07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ ਵਲੋਂ 2 ਰੋਜ਼ਾ ਜੂਡੋ ਟੂਰਨਾਮੈਂਟ 'ਕੁਰੈਸ਼' ਦੀ ਮੇਜ਼ਬਾਨੀ <br/>

ਅਜੀਤ ਡੈਸਕ 23-12-2025
ਨਕੋਦਰ, 22 ਦਸੰਬਰ (ਗੁਰਵਿੰਦਰ ਸਿੰਘ/ਤਿਲਕਰਾਜ ਸ਼ਰਮਾ)-ਕੈਂਬਰਿਜ ਇੰਟਰਨੈਸ਼ਨਲ ਸਕੂਲ, ਨਕੋਦਰ ਨੂੰ ਪਹਿਲੀ ਵਾਰ ਜ਼ਿਲ੍ਹ•ਾ ਜਲੰਧਰ ਕੁਰੈਸ਼ ਕੁਰੈਸ਼ ਐਸੋਸੀਏਸ਼ਨ ਦੀ ਸਰਪ੍ਰਸਤੀ ਹੇਠ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰਨ ਦਾ ਮਾਣ ਪ੍ਰਾਪਤ ਹੋਇਆ¢ ਇਵੈਂਟ ਨੂੰ ਮਾਰਸ਼ਲ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਸ਼ਾਨਦਾਰ ਸ਼ੁਰੂਆਤ ਵਜੋਂ ਦਰਸਾਇਆ ਅਤੇ ਨੇੜਲੇ ਸਕੂਲਾਂ ਦੇ ਵਿਦਿਆਰਥੀਆਂ ਦੀ ਉਤਸ਼ਾਹੀ ਭਾਗੀਦਾਰੀ ਦੇਖੀ ¢ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਅਤੇ ਕੁਰੇਸ਼ ਐਸੋਸੀਏਸ਼ਨ ਜ਼ਿਲ•੍ਹਾ ਜਲੰਧਰ ਦੇ ਪ੍ਰਧਾਨ ਸ੍ਰੀ ਰਿਪੂ ਜੀਤ ਆਂਗਰਾ ਅਤੇ ਸਕੂਲ ਪਿ੍ੰਸੀਪਲ ਸ੍ਰੀਮਤੀ ਸੰਧਿਆ ਦੀਵਾਨ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ¢ ਸ੍ਰੀ ਨਰੇਸ਼ ਡੋਗਰਾ (ਡੀ.ਸੀ.ਪੀ. ਕ੍ਰਾਈਮ ਜਲੰਧਰ) ਅਤੇ ਸ੍ਰੀਮਤੀ ਸ਼ੁਭੀ ਆਂਗਰਾ, ਐਸ.ਡੀ.ਐਮ. ਸ਼ਾਹਕੋਟ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ¢ ਇਸ ਸਮਾਗਮ ਨੂੰ ਪੰਕਜ ਸ਼ਰਮਾ (ਏ.ਸੀ.ਪੀ. ਐੱਸ.ਪੀ.ਐੱਲ. ਬ੍ਰਾਂਚ ਜਲੰਧਰ), ਰਾਜੇਸ਼ ਬਾਘਾ (ਸੀਨੀਅਰ ਮੀਤ ਪ੍ਰਧਾਨ), ਅਵਨੀ ਕੁਮਾਰ ਸ਼ਰਮਾ (ਜਨਰਲ ਸਕੱਤਰ), ਸਤ ਪਾਲ ਰਾਣਾ (ਸਾਬਕਾ ਚੀਫ਼ ਜੂਡੋ ਕੋਚ, ਐਸ.ਏ.ਐਲ.) ਕੁਲਦੀਪ ਜੋਸਨ (ਬਲੈਕ ਬੈਲਟ ਜੂਡੋ ਐਂਡ ਕਰਾਟੇ), ਮਿਸਜ਼ ਜਸਵਿੰਦਰ ਪਾਲ ਜੋਸਨ (ਇੰਡੀਆ ਫਸਟ ਵੂਮੈਨ ਬਲੈਕ ਬੈਲਟ ਜੂਡੋ ਐਂਡ ਕਰਾਟੇ), ਕਮਲ ਜੱਸਲ (ਲੀਜੈਂਡਰੀ ਜੂਡੋ ਕੋਚ) ਦੀ ਸੁਚੱਜੀ ਹਾਜ਼ਰੀ ਨੇ ਟੂਰਨਾਮੈਂਟ ਨੂੰ ਸੁਸ਼ੋਭਿਤ ਕੀਤਾ ¢ ਉਦਘਾਟਨੀ ਸਮਾਰੋਹ ਦਾ ਰਸਮੀ ਉਦਘਾਟਨ ਗੁਬਾਰੇ ਛੱਡ ਕੇ ਕੀਤਾ ਗਿਆ¢ ਟੂਰਨਾਮੈਂਟ ਦਾ ਸੁਚਾਰੂ ਢੰਗ ਨਾਲ ਆਯੋਜਨ ਅਤੇ ਤਾਲਮੇਲ ਸ੍ਰੀ ਅਵਨੀ ਵਲੋਂ ਕੀਤਾ ਗਿਆ, ਜਿਨ•੍ਹਾਂ ਦੇ ਯਤਨਾਂ ਸਦਕਾ ਸਾਰੇ ਮੈਚਾਂ ਦੇ ਸੁਚਾਰੂ ਪ੍ਰਬੰਧ ਨੂੰ ਯਕੀਨੀ ਬਣਾਇਆ ਗਿਆ¢ ਉਸ ਨੂੰ ਮਿਸ ਸਿਮਰਨ ਸਟੇਟ ਰੈਫਰੀ, ਅਤੇ ਮਿਸ ਜੀਆ ਸ਼ਰਮਾ ਦੁਆਰਾ ਭਰਪੂਰ ਸਹਿਯੋਗ ਦਿੱਤਾ ਗਿਆ, ਜਿਨ੍ਹ•ਾਂ ਦੀ ਪੇਸ਼ੇਵਰਤਾ ਨੇ ਟੂਰਨਾਮੈਂਟ ਦੀ ਸਫਲਤਾ 'ਚ ਮਹੱਤਵਪੂਰਨ ਯੋਗਦਾਨ ਪਾਇਆ¢ ਜ਼ਿਲ੍ਹ•ਾ ਜਲੰਧਰ ਕੁਰੈਸ਼ ਚੈਂਪੀਅਨਸ਼ਿਪ ਇੱਕ ਬਹੁਤ ਹੀ ਪ੍ਰਭਾਵਸ਼ਾਲੀ, ਚੰਗੀ ਤਰ੍ਹ•ਾਂ ਪ੍ਰਬੰਧਿਤ ਅਤੇ ਮੁਕਾਬਲੇ ਵਾਲੀ ਸਾਬਤ ਹੋਈ, ਜੋ ਸ਼ਾਨਦਾਰ ਖੇਡ ਅਤੇ ਅਨੁਸ਼ਾਸਨ ਨੂੰ ਦਰਸਾਉਂਦੀ ਹੈ¢

ਪਿਛਲੀ ਖ਼ਬਰ ਸਟੇਟ ਪਬਲਿਕ ਸਕੂਲ 'ਚ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਹਟ ਸਕਦੇ ਹਨ ਲਤੀਫ਼ਪੁਰਾ ਦੇ ਕਬਜ਼ੇ ਪ੍ਰਸ਼ਾਸਨ ਨੇ ਮੰਗਿਆ 2 ਹਫ਼ਤੇ ਦਾ ਸਮਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।