20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸ਼ਹੀਦ ਊਧਮ ਸਿੰਘ ਨਗਰ ਪਾਰਕ 'ਚ ਐਮ. ਪੀ. ਫੰਡ ਨਾਲ ਲਗਾਇਆ ਜਿੰਮ

ਅਜੀਤ ਡੈਸਕ 28-12-2025
ਜਲੰਧਰ, 27 ਦਸੰਬਰ (ਸ਼ਿਵ)-ਜਲੰਧਰ ਕੇਂਦਰੀ ਹਲਕੇ ਦੇ ਵਾਰਡ ਨੰਬਰ 65 ਦੇ ਅਧੀਨ ਆਉਂਦੇ ਸ਼ਹੀਦ ਊਧਮ ਸਿੰਘ ਪਾਰਕ 'ਚ ਸੈਰ ਕਰਨ ਆਉਣ ਵਾਲੇ ਵਿਅਕਤੀਆਂ ਦੀ ਸਹੂਲਤ ਨੂੰ ਦੇਖਦਿਆਂ ਹੋਇਆਂ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਐਮ. ਪੀ. ਫ਼ੰਡ 'ਚੋਂ ਓਪਨ ਜਿੰਮ ਲਗਵਾਇਆ ਗਿਆ ¢ ਇਸ ਮÏਕੇ ਜਲੰਧਰ ਸੈਂਟਰਲ ਹਲਕੇ ਤੋਂ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਇਸ ਦਾ ਉਦਘਾਟਨ ਕੀਤਾ ¢ ਰਜਿੰਦਰ ਬੇਰੀ ਨੇ ਕਿਹਾ ਕਿ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵਲੋਂ ਸੈਂਟਰਲ ਹਲਕੇ ਦੇ ਵਿਕਾਸ ਕਾਰਜਾਂ ਲਈ ਫ਼ੰਡ ਜਾਰੀ ਕੀਤੇ ਗਏ ਹਨ | ਉਨ੍ਹਾਂ ਫ਼ੰਡਾਂ ਦੇ ਅਧੀਨ ਵੱਖ-ਵੱਖ ਪਾਰਕਾਂ 'ਚ ਓਪਨ ਜਿੰਮ, ਬੈਂਚ, ਝੂਲੇ ਲਗਾਏ ਜਾ ਰਹੇ ਹਨ ¢ ਹੋਰ ਵਿਕਾਸ ਕੰਮਾਂ ਲਈ ਵੀ ਗਰਾਂਟਾਂ ਜਾਰੀ ਕੀਤੀਆਂ ਗਈਆਂ ਹਨ ¢ ਇਸ ਮÏਕੇ ਸ਼ਹੀਦ ਊਧਮ ਸਿੰਘ ਨਗਰ ਰੋਕ ਗਾਰਡਨ ਪਾਰਕ ਦੀ ਸੁਸਾਇਟੀ ਵਲੋਂ ਰਜਿੰਦਰ ਬੇਰੀ ਦਾ ਧੰਨਵਾਦ ਕੀਤਾ ਗਿਆ ¢ ਇਸ ਮÏਕੇ ਕÏਾਸਲਰ ਜਸਲੀਨ ਸੇਠੀ, ਵਿੱਦਿਆ ਸਾਗਰ ਪ੍ਰਧਾਨ ਰੋਕ ਗਾਰਡਨ, ਰਾਕੇਸ਼ ਨੰਦਾ ਚੇਅਰਮੈਨ, ਪੀ. ਆਰ. ਕਾਲੜਾ, ਸ੍ਰੀ ਭਾਟੀਆ, ਵਿਜੇ ਸਲਵਾਨ ਸਮਾਜ ਸੇਵਕ, ਜੀਵਨ ਕੁਮਾਰ, ਬੀ. ਕੇ. ਭੱਲਾ, ਬਲਾਕ ਪ੍ਰਧਾਨ ਰਾਜੇਸ਼ ਜਿੰਦਲ, ਪੰਜਾਬ ਕਾਂਗਰਸ ਸਕੱਤਰ ਰਜਿੰਦਰ ਲਾਡੀ, ਚੰਦਨ ਵਾਸਨ , ਬ੍ਰਹਮ ਦੇਵ ਸਹੋਤਾ, ਯਸ਼ ਪਾਲ ਸਫ਼ਰੀ, ਵਿਕੀ ਆਬਾਦ ਪੁਰਾ, ਮਹਿਲਾ ਕਾਂਗਰਸ ਤੋ ਪੱਲਵੀ ਆਬਾਦ ਪੁਰਾ , ਰਾਜਿੰਦਰ ਸਹਿਗਲ, ਭਾਰਤ ਭੂਸ਼ਨ ਤੇ ਹੋਰ ਮÏਜੂਦ ਸਨ |
ਪਿਛਲੀ ਖ਼ਬਰ ਗੁਰਦੁਆਰਾ ਦੀਵਾਨ ਅਸਥਾਨ ਦੀ ਪ੍ਰਬੰਧਕ ਕਮੇਟੀ ਨੇ 7 ਪਰਿਵਾਰਾਂ ਨੂੰ ਇਲਾਜ ਅਤੇ ਬੱਚਿਆਂ ਦੀ ਫ਼ੀਸ ਲਈ ਦਿੱਤੀ ਸਹਾਇਤਾ ਅਗਲੀ ਖ਼ਬਰ ਸਿਹਤ ਯੋਜਨਾ ਨਾਲ ਲੋਕਾਂ ਨੂੰ ਮਿਲੇਗਾ ਫਾਇਦਾ-ਸੰਜੀਵ ਭਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।