04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਕਬੱਡੀ ਖਿਡਾਰੀ ਆਕਾਸ਼ਦੀਪ ਕਾਸ਼ੀ ਦਾ ਸਰਹਾਲੀ ਪੁੱਜਣ 'ਤੇ ਸ਼ਾਨਦਾਰ ਸਵਾਗਤ

ਅਜੀਤ ਡੈਸਕ 24-12-2025
ਜੰਡਿਆਲਾ ਮੰਜਕੀ, 23 ਦਸੰਬਰ (ਸੁਰਜੀਤ ਸਿੰਘ ਜੰਡਿਆਲਾ)- ਬਹਿਰੀਨ ਵਿਚ ਹੋਏ ਨੈਸ਼ਨਲ ਪੱਧਰ ਦੇ ਕਬੱਡੀ ਕੱਪ 'ਚ ਇੰਡੀਅਨ ਟੀਮ ਦੀ ਪ੍ਰਤੀਨਿਧਤਾ ਕਰਨ ਵਾਲੇ ਆਕਾਸ਼ਦੀਪ ਕਾਸ਼ੀ ਪਿੰਡ ਸਰਹਾਲੀ ਪੁੱਜੇ | ਜ਼ਿਕਰਯੋਗ ਹੈ ਕਿ ਫਾਈਨਲ ਮੁਕਾਬਲੇ ਵਿੱਚ ਇੰਡੀਆ ਦੀ ਟੀਮ ਨੇ ਪਾਕਿਸਤਾਨ ਨੂੰ ਹਰਾਇਆ | ਹਰਮੇਸ਼ ਲਾਲ ਸਰਪੰਚ ਸਰਹਾਲੀ,ਵਾਇਸ ਚੇਅਰਮੈਨ ਡਿਸਟਰਿਕਟ ਕੋਆਪਰੇਟਿਵ ਯੂਨੀਅਨ ਜਲੰਧਰ,ਸਮੁੱਚੀ ਗ੍ਰਾਮ ਪੰਚਾਇਤ ਅਤੇ ਪ੍ਰਵਾਸੀ ਪੰਜਾਬੀਆਂ ਵਲੋਂ ਕਾਸ਼ੀ ਦਾ ਪਿੰਡ ਪੁੱਜਣ 'ਤੇ ਸਵਾਗਤ ਕੀਤਾ ਗਿਆ | ਪਿੰਡ ਵਾਸੀਆਂ ਵਲੋਂ ਉਸ 'ਤੇ ਫੁੱਲਾਂ ਦੀ ਵਰਖਾ ਕਰਕੇ ਸਰਕਾਰੀ ਹਾਈ ਸਕੂਲ ਦੀ ਗਰਾਊਾਡ ਤੱਕ ਲਿਜਾਇਆ ਗਿਆ | ਪਿ੍ੰਸੀਪਲ ਬਬੀਤਾ ਰਾਣੀ ਤੇ ਨੀਲਮ ਰਲ ਚੇਅਰਮੈਨ ਐਸਐਮਸੀ ਕਮੇਟੀ ਵਲੋਂ ਵੀ ਇਸ ਖਿਡਾਰੀ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਸਰਪੰਚ ਸਰਹਾਲੀ ਹਰਮੇਸ਼ ਲਾਲ, ਕੋਚ ਗੋਰਾ ਫਲਪੋਤਾ,ਪਰਮਿੰਦਰ ਸਿੰਘ ਕੰਗ ਕਾਕੂ ਪਹਿਲਵਾਨ, ਇੰਟਰਨੈਸ਼ਨਲ ਕੋਚ ਹਰਮੇਸ਼ ਲਾਲ ਕੁਲਦੀਪ ਪੋਲ, ਭਿੰਦਾ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਸਰਹਾਲੀ, ਪ੍ਰਦੀਪ ਕੁਮਾਰ ਪੰਚ, ਦਵਿੰਦਰ ਪੋਲ ਨੈਸ਼ਨਲ ਖਿਡਾਰੀ, ਸੁੱਖਾ ਰੱਤੂ, ਜਸਵਿੰਦਰ ਸਿੰਘ ਚਾਨਾ, ਬਲਵੀਰ ਰਾਮ ,ਭਜਨ ਕੌਰ ਪੰਚ, ਰਘਬੀਰ ਸਿੰਘ ਪੰਚ, ਜੀਵਨ ਰਾਮ ਪੰਚ, ਸੁਖਜੀਤ ਸਿੰਘ, ਲਹਿੰਬਰ ਸਿੰਘ ਬਾਸੀ, ਤਰਸੇਮ ਬੰਗੜ ,ਜੋਗਿੰਦਰ ਪਾਲ ਨੰਬਰਦਾਰ, ਬਲਜਿੰਦਰ ਕੁਮਾਰ ਪੋਲ, ਸੁੱਖਾ ਬਾਸੀ, ਹੈਪੀ ਸਰਹਾਲੀ ਅਤੇ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਖੇਡ ਪ੍ਰੇਮੀ ਹਾਜ਼ਰ ਸਨ |
ਪਿਛਲੀ ਖ਼ਬਰ ਨਾਜਾਇਜ਼ ਹਥਿਆਰਾਂ ਦੀ ਸਪਲਾਈ ਦੇਣ ਆਇਆ ਨੌਜਵਾਨ ਗਿ੍ਫ਼ਤਾਰ ਅਗਲੀ ਖ਼ਬਰ ਸ਼ਹੀਦੀ ਦਿਹਾੜਿਆਂ ਸੰਬੰਧੀ ਸਮਾਗਮਾਂ ਦੇ ਅੱਠਵੇਂ ਦਿਨ ਗੁਰਦੁਆਰਾ ਸਾਹਿਬ ਮੁਹੱਲਾ ਢੇਰੀਆਂ ਵਿਖੇ ਦੀਵਾਨ ਸਜਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।