04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ 2 ਰੋਜ਼ਾ ਜੂਡੋ 'ਕੁਰੈਸ਼' ਟੂਰਨਾਮੈਂਟ ਸਮਾਪਤ

ਅਜੀਤ ਡੈਸਕ 24-12-2025
ਨਕੋਦਰ, 23 ਦਸੰਬਰ (ਤਿਲਕਰਾਜ ਸ਼ਰਮਾ, ਗੁਰਵਿੰਦਰ ਸਿੰਘ)-ਜਲੰਧਰ ਕੁਰੈਸ਼ ਐਸੋਸੀਏਸ਼ਨ ਅਧੀਨ ਦੋ ਰੋਜ਼ਾ ਜ਼ਿਲ੍ਹਾ ਜਲੰਧਰ ਕੁਰੈਸ਼ ਚੈਂਪੀਅਨਸ਼ਿਪ 22 ਅਤੇ 23 ਦਸੰਬਰ, 2025 ਨੂੰ ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ ਵਿਖੇ ਸਫਲਤਾਪੂਰਵਕ ਸਮਾਪਤ ਹੋ ਗਈ | ਇਸ ਟੂਰਨਾਮੈਂਟ 'ਚ 10 ਵੱਖ-ਵੱਖ ਸਕੂਲਾਂ ਨੇ ਭਾਗ ਲਿਆ | 23 ਦਸੰਬਰ ਨੂੰ ਟੂਰਨਾਮੈਂਟ ਦੇ ਸਮਾਪਨ ਸਮਾਰੋਹ ਦੀ ਸ਼ੁਰੂਆਤ ਪ੍ਰਬੰਧਕ ਕਮੇਟੀ ਵਲੋਂ ਸਵਾਗਤੀ ਸੰਬੋਧਨ ਨਾਲ ਹੋਈ | ਮੁੱਖ ਮਹਿਮਾਨ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ | ਇਨਾਮ ਵੰਡ ਸਮਾਰੋਹ 'ਚ ਜੇਤੂਆਂ ਅਤੇ ਉਪਜੇਤੂਆਂ ਨੂੰ ਤਗਮੇ, ਸਰਟੀਫਿਕੇਟ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ੍ਰੀ ਰਾਜੇਸ਼ ਬਾਘਾ ਉਪ-ਪ੍ਰਧਾਨ ਡੀ.ਜੇ.ਕੇ.ਏ., ਸ੍ਰੀਮਤੀ ਗੀਤਾ ਵਰਮਾ ਪ੍ਰੈੱਸ ਸਕੱਤਰ ਡੀ.ਜੇ.ਕੇ.ਏ., ਸੰਜੀਵ ਸ਼ਰਮਾ ਜੂਡੋ ਕੋਚ ਖੇਡ ਵਿਭਾਗ ਜਲੰਧਰ, ਟੈਕਨੀਕਲ ਸਕੱਤਰ ਜਲੰਧਰ ਦਵਿੰਦਰ ਕਲੇਰ, ਉਦੈ ਸੂਦ, ਅਰਵਿੰਦਰ ਚਾਵਲਾ, ਰਾਜਿੰਦਰ ਕਾਕੂ, ਵਿਸ਼ਾਲ ਧੀਰ, ਧੀਰਜ ਵਧਵਾ, ਅਮਨ ਅਤੇ ਕੁਲਵਿੰਦਰ ਮਾਨਯੋਗ ਵਿਅਕਤੀ ਮੌਜੂਦ ਰਹੇ | ਇਸ ਟੂਰਨਾਮੈਂਟ 'ਚ ਜੇਤੂਆਂ ਦਾ ਵੇਰਵਾਂ ਇਸ ਪ੍ਰਕਾਰ ਰਿਹਾ-ਲੜਕੇ ਵਰਗ 27 ਕਿੱਲੋਗ੍ਰਾਮ ਵਰਗ ਚਿਰਾਗ ਠਾਕੁਰ ਐ.ਡੀ. ਦਯਾਨੰਦ ਮਾਡਲ ਸੀਨੀਅਰ ਸੈਂਕਡਰੀ ਸਕੂਲ ਨਕੋਦਰ (ਸੋਨਾ), ਰੌਸ਼ਨ ਸ਼ਰਮਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ (ਚਾਂਦੀ), ਲੜਕੇ ਵਰਗ 32 ਕਿੱਲੋਗ੍ਰਾਮ ਗੁਰਨੂਰ ਸਿੰਘ ਬੀ.ਸੀ.