06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਮਹਿਤਪੁਰ 'ਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਭਲਕੇ

ਅਜੀਤ ਡੈਸਕ 24-12-2025
ਮਹਿਤਪੁਰ, 23 ਦਸੰਬਰ (ਲਖਵਿੰਦਰ ਸਿੰਘ)-ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਮਹਿਤਪੁਰ ਵਿਖੇ ਵਿਸ਼ਾਲ ਨਗਰ ਕੀਰਤਨ ਕੱਲ੍ਹ 25 ਦਸੰਬਰ ਨੂੰ ਸਜਾਇਆ ਜਾ ਰਿਹਾ ਹੈ | ਨਗਰ ਕੀਰਤਨ ਗੁਰਦੁਆਰਾ ਹਲਟੀ ਸਾਹਿਬ ਖੁਰਮਪੁਰ ਤੋਂ ਆਰੰਭ ਹੋਵੇਗਾ ਅਤੇ ਵੱਖ-ਵੱਖ ਪੜ੍ਹਾਵਾਂ ਦਸਮੇਸ਼ ਕਾਲੋਨੀ, ਮਾਡਲ ਟਾਊਨ, ਕੁਆਰਟਰਾਂ , ਮਹਿਤਪੁਰ ,ਸ਼ਾਹਪੁਰ ਖੁਰਮਪੁਰ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ | ਜਿਸ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜ੍ਹਗੰਜ, ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਉਚੇਚੇ ਤੌਰ 'ਤੇ ਪਹੁੰਚ ਰਹੇ ਹਨ |
ਨਗਰ ਕੀਰਤਨ ਦੌਰਾਨ ਪੰਥ ਪ੍ਰਸਿੱਧ ਇੰਟਰਨੈਸ਼ਨਲ ਬੀਬੀ ਜਸਵੀਰ ਕੌਰ ਜੱਸ ,ਭਾਈ ਹਰਦੀਪ ਸਿੰਘ ਦੀਪ, ਬੀਬੀ ਰਛਪਾਲ ਕੌਰ ਸ਼ਰੀਹ ਵਾਲਿਆਂ ਦਾ ਢਾਡੀ ਜਥਾ ਅਤੇ ਗੁਰਦੁਆਰਾ ਬੇਰ ਸਾਹਿਬ ਸ਼ਾਹਪੁਰ ਦੇ ਬੱਚਿਆਂ ਵਲੋਂ ਕੀਰਤਨ ਦੀ ਹਾਜ਼ਰੀ ਭਰੀ ਜਾਵੇਗੀ | ਗੋਬਿੰਦ ਸਰਵਰ ਬੁਲੰਦਪੁਰੀ ਸਾਹਿਬ ਦੇ ਬੱਚਿਆਂ ਵਲੋਂ ਬੈਂਡ ਦੀ ਸੇਵਾ ਕੀਤੀ ਜਾਵੇਗੀ | ਇਸ ਸੰਬੰਧੀ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਨੇ ਇਲਾਕੇ ਦੇ ਸਮੂਹ ਪਰਿਵਾਰਾਂ ਨੂੰ ਬੇਨਤੀ ਕੀਤੀ ਗਈ ਇਸ ਨਗਰ ਕੀਰਤਨ ਵਿੱਚ ਵੱਧ ਤੋਂ ਵੱਧ ਸੰਗਤਾਂ ਆਪਣੇ ਬੱਚਿਆਂ ਸਮੇਤ ਹਾਜ਼ਰੀ ਭਰਨ ਤਾਂ ਜੋ ਬੱਚਿਆਂ ਨੂੰ ਗੁਰੂ ਨਾਲ ਜੋੜਿਆ ਜਾ ਸਕੇ | ਇਸ ਮੌਕੇ ਰਸ਼ਪਾਲ ਸਿੰਘ ਧੰਜੂ, ਬਾਬਾ ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ, ਬਲਜੀਤ ਸਿੰਘ ਸਾਬੀ, ਤਲਵਿੰਦਰ ਸਿੰਘ, ਨਵਦੀਪ ਸਿੰਘ, ਲਵਪ੍ਰੀਤ ਸਿੰਘ, ਗੁਰਮੁਖ ਸਿੰਘ, ਵਿਕਰਮਜੀਤ ਸਿੰਘ, ਦਾਸ, ਨਿਰਮਲ ਸਿੰਘ ਆਦਿ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ 'ਆਪ' ਵਲੋਂ 'ਯੱੁਧ ਨਸ਼ਿਆਂ ਵਿਰੁੱਧ' ਪ੍ਰੋਗਰਾਮ ਤਹਿਤ ਪੁਲਿਸ ਅਕੈਡਮੀ 'ਚ ਸੈਮੀਨਾਰ ਅਗਲੀ ਖ਼ਬਰ 7 ਰੋਜ਼ਾ ਐੱਨ.ਐੱਸ.ਐੱਸ. ਕੈਂਪ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।