07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਡਰਾਈਵਿੰਗ ਟਰੈਕ 'ਤੇ ਕਰਮਚਾਰੀਆਂ ਦੀ ਕਮੀ- ਲੋਕਾਂ ਦੀਆਂ ਲੱਗੀਆਂ ਲਾਈਨਾਂ <br/>

ਡਰਾਈਵਿੰਗ ਟਰੈਕ 'ਤੇ ਕੰਮ ਕਰਵਾਉਣ ਲਈ ਲੋਕਾਂ ਦੀ ਭੀੜ ਤੇ ਆਰ. ਟੀ. ਓ. ਦਫਤਰ ਦੇ ਬਾਹਰ ਲਾਈਨ ਵਿਚ ਲੱਗੇ ਲੋਕ | ਤਸਵੀਰਾਂ : ਮੁਨੀਸ਼ <br/> 23-12-2025
ਜਲੰਧਰ, 22 ਦਸੰਬਰ (ਸ਼ਿਵ)-ਪੰਜਾਬ ਸਰਕਾਰ ਵਲੋਂ ਸਰਕਾਰੀ ਵਿਭਾਗਾਂ ਨੂੰ ਲੋਕਾਂ ਦੇ ਸਮੇਂ ਸਿਰ ਕੰਮ ਕਰਨ ਅਤੇ ਲੰਬਿਤ ਪਏ ਕੰਮਾਂ ਨੂੰ ਵੀ ਪਹਿਲ ਦੇ ਤੌਰ 'ਤੇ ਕਰਨ ਦੀਆਂ ਹਦਾਇਤਾਂ ਕਈ ਬਾਰ ਦਿੱਤੀਆਂ ਗਈਆਂ ਹਨ ਪਰ ਇਸ ਦੇ ਬਾਵਜੂਦ ਡਰਾਈਵਿੰਗ ਟਰੈਕ 'ਤੇ ਕਦੇ ਸਰਵਰ ਖ਼ਰਾਬ ਹੋਣ ਅਤੇ ਆਰ. ਟੀ. ਓ. ਦਫਤਰ ਵਿਚ ਵੀ ਲੋਕਾਂ ਦੇ ਕੰਮ ਸਮੇਂ ਸਿਰ ਨਾ ਹੋਣ ਕਰਕੇ ਅਕਸਰ ਲੰਬੀਆਂ ਲਾਈਨਾਂ ਲੱਗੀਆਂ ਦੇਖੀਆਂ ਜਾ ਸਕਦੀਆਂ ਹਨ | ਅੱਜ ਵੀ ਡਰਾਈਵਿੰਗ ਟਰੈਕ 'ਤੇ ਲੋਕਾਂ ਦੇ ਕੰਮ ਸਮੇਂ ਸਿਰ ਨਾ ਹੋਣ ਕਰਕੇ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸੀ | ਲੋਕ ਅੱਜ ਭਾਰੀ ਫ਼ੀਸਾਂ ਦੀ ਅਦਾਇਗੀ ਕਰਕੇ ਡਰਾਈਵਿੰਗ ਲਾਇਸੈਂਸਾਂ ਦੇ ਕੰਮ ਕਰਵਾਉਣ ਲਈ ਆਏ ਸੀ ਪਰ ਟਰੈਕ 'ਤੇ ਸਿਰਫ਼ ਇੱਕ ਮਹਿਲਾ ਕਰਮਚਾਰੀ ਹੀ ਡਿਊਟੀ 'ਤੇ ਸੀ ਜਦਕਿ ਦੂਜੇ ਕਰਮਚਾਰੀ ਦੇ ਨਾ ਹੋਣ ਕਰਕੇ ਇਕੱਲੇ ਕਰਮਚਾਰੀ ਹੋਣ ਕਰਕੇ ਲੋਕਾਂ ਨੂੰ ਕਾਫੀ ਸਮੇਂ ਤੱਕ ਇੰਤਜ਼ਾਰ ਕਰਨਾ ਪਿਆ | ਨਾਰਾਜ਼ ਲੋਕਾਂ ਨੇ ਕਿਹਾ ਕਿ ਡਰਾਈਵਿੰਗ ਟਰੈਕ 'ਤੇ ਉਂਜ 2 ਕਰਮਚਾਰੀਆਂ ਦੀ ਡਿਊਟੀ ਹੁੰਦੀ ਹੈ ਤਾਂ ਇਕੱਲਿਆਂ ਕਰਮਚਾਰੀ ਲਈ ਕੰਮ ਕਰਨਾ ਮੁਸ਼ਕਿਲ ਸੀ | ਜੇਕਰ ਦੂਜਾ ਕਰਮਚਾਰੀ ਛੁੱਟੀ ਲੈ ਕੇ ਗਿਆ ਸੀ ਤਾਂ ਲੋਕਾਂ ਨੂੰ ਪੇ੍ਰਸ਼ਾਨੀ ਤੋਂ ਬਚਾਉਣ ਲਈ ਉਨ੍ਹਾਂ ਦੀ ਥਾਂ 'ਤੇ ਹੋਰ ਕਰਮਚਾਰੀ ਤਾਇਨਾਤ ਕਰਨਾ ਚਾਹੀਦਾ ਸੀ | ਲੋਕਾਂ ਦਾ ਕਹਿਣਾ ਸੀ ਕਿ ਇਕੱਲੀ ਮਹਿਲਾ ਕਰਮਚਾਰੀ ਲੋਕਾਂ ਦੀਆਂ ਅਰਜ਼ੀਆਂ ਦੀ ਦਸਤਾਵੇਜ਼ਾਂ ਦੀ ਜਾਂਚ ਅਤੇ ਫ਼ੋਟੋ ਤਸਦੀਕ ਕਰਨ ਦਾ ਕੰਮ ਕਰਦੇ ਰਹੇ ਸਨ ਤਾਂ ਇਕੱਲੇ ਮਹਿਲਾ ਕਰਮਚਾਰੀ ਲਈ ਇਕੱਲਿਆਂ ਐਨਾ ਕੰਮ ਕਰਨਾ ਆਸਾਨ ਨਹੀਂ ਹੋ ਰਿਹਾ ਸੀ ਜਿਸ ਕਰਕੇ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ | ਉਧਰ ਆਰ. ਟੀ. ਓ. ਦਫਤਰ ਵਿਚ ਆਰ.ਸੀਜ਼ ਦੀਆਂ ਅਪਰੂਵਲਾਂ ਦੇ ਕੰਮ ਲਈ ਵੀ ਲੋਕਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਸੀ |

ਪਿਛਲੀ ਖ਼ਬਰ ਹਰਿਵੱਲਭ ਸੰਗੀਤ ਪ੍ਰਤੀਯੋਗਤਾ ਸ਼ੁਰੂ, ਸੰਮੇਲਨ 26 ਤੋਂ ਅਗਲੀ ਖ਼ਬਰ .32 ਬੋਰ ਦੇ 3 ਪਿਸਤੌਲ ਅਤੇ 6 ਜ਼ਿੰਦਾ ਰੌਂਦ ਸਮੇਤ 2 ਮੁਲਜ਼ਮ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।