03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਹਰਿਵੱਲਭ ਸੰਗੀਤ ਪ੍ਰਤੀਯੋਗਤਾ ਦੇ ਸੀਨੀਅਰ ਵਰਗ ਦੇ ਕਲਾਕਾਰਾਂ ਨੇ ਬੰਨਿ੍ਹਆ ਰੰਗ

ਹਰਿਵੱਲਭ ਸੰਗੀਤ ਪ੍ਰਤੀਯੋਗਤਾ ਦੇ ਦੂਸਰੇ ਦਿਨ ਜੋਤੀ ਜਗਾ ਕੇ ਸਮਾਗਮ ਦੀ ਸ਼ੁਰੂਆਤ ਕਰਦੇ ਹੋਏ ਡਾਇਰੈਕਟਰ ਇੰਜ. ਐੱਸ.ਐੱਸ.ਅਜੀਮਲ, ਕੁਲਵਿੰਦਰ ਦੀਪ ਕੌਰ, ਮਦਨ ਰਾਣਾ, ਸੰਗਤ ਰਾਮ ਤੇ ਮਹਾਂ ਸਭਾ ਦੇ ਹੋਰ ਆਗੂ | ਤਸਵੀਰ : ਜੀ.ਪੀ ਸਿੰਘ <br/> ਆਪਣੀ ਕਲਾ ਦੇ ਜੌਹਰ ਦਿਖਾਉਂਦੇ ਹੋਏ ਵੱਖ-ਵੱਖ ਕਲਾਕਾਰ | ਤਸਵੀਰਾਂ : ਜੀ.ਪੀ.ਸਿੰਘ <br/> 24-12-2025
ਜਲੰਧਰ, 23 ਦਸੰਬਰ (ਹਰਵਿੰਦਰ ਸਿੰਘ ਫੁੱਲ)-150ਵੇਂ ਹਰਿਵੱਲਭ ਸੰਗੀਤ ਸੰਮੇਲਨ ਤੋਂ ਪਹਿਲਾਂ ਹਰਿਵੱਲਭ ਸੰਗੀਤ ਮਹਾਂਸਭਾ ਵਲੋਂ ਕਰਵਾਏ ਜਾ ਰਹੇ ਸੰਗੀਤ ਮੁਕਾਬਲਿਆਂ 'ਚ ਅੱਜ ਸ਼ਾਸਤਰੀ ਗਾਇਨ ਸੀਨੀਅਰ ਵਰਗ (ਵੋਕਲ) ਮੁਕਾਬਲੇ ਕਰਵਾਏ ਗਏ¢ ਪ੍ਰੋਗਰਾਮ ਦੀ ਸ਼ੁਰੂਆਤ ਸਭਾ ਦੇ ਮੈਂਬਰਾਂ ਅਤੇ ਆਏ ਹੋਏ ਜੱਜਾਂ ਵਲੋਂ ਜੋਤੀ ਜਗਾ ਕੇ ਕੀਤੀ ਗਈ ਉਪਰੰਤ ਐੱਸ.ਡੀ. ਫੁੱਲਰਵਾਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਦੀਆਂ ਵਿਦਿਆਰਥਣਾਂ ਨੇ ਸਰਸਵਤੀ ਵੰਦਨਾ ਅਤੇ ਹਰਿਵੱਲਭ ਵੰਦਨਾ ਪੇਸ਼ ਕੀਤੀ, ਉਪਰੰਤ ਸ਼ੁਰੂ ਹੋਏ ਮੁਕਾਬਲਿਆਂ 'ਚ ਸੀਨੀਅਰ ਵਰਗ ਦੇ ਕਲਾਕਾਰਾਂ ਨੇ ਵੋਕਲ ਕੈਟਾਗਰੀ 'ਚ ਕੋਲਕਾਤਾ ਦੇ ਸਾਗਨਿਕ ਬਸਕ ਆਪਣੀ ਪੇਸ਼ਕਾਰੀ ਦਿੰਦੇ ਹੋਏ ਰਾਗ ਛਾਇਆ ਨਾਟ ਪੇਸ਼ ਕਰ ਕੇ ਪਹਿਲਾ, ਗਾਜ਼ੀਆਬਾਦ ਦੇ ਧਾਰਾ ਖਰੇ ਨੇ ਰਾਗ ਚੰਦਰ ਕੋਂਸ ਨਾਲ ਆਪਣੀ ਪੇਸ਼ਕਾਰੀ ਦਿੰਦੇ ਹੋਏ ਦੂਸਰਾ ਅਤੇ ਨਾਰਥ ਵੈਸਟ ਦਿੱਲੀ ਦੇ ਆਸ਼ਿਸ਼ ਨਾਇਕ ਨੇ ਰਾਗ ਬਾਗੇਸ਼ਰੀ ਪੇਸ਼ ਕਰ ਕੇ ਤੀਸਰਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਸੀਨੀਅਰ ਕੈਟਾਗਰੀ 'ਚ ਵੋਕਲ, ਠੁਮਰੀ, ਦਾਦਰਾ, ਅਤੇ ਟੱਪਾ ਮੁਕਾਬਲਿਆਂ 'ਚ ਵਾਰਾਨਸੀ ਦੀ ਵੀ ਸ਼੍ਰੀ ਦੇਵੀ ਸ਼੍ਰਵਣੀ ਨੇ ਰਾਗ ਮਿਸ਼ਰ ਖਾਮਾਜ 'ਚ ਠੁਮਰੀ ਪੇਸ਼ ਕਰ ਕੇ ਪਹਿਲਾ, ਗਾਜਿਆਬਾਦ ਦੇ ਧਾਰਾ ਖਰੇ ਨੇ ਰਾਗ ਮਿਸ਼ਰ ਕੌਸ਼ਿਕ ਦਵਾਨੀ 'ਚ ਠੁਮਰੀ ਪੇਸ਼ ਕਰ ਕੇ ਦੂਸਰਾ ਅਤੇ ਕੋਲਕਾਤਾ ਦੇ ਸਾਗਨਿਕ ਬਸਕ ਨੇ ਰਾਗ ਮਿਸ਼ਰ ਕਾਫੀ 'ਚ ਠੁਮਰੀ ਪੇਸ਼ ਕਰ ਕੇ ਤੀਸਰਾ ਸਥਾਨ ਹਾਸਿਲ ਕੀਤਾ | ਜੇਤੂਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਭਾ ਦੇ ਡਾਇਰੈਕਟਰ ਇੰਜੀਨੀਅਰ ਐੱਸ. ਐੱਸ. ਅਜੀਮਲ, ਡਾ.ਅਰੁਣ ਮਿਸ਼ਰਾ, ਮਦਨ ਰਾਣਾ, ਰਮੇਸ਼ ਮੋਦਗਿਲ, ਸੰਗਤ ਰਾਮ, ਨਿਤਿਨ ਕਪੂਰ, ਡਾ.ਕੁਲਵਿੰਦਰ ਦੀਪ ਕੌਰ, ਪੂਨਮ ਸ਼ਰਮਾ, ਅਤੇ ਮਹਾਂ ਸਭਾ ਦੇ ਹੋਰ ਮੈਂਬਰ ਤੋਂ ਇਲਾਵਾ ਵੱਡੀ ਗਿਣਤੀ ਸੰਗੀਤ ਪ੍ਰੇਮੀ ਹਾਜ਼ਰ ਸਨ¢
ਪਿਛਲੀ ਖ਼ਬਰ ਵੱਖ-ਵੱਖ ਸਕੂਲਾਂ 'ਚ ਉਤਸ਼ਾਹ ਨਾਲ ਮਨਾਇਆ ਕ੍ਰਿਸਮਸ ਦਾ ਤਿਉਹਾਰ ਅਗਲੀ ਖ਼ਬਰ ਕੀਰਤਨ ਦਰਬਾਰ 'ਚ ਵੱਡੀ ਗਿਣਤੀ 'ਚ ਸੰਗਤਾਂ ਨੇ ਭਰੀ ਹਾਜ਼ਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।