07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਵਿਦੇਸ਼ੀ ਨੰਬਰ ਤੋਂ ਫੋਨ ਕਰ ਕੇ ਕਾਰੋਬਾਰੀ ਤੋਂ ਮੰਗੀ 5 ਕਰੋੜ ਦੀ ਫਿਰੌਤੀ <br/>

ਜਗਦੇਵ ਸਿੰਘ ਜੱਗੀ ਨਾਲ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚੇ ਸ਼ਹਿਰ ਦੇ ਮੁਹਤਬਰ ਵਿਅਕਤੀ | ਤਸਵੀਰ : ਮੁਨੀਸ਼ <br/> 23-12-2025
ਜਲੰਧਰ, 22 ਦਸੰਬਰ (ਐੱਮ. ਐੱਸ. ਲੋਹੀਆ)- ਰੇਤਾ-ਬਜਰੀ ਦਾ ਕਾਰੋਬਾਰ ਕਰਨ ਵਾਲੇ ਜਗਦੇਵ ਸਿੰਘ ਉਰਫ਼ ਜੱਗੀ ਵਾਸੀ ਅਬਾਦਪੁਰਾ, ਜਲੰਧਰ ਨੂੰ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਕਿਸੇ ਵਿਅਕਤੀ ਨੇ ਉਸ ਕੋਲੋਂ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ | ਇਸ ਤੋਂ ਬਾਅਦ ਜੱਗੀ ਦਾ ਪੂਰਾ ਪਰਿਵਾਰ ਦਹਿਸ਼ਤ ਦੇ ਮਾਹੌਲ 'ਚ ਹੈ | ਪੀੜਤ ਜਗਦੇਵ ਸਿੰਘ ਉਰਫ਼ ਜੱਗੀ ਨੇ ਜਾਣਕਾਰੀ ਦਿੱਤੀ ਕਿ 16 ਦਸੰਬਰ ਨੂੰ ਕਿਸੇ ਨੇ ਉਸ ਨੂੰ ਵੱਟਸਐੱਪ 'ਤੇ ਫੋਨ ਕੀਤਾ, ਜਦੋਂ ਉਸ ਨੇ ਫੋਨ ਚੁੱਕਿਆ ਤਾਂ ਇਕ ਵਿਅਕਤੀ ਨੇ ਉਸ ਤੋਂ 5 ਕਰੋੜ ਰੁਪਏ ਦੀ ਮੰਗ ਕੀਤੀ | ਪੀੜਤ ਅਨੁਸਾਰ ਫੋਨ ਕਰਨ ਵਾਲੇ ਨੇ ਆਪਣੇ-ਆਪ ਨੂੰ ਚੌਧਰੀ ਗਰੁੱਪ ਨਾਲ ਸੰਬੰਧਿਤ ਦੱਸਿਆ ਅਤੇ ਮੰਗ ਪੂਰੀ ਨਾ ਕਰਨ 'ਤੇ ਗੋਲੀ ਮਾਰਨ ਦੀ ਧਮਕੀ ਦਿੱਤੀ ਹੈ | ਪੀੜਤ ਨੇ ਦੱਸਿਆ ਕਿ ਪੁਲਿਸ ਨੇ ਉਸ ਦੀ ਸ਼ਿਕਾਇਤ ਤਾਂ ਲੈ ਲਈ ਸੀ, ਪਰ ਇਸ ਸੰਬੰਧੀ ਬਣਦੀ ਠੋਸ ਕਾਰਵਾਈ ਲਈ ਅੱਜ ਉਹ ਕੌਂਸਲਰ ਤਰਸੇਮ ਲਖੋਤਰਾ, ਗੁਰਵਿੰਦਰ ਪਾਲ ਸਿੰਘ (ਬੰਟੀ ਨੀਲਕੰਠ), ਅਯੂਬ ਖਾਨ, ਅਮਨਦੀਪ ਸਿੰਘ, ਸੁਦੇਸ਼ ਭਗਤ, ਸਾਬਕਾ ਡੀ.ਐੱਸ.ਪੀ. ਹਰਦੇਵ ਸਿੰਘ ਬੇਦੀ, ਗੌਰਵ, ਰਾਜੇਸ਼, ਗੁਰਪ੍ਰੀਤ ਅਤੇ ਹੋਰਾਂ ਦੇ ਨਾਲ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚੇ ਅਤੇ ਇਸ ਸੰਬੰਧੀ ਕਾਰਵਾਈ ਦੀ ਮੰਗ ਕੀਤੀ ਹੈ |

ਪਿਛਲੀ ਖ਼ਬਰ .32 ਬੋਰ ਦੇ 3 ਪਿਸਤੌਲ ਅਤੇ 6 ਜ਼ਿੰਦਾ ਰੌਂਦ ਸਮੇਤ 2 ਮੁਲਜ਼ਮ ਗਿ੍ਫ਼ਤਾਰ <br/> ਅਗਲੀ ਖ਼ਬਰ ਡਾ. ਰਾਹੁਲ ਭਾਸਕਰ ਸਰਬਸੰਮਤੀ ਨਾਲ ਆਈ.ਡੀ.ਏ. ਦੇ ਸਾਲ 2026 ਲਈ ਪ੍ਰਧਾਨ ਬਣੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।