06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਆਪੀ ਚੈਰੀਟੇਬਲ ਹਸਪਤਾਲ ਨੇ ਲਗਾਇਆ ਪੱਤੜ ਕਲਾਂ 'ਚ ਮੁਫ਼ਤ ਮੈਡੀਕਲ ਕੈਂਪ

ਅਜੀਤ ਡੈਸਕ 24-12-2025
ਕਰਤਾਰਪੁਰ, 23 ਦਸੰਬਰ (ਭਜਨ ਸਿੰਘ)-ਬੀਤੇ ਦਿਨੀਂ ਸਮਾਜ ਸੇਵੀ ਸੰਸਥਾ ਆਪੀ ਚੈਰੀਟੇਬਲ ਹਸਪਤਾਲ ਕਰਤਾਰਪੁਰ ਵਲੋਂ ਐਸ. ਵੀ. ਪੀ. ਮੈਡੀਕਲ ਕੈਂਪ ਡਾ. ਮਧੂ ਸੂਦਨ ਸ਼ਰਮਾ ਕਨੇਡਾ ਦੇ ਸਹਿਯੋਗ ਨਾਲ ਵੱਖ-ਵੱਖ ਪਿੰਡਾਂ ਵਿਚ ਲਗਾਏ ਜਾ ਰਹੇ ਮੈਡੀਕਲ ਕੈਂਪਾਂ ਦੀ ਲੜੀ ਦੇ ਹਿੱਸੇ ਵਜੋਂ ਮੈਡਮ ਸੁਮਨ ਲਤਾ ਕਲਹਣ ਦੇ ਪ੍ਰਬੰਧਾਂ ਹੇਠ ਪਿੰਡ ਪੱਤੜ ਕਲਾਂ ਵਿਚ 160ਵਾਂ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ | ਇਸ ਮੌਕੇ ਮੈਡਮ ਸੁਮਨ ਲਤਾ ਕਲਹਣ ਨੇ ਆਖਿਆ ਕਿ ਵਿਦੇਸ਼ 'ਚ ਰਹਿੰਦੇ ਪੰਜਾਬੀ ਭਾਈਚਾਰੇ ਦੇ ਲੋਕ ਅੱਜ ਵੀ ਆਪਣੇ ਲੋਕਾਂ ਤੇ ਸਮਾਜ ਨਾਲ ਜੁੜੇ ਹੋਏ ਹਨ ਅਤੇ ਅਜਿਹੇ ਕੈਂਪ ਤੇ ਆਪਣੇ ਸਮਾਜ ਲਈ ਕਾਰਜ ਕਰ ਕੇ ਆਪਣਾ ਫਰਜ਼ ਨਿਭਾ ਰਹੇ ਹਨ | ਉਨ੍ਹਾਂ ਇਸ ਮੌਕੇ ਕੈਂਪ ਵਿਚ ਪੁੱਜੇ ਚੈੱਕਅਪ ਕਰਵਾਉਣ ਆਏ ਲੋਕਾਂ ਨੂੰ ਆਖਿਆ ਕਿ ਸਿਹਤ ਦੀ ਬੇਹਤਰ ਜਾਗਰੂਕਤਾ ਲਈ ਆਪਣਾ ਸਮੇਂ-ਸਮੇਂ 'ਤੇ ਚੈੱਕਅਪ ਕਰਵਾਉਂਦੇ ਰਹਿਣਾ ਚਾਹੀਦਾ ਹੈ | ਕੈਂਪ ਦੋਰਾਨ 91 ਮਰੀਜ਼ਾਂ ਦੀ ਮੈਡੀਕਲ ਜਾਂਚ, ਬੀ. ਪੀ. ਤੇ ਸੂਗਰ ਦੇ ਟੈਸਟ ਜਾਂਚ ਮੁਫ਼ਤ ਕੀਤੀ ਗਈ ਤੇ ਮਰੀਜ਼ਾਂ ਨੂੰ ਦਵਾਈਆਂ ਤੇ ਫਲ ਵੰਡਿਆ | ਇਸ ਮੋਕੇ ਮੈਡਮ ਸੁਮਨ ਲਤਾ ਕਲਹਣ, ਡਾ. ਰੋਹਿਤ ਮਮੋਤਰਾ, ਡਾ. ਅਰਸਪ੍ਰੀਤ ਕੌਰ, ਸੁਰਿੰਦਰ ਕੁਮਾਰ, ਸੋਡੀ ਸਿੰਘ, ਰਜਨੀ ਲਾਂਬਾ ਮਲਹੋਤਰਾ, ਕਿ੍ਪਾਲ ਸਿੰਘ, ਹਰਚਰਨ ਸਿੰਘ, ਕੈਪਟਨ ਹਰਬੰਸ ਸਿੰਘ, ਗੁਰਦੇਵ ਸਿੰਘ,ਬਲਵਿੰਦਰ ਸਿੰਘ, ਅਮਰੀਕ ਸਿੰਘ, ਮੁਕਤਾ, ਪ੍ਰਵੀਨ, ਆਦਿ ਪਿੰਡ ਵਾਸੀ ਤੇ ਆਪੀ ਹਸਪਤਾਲ ਦਾ ਸਟਾਫ਼ ਹਾਜ਼ਰ ਸਨ |
ਪਿਛਲੀ ਖ਼ਬਰ 7 ਰੋਜ਼ਾ ਐੱਨ.ਐੱਸ.ਐੱਸ. ਕੈਂਪ ਦੀ ਸ਼ੁਰੂਆਤ ਅਗਲੀ ਖ਼ਬਰ ਮਾਤਾ ਗੁਜਰੀ ਖ਼ਾਲਸਾ ਕਾਲਜ ਕਰਤਾਰਪੁਰ ਨੇ ਗੁਰਮਤਿ ਚੇਤਨਾ ਮਾਰਚ ਕੱਢਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।