ ਅੱਜ ਅਗਲੀ ਖ਼ਬਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਏ ਪੰਜ ਪਿਆਰਿਆਂ ਨੇ 21 ਪ੍ਰਾਣੀਆਂ ਨੂੰ ਅੰਮਿ੍ਤ ਛਕਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।