06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਟੂਰਨਾਮੈਂਟ 'ਚ ਜੇਤੂ ਕਿਲੀ ਸਕੂਲ ਦੀ ਵਿਦਿਆਰਥਣ ਦਾ ਸਨਮਾਨ

ਅਜੀਤ ਡੈਸਕ 24-12-2025
ਸ਼ਾਹਕੋਟ, 23 ਦਸੰਬਰ (ਸੁਖਦੀਪ ਸਿਾਂਸ, ਬਾਂਸਲ)-ਸਰਕਾਰੀ ਮਿਡਲ ਸਕੂਲ, ਕਿਲੀ (ਸ਼ਾਹਕੋਟ) ਦੀ ਵਿਦਿਆਰਥਣ ਹਰਗੁਨ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੂਲੇਵਾਲ ਖਹਿਰਾ ਵਿਖੇ ਹੋਏ ਬਲਾਕ ਪੱਧਰੀ ਲੜਕੀਆਂ ਦੇ ਕਰਾਟੇ ਟੂਰਨਾਮੈਂਟ 'ਚ 45 ਕਿਲੋ ਭਾਰ ਵਰਗ 'ਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂਮ ਰੌਸ਼ਨ ਕੀਤਾ ਹੈ | ਵਿਦਿਆਰਥਣ ਦੀ ਹੌਂਸਲਾ ਅਫ਼ਜਾਈ ਕਰਨ ਲਈ ਪਿੰਡ ਕਿਲੀ ਦੇ ਨੰਬਰਦਾਰ ਸੋਨੂੰ ਕਿਲੀ ਅਤੇ ਉਨ੍ਹਾਂ ਦੀ ਪਤਨੀ ਸਰਪੰਚ ਪਵਨਦੀਪ ਕੌਰ ਵਲੋਂ ਸਕੂਲ ਪਹੁੰਚ ਕੇ ਹਰਗੁਨ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ | ਉਨ੍ਹਾਂ ਵਿਦਿਆਰਥਣ, ਉਸ ਦੇ ਮਾਤਾ-ਪਿਤਾ ਅਤੇ ਸਕੂਲ ਸਟਾਫ਼ ਨੂੰ ਵਧਾਈ ਦਿੱਤੀ | ਸਕੂਲ ਇੰਚਾਰਜ ਮੈਡਮ ਵਿਸ਼ਵਦੀਪ ਵੱਲੋਂ ਉਨ੍ਹਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਨੰਬਰਦਾਰ ਸੋਨੂੰ ਕਿਲੀ ਦਾ ਪਰਿਵਾਰ ਹਮੇਸ਼ਾ ਹੀ ਸਕੂਲ ਨੂੰ ਸਹਿਯੋਗ ਦਿੰਦਾ ਹੈ | ਇਸ ਮੌਕੇ ਨਰਿੰਦਰ ਪਾਲ, ਚੰਦਰ ਭੂਸ਼ਨ, ਵਿਦਿਆਰਥਣ ਦੇ ਪਤਾ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਾਤਾ ਗੁਜਰੀ ਖ਼ਾਲਸਾ ਕਾਲਜ ਕਰਤਾਰਪੁਰ ਨੇ ਗੁਰਮਤਿ ਚੇਤਨਾ ਮਾਰਚ ਕੱਢਿਆ ਅਗਲੀ ਖ਼ਬਰ ਪਾਬੰਦੀਸ਼ੁਦਾ ਸਿੰਗਲ-ਯੂਜ਼-ਪਲਾਸਟਿਕ ਦੀ ਵਰਤੋਂ ਕਰਨ ਵਾਲੇ ਦੁਕਾਨਦਾਰਾਂ ਦੇ ਚਲਾਨ ਕੱਟੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।