09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਓਪਨ ਡੋਰ ਚਰਚ ਖੋਜੇਵਾਲ ਵਿਖੇ ਮਨਾਇਆ ਕ੍ਰਿਸਮਸ ਦਾ ਤਿਉਹਾਰ

ਅਜੀਤ ਡੈਸਕ 26-12-2025
ਜਲੰਧਰ, 25 ਦਸੰਬਰ (ਜਸਪਾਲ ਸਿੰਘ)-ਓਪਨ ਡੋਰ ਚਰਚ ਖੋਜੇਵਾਲ ਵਿਖੇ ਕਿ੍ਸਮਸ ਦਾ ਤਿਉਹਾਰ ਮਨਾਇਆ ਗਿਆ | ਵੱਡੀ ਗਿਣਤੀ 'ਚ ਹਾਜ਼ਰ ਹੋਏ ਸ਼ਰਧਾਲੂਆਂ ਨੂੰ ਕ੍ਰਿਸਮਸ ਦੀ ਵਧਾਈ ਦਿੰਦੇ ਹੋਏ ਚਰਚ ਦੇ ਮੁੱਖ ਪਾਸਟਰ ਹਰਪ੍ਰੀਤ ਦਿਓਲ ਨੇ ਪ੍ਰਭੂ ਯਿਸੂ ਮਸੀਹ ਵਲੋਂ ਮਨੁੱਖਤਾ ਨੂੰ ਦਿੱਤੇ ਗਏ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਸੁਨੇਹੇ ਨੂੰ ਘਰ-ਘਰ ਪਹੁੰਚਾਉਣ ਦਾ ਸੱਦਾ ਦਿੱਤਾ | ਉਨ੍ਹਾਂ ਪ੍ਰਭੂ ਯਿਸੂ ਮਸੀਹ ਦੀ ਜ਼ਿੰਦਗੀ ਤੇ ਉਦੇਸ਼ ਬਾਰੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸਮੁੱਚਾ ਜੀਵਨ ਮਨੁੱਖ ਜਾਤੀ ਲਈ ਇਕ ਪ੍ਰੇਰਨਾ ਦਾ ਸਰੋਤ ਹੈ ਤੇ ਇਹ ਬਹੁਤ ਮਾਣ ਦੀ ਗੱਲ ਹੈ ਕਿ ਅੱਜ ਦੁਨੀਆਂ ਦੇ ਵੱਡੀ ਗਿਣਤੀ ਲੋਕ ਪ੍ਰਭੂ ਯਿਸੂ ਮਸੀਹ ਦੇ ਸੰਦੇਸ਼ ਨੂੰ ਮੰਨਦੇ ਹੋਏ ਮਾਨਵਤਾ ਦੀ ਸੇਵਾ 'ਚ ਲੱਗੇ ਹੋਏ ਹਨ | ਇਸ ਮੌਕੇ ਸਿਸਟਰ ਗੁਰਸ਼ਰਨ ਦਿਓਲ ਨੇ ਬਹੁਤ ਹੀ ਜੋਸ਼ੀਲੇ ਅੰਦਾਜ਼ 'ਚ ਪ੍ਰਭੂ ਦਾ ਪੈਗਾਮ ਪੇਸ਼ ਕੀਤਾ ਤੇ ਕਿਹਾ ਕਿ ਸੱਚੇ ਮਨ ਨਾਲ ਕੀਤੀ ਗਈ ਪ੍ਰਾਥਨਾ ਕਦੇ ਵੀ ਬੇਅਰਥ ਨਹੀਂ ਜਾਂਦੀ ਤੇ ਉਨ੍ਹਾਂ ਦੀਆਂ ਮਨੋਕਾਮਨਾਵਾਂ ਜ਼ਰੂਰ ਪੂਰੀਆਂ ਹੁੰਦੀਆਂ ਹਨ | ਅਖੀਰ 'ਚ ਆਈਆਂ ਸੰਗਤਾਂ ਦਾ ਧੰਨਵਾਦ ਖੋਜੇਵਾਲਾ ਚਰਚ ਦੇ ਉਪ-ਚੇਅਰਮੈਨ ਬਾਬੂ ਜੈ ਰਾਮ ਵਲੋਂ ਕੀਤਾ ਗਿਆ | ਇਸ ਮੌਕੇ ਸੰਗਤਾਂ ਦੀ ਸਹੂਲਤ ਲਈ ਯੂਥ ਪ੍ਰਧਾਨ ਰਾਜਵਿੰਦਰ ਸਿੰਘ ਵਲੋਂ ਆਪਣੀ ਪੂਰੀ ਟੀਮ ਨਾਲ ਵੱਡੇ ਪੱਧਰ 'ਤੇ ਪ੍ਰਬੰਧ ਕੀਤੇ ਗਏ | ਇਸ ਮੌਕੇ ਸਮਾਗਮ 'ਚ ਪਾਸਟਰ ਸੰਦੀਪ, ਪ੍ਰਬੰਧਕ ਸੁੱਚਾ ਰਾਮ, ਪ੍ਰਬੰਧਕ ਮਥੁਰਾ ਦਾਸ, ਪ੍ਰਬੰਧਕ ਨਰਿੰਦਰ ਠਾਕੁਰ, ਪ੍ਰਬੰਧਕ ਮਾਂਗੀ ਰਾਮ, ਪ੍ਰਬੰਧਕ ਕੁਲਵੰਤ ਆਰ.ਸੀ.ਐਫ, ਪ੍ਰਬੰਧਕ ਰਜੇਸ਼ ਕੰਬੋਜ ਆਰ.ਸੀ.ਐਫ, ਪ੍ਰਬੰਧਕ ਰਾਜਿੰਦਰ ਕੁਮਾਰ, ਪ੍ਰਬੰਧਕ ਸਿਸਟਰ ਮੀਨਾ ਰਾਣੀ, ਪ੍ਰਬੰਧਕ ਸਿਸਟਰ ਊਸ਼ਾ, ਪ੍ਰਧਾਨ ਸੰਧਾਵਾਲੀਆ ਪੀ.ਸੀ.ਪੀ.ਸੀ ਤੇ ਕਈ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਪਿਛਲੀ ਖ਼ਬਰ ਚਾਰ ਸਾਹਿਬਜ਼ਾਦਿਆਂ ਅਤੇ ਸਮੂਹ ਸ਼ਹੀਦਾਂ ਦੀ ਯਾਦ 'ਚ ਪ੍ਰਭਾਤ ਫੇਰੀ ਕੱਢੀ ਅਗਲੀ ਖ਼ਬਰ ਈ-ਮੇਲ ਜ਼ਰੀਏ ਧਮਕੀ ਦੇ ਕੇ ਫਿਰੌਤੀ ਮੰਗਣ ਵਾਲੀ ਮਹਿਲਾ ਗਿ੍ਫ਼ਤਾਰ, ਇਕ ਦਿਨ ਦੇ ਰਿਮਾਂਡ 'ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।