03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਅਦਾਲਤ ਵਲੋਂ ਜਲੰਧਰ ਦੇ 4 ਡਾਕਟਰਾਂ ਅਤੇ 1 ਸੀ.ਏ ਖ਼ਿਲਾਫ਼ ਧੋਖਾਧੜੀ ਦੀਆਂ ਧਾਰਾਵਾਂ ਹੇਠ ਪਰਚਾ ਦਰਜ ਕਰਨ ਦੇ ਹੁਕਮ

ਅਜੀਤ ਡੈਸਕ 24-12-2025
ਜਲੰਧਰ, 23 ਦਸੰਬਰ (ਚੰਦੀਪ ਭੱਲਾ)-ਜੇ.ਐਮ.ਆਈ.ਸੀ ਅਰਜੁਨ ਸਿੰਘ ਸੰਧੂ ਦੀ ਅਦਾਲਤ ਨੇ ਡਾ. ਪੰਕਜ ਤਿ੍ਵੇਦੀ ਬਨਾਮ ਸਟੇਟ ਕੇਸ 'ਚ ਇੱਕ ਅਹਿਮ ਫ਼ੈਸਲਾ ਸੁਣਾਉਂਦੇ ਹੋਏ ਜਲੰਧਰ ਦੇ 4 ਪ੍ਰਸਿੱਧ ਡਾਕਟਰਾਂ ਸੰਜੇ ਮਿੱਤਲ, ਡਾ. ਕਪਿਲ ਗੁਪਤਾ, ਡਾ. ਰਾਜੇਸ਼ ਅਗਰਵਾਲ, ਡਾ. ਅਨਵਰ ਇਬਰਾਹੀਮ ਅਤੇ ਇੱਕ ਸੀ.ਏ ਸੰਦੀਪ ਕੁਮਾਰ ਸਿੰਘ ਖ਼ਿਲਾਫ਼ ਧੋਖਾਧੜੀ ਦੀਆਂ ਧਾਰਾਵਾਂ 420,465,467,468,471 ਅਤੇ 477 ਦੇ ਤਹਿਤ ਮਾਮਲਾ ਦਰਜ ਕੀਤੇ ਜਾਣ ਦਾ ਹੁਕਮ ਦਿੱਤਾ ਹੈ | ਡਾ. ਪੰਕਜ ਤਿ੍ਵੇਦੀ ਵਲੋਂ ਪੇਸ਼ ਹੋਏ ਵਕੀਲ ਮਾਨਿਤ ਮਲਹੋਤਰਾ
ਨੇ ਦੱਸਿਆ ਕਿ ਅਦਾਲਤ ਨੇ ਇਸ ਕੇਸ 'ਚ ਥਾਣਾ ਨਵੀਂ ਬਾਰਾਂਦਰੀ ਦੇ ਮੁਖੀ ਨੂੰ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਦੇ ਹੋਏ ਇਨ੍ਹਾਂ ਸਾਰਿਆਂ ਖ਼ਿਲਾਫ਼ ਇਹ ਮਾਮਲਾ ਦਰਜ ਕੀਤਾ ਜਾਵੇ | ਜਾਣਕਾਰੀ ਅਨੁਸਾਰ ਡਾ. ਤਿ੍ਵੇਦੀ ਨੇ ਆਪਣੇ ਕੰਪਲੇਂਟ ਕੇਸ 'ਚ ਦੋਸ਼ ਲਗਾਇਆ ਸੀ ਕਿ ਕੁੱਲ 9 ਹਿੱਸੇਦਾਰਾਂ ਵਲੋਂ ਮਿਲ ਕੇ ਸਰਵੋਦਿਆ ਹਸਪਤਾਲ ਚਲਾਇਆ ਜਾ ਰਿਹਾ ਸੀ, ਉਹ ਵੀ ਹਸਪਤਾਲ ਦੇ ਹਿੱਸੇਦਾਰ ਸਨ ਤੇ ਉਹ ਆਪਣਾ ਸਪਾਈਨ ਸਰਜਰੀ ਦਾ ਯੂਨਿਟ ਚਲਾ ਰਹੇ ਸਨ ਤੇ ਉਸ ਵੇਲੇ ਇਹ ਫ਼ੈਸਲਾ ਹੋਇਆ ਸੀ ਕਿ ਜਦੋਂ ਹਸਪਤਾਲ ਘਾਟੇ 'ਚ ਹੋਵੇਗਾ ਤਾਂ ਕੋਈ ਵੀ ਤਨਖ਼ਾਹ ਨਹੀਂ ਲਵੇਗਾ ਤੇ ਜੋ ਕੁਝ ਵੀ ਹੋਵੇਗਾ ਸਾਰੇ ਹਿੱਸੇਦਾਰਾਂ ਦੀ ਸਹਿਮਤੀ ਨਾਲ ਹੀ ਹੋਵੇਗਾ ਪਰ ਇਸ ਦੌਰਾਨ ਉਨ੍ਹਾਂ ਨੂੰ ਸ਼ੰਕਾ ਹੋਈ ਕਿ ਉਨ੍ਹਾਂ ਨਾਲ ਹਿਸਾਬ ਕਿਤਾਬ ਨੂੰ ਲੈ ਕੇ ਗੜਬੜੀ ਕੀਤੀ ਜਾ ਰਹੀ ਹੈ ਤੇ ਉਕਤ ਸੀ.ਏ ਨੇ ਇਨ੍ਹਾਂ ਹਿੱਸੇਦਾਰਾਂ ਨਾਲ ਮਿਲੀ ਭੁਗਤ ਕਰਕੇ ਇੱਕ ਸਾਲ 2018-19 ਅਤੇ 19-20 ਦੀ ਜਾਅਲੀ ਬੈਲੇਂਸ ਸ਼ੀਟ ਤਿਆਰ ਕਰ ਕੇ ਅੱਪਲੋਡ ਕਰ ਦਿੱਤੀ ਤੇ ਸਿਰਫ਼ 4 ਹਿੱਸੇਦਾਰਾਂ ਦੇ ਹਸਤਾਖ਼ਰ ਕਰਵਾ ਕੇ ਬਾਕੀ ਹਿੱਸੇਦਾਰਾਂ ਦੇ ਹਸਤਾਖ਼ਰ ਵੀ ਨਹੀਂ ਕਰਵਾਏ ਜਦਕਿ ਜਦੋਂ ਹਸਪਤਾਲ ਘਾਟੇ 'ਚ ਚੱਲ ਰਿਹਾ ਸੀ ਤੇ ਸਭ ਕੁੱਝ ਸਾਰੇ 9 ਹਿੱਸੇਦਾਰਾਂ ਦੇ ਧਿਆਨ 'ਚ ਰੱਖ ਕੇ ਹੋਣਾ ਚਾਹੀਦਾ ਸੀ ਜਿਸ ਦਾ ਡਾ. ਤਿ੍ਵੇਦੀ ਵੱਲੋਂ ਇਤਰਾਜ਼ ਜ਼ਾਹਿਰ ਕਰਦੇ ਹੋਏ ਇਹ ਕੇਸ ਫਾਈਲ ਕੀਤਾ ਗਿਆ ਸੀ ਤੇ ਇਹ ਦੋਸ਼ ਲਗਾਇਆ ਗਿਆ ਸੀ ਕਿ ਇਸ ਦੌਰਾਨ ਉਨ੍ਹਾਂ ਨਾਲ ਧੋਖਾ ਕੀਤਾ ਗਿਆ ਹੈ ਤੇ ਅਸਲੀ ਬੈਲੇਂਸ ਸ਼ੀਟ ਕੁਝ ਹੋਰ ਸੀ ਤੇ ਜੋ ਬੈਲੇਂਸ ਸ਼ੀਟ ਅੱਪਲੋਡ ਕੀਤੀ ਗਈ ਸੀ ਉਹ ਜਾਅਲੀ ਸੀ ਤੇ ਅਦਾਲਤ ਨੇ ਬੀਤੇ ਦਿਨੀਂ ਇਸੇ ਮਾਮਲੇ 'ਚ ਇਹ ਹੁਕਮ ਜਾਰੀ ਕਰਦੇ ਹੋਏ ਥਾਣਾ ਨਵੀਂ ਬਾਰਾਂਦਰੀ ਦੇ ਮੁਖੀ ਨੂੰ ਇਨ੍ਹਾਂ ਸਾਰਿਆਂ ਖ਼ਿਲਾਫ਼ ਧੋਖਾਧੜੀ ਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕੀਤੇ ਜਾਣ ਦਾ ਹੁਕਮ ਜਾਰੀ ਕੀਤਾ ਹੈ |
ਪਿਛਲੀ ਖ਼ਬਰ ਮਹਿੰਦਰ ਭਗਤ ਸਮੇਤ ਵੱਖ-ਵਖ ਸ਼ਖ਼ਸੀਅਤਾਂ ਵਲੋਂ ਵਿਪਨ ਸੱਭਰਵਾਲ ਨਾਲ ਦੱੁਖ ਸਾਂਝਾ ਅਗਲੀ ਖ਼ਬਰ ਦਾਣਾ ਬਣਾਉਣ ਤੋਂ ਪਹਿਲਾਂ ਥਰਮੋਕੋਲ, ਪਲਾਸਟਿਕ ਸਾੜ ਕੇ ਪ੍ਰਦੂਸ਼ਣ ਕਰਨ ਵਾਲਿਆਂ ਤੋਂ ਨਾਰਾਜ਼ ਸਨ ਮੇਅਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।