06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਜਲੰਧਰ ਪਬਲਿਕ ਸਕੂਲ ਵਿਖੇ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕÏਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਮਾਗਮ

ਅਜੀਤ ਡੈਸਕ 24-12-2025
ਲੋਹੀਆਂ ਖਾਸ, 23 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਜਲੰਧਰ ਪਬਲਿਕ ਸਕੂਲ, ਲੋਹੀਆਂ ਖਾਸ ਵਿਖੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਸਮੂਹਿਕ ਤੌਰ 'ਤੇ ਜਪੁਜੀ ਸਾਹਿਬ, ਅਨੰਦ ਸਾਹਿਬ, ਚੋਪਈ ਸਾਹਿਬ ਦੇ ਜਾਪ ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਕਰਦੇ ਹੋਏ ਧਾਰਮਿਕ ਸਮਾਗਮ ਕਰਵਾਇਆ ਗਿਆ | ਸਕੂਲ ਦੇ ਵਿਦਿਆਰਥੀਆਂ ਨੂੰ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ, ਅਨੰਦਪੁਰ ਕਿਲ੍ਹੇ ਨੂੰ ਛੱਡਣਾ, ਵੱਡੇ ਸਾਹਿਬਜ਼ਾਦਿਆ ਦਾ ਯੁੱਧ ਵਿੱਚ ਸ਼ਹੀਦ ਹੋਣਾ, ਛੋਟੇ ਸਾਹਿਬਜ਼ਾਦਿਆਂ ਦਾ ਨੀਹਾਂ ਵਿੱਚ ਚਿਣੇ ਜਾਣਾ, ਮਾਤਾ ਗੁਜਰ ਕÏਰ ਜੀ ਦਾ ਸਰੀਰ ਤਿਆਗਣਾ ਆਦਿ ਬਾਰੇ ਵਿਸਥਾਰ ਨਾਲ ਦੱਸਿਆ ਗਿਆ | ਬੱਚਿਆਂ ਅਤੇ ਅਧਿਆਪਕਾਂ ਦੁਆਰਾ ਸਹੀਦੀ ਦਿਵਸ ਨਾਲ ਸੰਬੰਧਤ ਅਤੇ ਸਾਹਿਬਜ਼ਾਦਿਆ ਨੂੰ ਯਾਦ ਕਰਦੇ ਹੋਏ ਸ਼ਬਦ ਗਾਇਨ ਕੀਤੇ ਗਏ | ਇਸ ਮÏਕੇ ਸਕੂਲ ਦੇ ਐੱਮ.ਡੀ ਰਣਜੀਤ ਸਿੰਘ ਮਰੋਕ ਤੇ ਕੁਲਵਿੰਦਰ ਕÏਰ ਮਰੋਕ, ਪਿ੍ੰਸੀਪਲ ਤਿਲਕ ਰਾਜ ਅਰੋੜਾ, ਪਿ੍ੰਸੀਪਲ ਸਰਬਜੀਤ ਕÏਰ ਦੁਆਰਾ ਵਿਦਿਆਰਥੀਆਂ ਨੂੰ ਗੁਰੂ ਜੀ ਦੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੁਆਰਾ ਦਿੱਤੀਆਂ ਗਈਆਂ ਸਿੱਖਿਆਵਾਂ ਨੂੰ ਅਪਨਾਉਣ ਲਈ ਪ੍ਰੇਰਿਆ ਗਿਆ | ਇਸ ਮÏਕੇ ਮੈਡਮ ਗੁਰਮੀਤ ਕÏਰ, ਸੋਨਿਕਾ, ਪਰਮਜੀਤ ਕÏਰ, ਅਮਨਦੀਪ ਕÏਰ ਢਿੱਲੋਂ, ਤਜਿੰਦਰਜੀਤ ਕÏਰ, ਅਮਨਦੀਪ ਕÏਰ, ਨੀਤੂ ਕੱਕੜ , ਮੀਨਾ ਸ਼ਰਮਾ, ਸਵਿਤਾ ਸ਼ਰਮਾ, ਰਣਜੀਤ ਕÏਰ, ਗੁਰਮੀਤ ਕÏਰ, ਗੁਰਪ੍ਰੀਤ ਕÏਰ, ਰਣਜੀਤ ਕÏਰ, ਕਿਰਨਦੀਪ ਕÏਰ, ਪ੍ਰਭਜੀਤ ਕÏਰ, ਕੁਲਵਿੰਦਰ ਕÏਰ, ਸਤਵਿੰਦਰ ਜੀਤ, ਹਰਜਿੰਦਰ ਸਿੰਘ, ਸਾਜਨ ਸਮੇਤ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਨੂਰਮਹਿਲ ਨਗਰ ਕੌਂਸਲ ਵਲੋਂ ਬੇਸਹਾਰਾ ਪਸ਼ੂਆਂ ਨੂੰ ਫੜਨ ਲਈ ਫੋਨ ਨੰਬਰ ਜਾਰੀ ਅਗਲੀ ਖ਼ਬਰ ਨਿਊਜ਼ੀਲੈਂਡ 'ਚ ਨਗਰ ਕੀਰਤਨ 'ਚ ਅੜਿੱਕਾ ਧਾਰਮਿਕ ਆਜ਼ਾਦੀ 'ਤੇ ਹਮਲਾ-ਜਥੇ. ਸਰਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।