ਐਸ. ਇੰਟਰਨੈਸ਼ਨਲ ਸਕੂਲ ਫਗਵਾੜਾ (ਸੋਨਾ), ਕ੍ਰਿਸ਼ ਖੇਲੋ ਇੰਡੀਆ ਅਕੈਡਮੀ ਬਿਲਾਸਪੁਰ (ਹਿਮਾਚਲ ਪ੍ਰਦੇਸ਼) (ਚਾਂਦੀ), ਲੜਕੇ ਵਰਗ 40 ਕਿੱਲੋਗ੍ਰਾਮ ਅੰਸ਼ ਕੁਮਾਰ ਐਮ.ਡੀ. ਦਯਾਨੰਦ ਮਾਡਲ ਸੀ.ਸੈ. ਸਕੂਲ ਨਕੋਦਰ (ਸੋਨਾ), ਪਾਲਕਸ਼ ਐਮ.ਡੀ. ਦਯਾਨੰਦ ਮਾਡਲ ਸੀ.ਸੈ. ਸਕੂਲ ਨਕੋਦਰ (ਚਾਂਦੀ), ਯੁਵਰਾਜ ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ ਪਹਿਲਾ ਕਾਂਸੀ ਤਗਮਾ, ਅੰਸ਼ਿਕ ਖੇਲੋ ਇੰਡੀਆ ਅਕੈਡਮੀ ਬਿਲਾਸਪੁਰ ਦੂਜਾ ਕਾਂਸੀ ਤਗਮਾ, ਲੜਕੀਆਂ ਵਰਗ 57 ਕਿੱਲੋਗ੍ਰਾਮ ਹਰਕੀਰਤ ਕੌਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ (ਸੋਨਾ), ਸਨੋਵੀ ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ (ਚਾਂਦੀ), ਲੜਕੀਆਂ ਵਰਗ 32 ਕਿੱਲੋਗ੍ਰਾਮ ਮੰਨਤ ਸ਼ਰਮਾ ਜੂਨੀਅਰ ਮਾਡਲ ਸਕੂਲ ਜਲੰਧਰ (ਸੋਨਾ), ਕੁਦਰਤ ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ (ਚਾਂਦੀ), ਸਬ ਜੂਨੀਅਰ 40 ਕਿੱਲੋਗ੍ਰਾਮ ਵਰਗ 'ਚ ਜਸਨੂਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ (ਸੋਨਾ), ਐਂਜਲ ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ (ਚਾਂਦੀ), ਜੂਨੀਅਰ 57 ਕਿੱਲੋਗ੍ਰਾਮ ਵਰਗ 'ਚ ਮੇਘਾ ਖੇਲੋ ਇੰਡੀਆ ਅਕੈਡਮੀ ਬਿਲਾਸਪੁਰ (ਸੋਨਾ), ਗੁਰਨੀਲ ਕੋਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ (ਚਾਂਦੀ), ਵੇਰੋਨਿਕਾ ਐਮ.ਡੀ. ਦਯਾਨੰਦ ਮਾਡਲ ਸੀ.ਸੈ. ਸਕੂਲ ਨਕੋਦਰ (ਪਹਿਲਾ ਕਾਂਸੀ ਤਗਮਾ), ਚਾਂਦਨੀ ਖੇਲੋ ਇੰਡੀਆ ਅਕੈਡਮੀ ਬਿਲਾਸਪੁਰ ਨੇ (ਦੂਜਾ ਕਾਂਸੀ ਤਗਮਾ) ਹਾਸਿਲ ਕੀਤਾ |
ਪਿਛਲੀ ਖ਼ਬਰ ਸ਼ਹੀਦੀ ਦਿਹਾੜਿਆਂ ਸੰਬੰਧੀ ਸਮਾਗਮਾਂ ਦੇ ਅੱਠਵੇਂ ਦਿਨ ਗੁਰਦੁਆਰਾ ਸਾਹਿਬ ਮੁਹੱਲਾ ਢੇਰੀਆਂ ਵਿਖੇ ਦੀਵਾਨ ਸਜਾਏ ਅਗਲੀ ਖ਼ਬਰ ਸਟੇਟ ਪਬਲਿਕ ਸਕੂਲ ਨਕੋਦਰ 'ਚ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।