06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਢੰਡੋਵਾਲ ਜ਼ੋਨ ਤੋਂ ਜੇਤੂ ਕਾਂਗਰਸੀ ਉਮੀਦਵਾਰ ਵਧਾਈਆਂ ਦੇਣ ਲਈ ਸ਼ੇਰੋਵਾਲੀਆ ਦੇ ਗ੍ਰਹਿ ਪਹੁੰਚੇ

ਅਜੀਤ ਡੈਸਕ 24-12-2025
ਮਲਸੀਆਂ, 23 ਦਸੰਬਰ (ਦਲਜੀਤ ਸਿੰਘ ਸਚਦੇਵਾ)-ਸ਼ਾਹਕੋਟ ਬਲਾਕ ਸੰਮਤੀ ਦੇ ਜ਼ੋਨ ਢੰਡੋਵਾਲ ਤੋਂ ਕਾਂਗਰਸ ਦੀ ਜੇਤੂ ਉਮੀਦਵਾਰ ਜਗਦੀਪ ਕੌਰ ਪਤਨੀ ਰਾਕੇਸ਼ ਕੁਮਾਰ ਆਪਣੀ ਜਿੱਤ ਤੋਂ ਬਾਅਦ ਵਧਾਈਆਂ ਦੇਣ ਲਈ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਗ੍ਰਹਿ ਸ਼ਾਲ੍ਹਾ ਨਗਰ (ਮਲਸੀਆਂ) ਵਿਖੇ ਪਹੁੰਚੇ | ਇਸ ਮੌਕੇ ਸੁਰਿੰਦਰਜੀਤ ਸਿੰਘ ਚੱਠਾ ਬਲਾਕ ਪ੍ਰਧਾਨ ਕਾਂਗਰਸ, ਨਛੱਤਰ ਸਿੰਘ ਸੱਤੀ ਪਹਿਲਵਾਨ ਨੰਬਰਦਾਰ ਤੇ ਹਰਵਿੰਦਰ ਸਿੰਘ ਥਿੰਦ ਸਾਬਕਾ ਸਰਪੰਚ ਮਲਸੀਆਂ ਪੱਤੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਜੇਤੂ ਉਮੀਦਵਾਰ ਜਗਦੀਪ ਕੌਰ ਨੇ ਸ਼ੇਰੋਵਾਲੀਆ ਨੂੰ ਗੁਲਦਸਤਾ ਭੇਟ ਕਰਕੇ ਵਧਾਈ ਦਿੱਤੀ | ਵਿਧਾਇਕ ਸ਼ੇਰੋਵਾਲੀਆ ਨੇ ਕਾਂਗਰਸ ਪਾਰਟੀ ਦੀ ਇਸ ਜਿੱਤ ਨੂੰ ਇਲਾਕੇ ਦੇ ਲੋਕਾਂ ਤੇ ਮਿਹਨਤੀ ਵਰਕਰਾਂ ਦੀ ਜਿੱਤ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਜ਼ੋਨ ਢੰਡੋਵਾਲ ਦੇ ਵੋਟਰਾਂ ਨੇ ਜਗਦੀਪ ਕੌਰ ਦੇ ਹੱਕ 'ਚ ਫ਼ਤਵਾ ਦੇ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਲੋਕ ਕਾਂਗਰਸ ਪਾਰਟੀ ਦੀਆਂ ਵਿਕਾਸਵਾਦੀ ਨੀਤੀਆਂ ਵਿਚ ਪੂਰਨ ਵਿਸ਼ਵਾਸ ਰੱਖਦੇ ਹਨ | ਜੇਤੂ ਉਮੀਦਵਾਰ ਜਗਦੀਪ ਕੌਰ ਨੇ ਜ਼ੋਨ ਦੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਵਿਧਾਇਕ ਸ਼ੇਰੋਵਾਲੀਆ ਦੀ ਰਹਿਨੁਮਾਈ ਹੇਠ ਆਪਣੇ ਜ਼ੋਨ ਦੇ ਹਰ ਪਿੰਡ ਨੂੰ ਮਾਡਲ ਪਿੰਡ ਬਣਾਉਣ ਲਈ ਯਤਨਸ਼ੀਲ ਰਹਿਣਗੇ | ਇਸ ਮੌਕੇ ਬੂਟਾ ਸਿੰਘ ਸਾਬਕਾ ਸਰਪੰਚ ਕੋਟਲੀ ਗਾਜਰਾਂ, ਸਾਧੂ ਰਾਮ ਸ਼ਰਮਾ, ਛਿੰਦਰਪਾਲ ਪੰਚ, ਜਰਨੈਲ ਸਿੰਘ ਜੈਂਬੀ, ਊਸ਼ਾ ਰਾਣੀ ਪੰਚ, ਸੇਵਾ ਰਾਮ ਪੰਚ, ਗੁਰਮੁਖ ਸਿੰਘ ਬਦੇਸ਼ਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਿਊਜ਼ੀਲੈਂਡ 'ਚ ਨਗਰ ਕੀਰਤਨ 'ਚ ਅੜਿੱਕਾ ਧਾਰਮਿਕ ਆਜ਼ਾਦੀ 'ਤੇ ਹਮਲਾ-ਜਥੇ. ਸਰਾਏ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ 3 ਨਗਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣ ਕਾਰਨ ਸੰਗਤਾਂ 'ਚ ਭਾਰੀ ਖ਼ੁਸ਼ੀ-ਪਿੰਦਰ ਪੰਡੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।