20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਗੁਰਦੁਆਰਾ ਸਾਹਿਬ ਵਿਖੇ ਚੋਰੀ ਕਰਨ ਆਏ ਨੌਜਵਾਨ ਨੂੰ ਪ੍ਰਬੰਧਕਾਂ ਨੇ ਕਾਬੂ ਕਰਕੇ ਕੀਤਾ ਪੁਲਿਸ ਹਵਾਲੇ

ਅਜੀਤ ਡੈਸਕ 28-12-2025
ਜਲੰਧਰ, 27 ਦਸੰਬਰ (ਐੱਮ. ਐੱਸ. ਲੋਹੀਆ)-ਸਥਾਨਕ ਅਵਤਾਰ ਨਗਰ ਰੋਡ 'ਤੇ ਸਥਿਤ ਗੁਰਦੁਆਰਾ ਆਸਾਪੂਰਨ ਸਾਹਿਬ 'ਚ ਬੀਤੀ ਰਾਤ ਇਕ ਨੌਜਵਾਨ ਨੇ ਦਾਖ਼ਲ ਹੋ ਕੇ ਅੰਦਰੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ | ਪ੍ਰਬੰਧਕਾਂ ਦੇ ਸੁਚੇਤ ਹੋਣ ਕਰਕੇ, ਨੌਜਵਾਨ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ | ਨੌਜਵਾਨ ਨੇ ਕਬੂਲ ਕੀਤਾ ਕਿ ਉਸ ਨੇ ਗੁਰਦੁਆਰਾ ਸਾਹਿਬ 'ਚ ਲੱਗੇ ਵਿੰਡੋ ਏ.ਸੀ. ਨੂੰ ਧੱਕਾ ਮਾਰ ਕੇ ਅੰਦਰ ਸੁੱਟ ਦਿੱਤਾ ਅਤੇ ਫਿਰ ਉਸ ਰਸਤੇ 'ਚੋਂ ਗੁਰਦੁਆਰਾ ਸਾਹਿਬ 'ਚ ਚੋਰੀ ਕਰਨ ਦੇ ਇਰਾਦੇ ਨਾਲ ਦਾਖ਼ਲ ਹੋਇਆ ਸੀ | ਨੌਜਵਾਨ ਦੀ ਜਾਂਚ ਕੀਤੇ ਜਾਣ 'ਤੇ ਪ੍ਰਬੰਧਕਾਂ ਨੂੰ ਉਸ ਕੋਲੋਂ ਇਤਰਾਜ਼ਯੋਗ ਪਦਾਰਥ ਵੀ ਮਿਲੇ | ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਕੁਲਜੀਤ ਸਿੰਘ ਚਾਵਲਾ ਨੇ ਜਾਣਕਾਰੀ ਦਿੱਤੀ ਕਿ ਕਾਬੂ ਕੀਤਾ ਨੌਜਵਾਨ ਜਦੋਂ ਗੁਰਦੁਆਰਾ ਸਾਹਿਬ 'ਚ ਦਾਖ਼ਲ ਹੋ ਰਿਹਾ ਸੀ, ਤਾਂ ਉਸ ਦੇ ਕੱਚ ਆਦਿਕ ਲੱਗ ਗਿਆ ਸੀ, ਜਿਸ ਕਰਕੇ ਉਹ ਜ਼ਖ਼ਮੀ ਹੋ ਗਿਆ ਸੀ | ਉਨ੍ਹਾਂ ਦੱਸਿਆ ਕਿ ਨੌਜਵਾਨ ਨੂੰ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ, ਜਿਸ ਨੂੰ ਪੁਲਿਸ ਨੇ ਇਲਾਜ ਲਈ ਹਸਪਤਾਲ ਦਾਖ਼ਲ ਕਰਵਾ ਦਿੱਤਾ ਹੈ |
ਪਿਛਲੀ ਖ਼ਬਰ 3 ਦੋਸ਼ੀਆਂ 'ਚੋਂ ਗਿ੍ਫ਼ਤਾਰ ਕਲਰਕ ਅਸ਼ੋਕ ਕੁਮਾਰ ਰਿਮਾਂਡ 'ਤੇ ਅਗਲੀ ਖ਼ਬਰ ਇੰਦਰਾ ਕਾਲੋਨੀ 'ਚ ਗੰਦਾ ਪਾਣੀ ਭਰਨ ਤੋਂ ਲੋਕਾਂ 'ਚ ਰੋਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।