21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਗੁਰੂ ਨਾਨਕ ਕਾਲਜ ਫਾਰ ਵੁਮੈਨ ਵਿਖੇ 'ਪ੍ਰੋਟੈਕਟਿੰਗ ਵੁਮੈਨ ਇਨ ਦਾ ਡਿਜ਼ੀਟਲ ਵਰਲਡ' ਵਿਸ਼ੇ 'ਤੇ 5 ਰੋਜ਼ਾ ਵਰਕਸ਼ਾਪ

ਅਜੀਤ ਡੈਸਕ 28-12-2025
ਨਕੋਦਰ, 27 ਦਸੰਬਰ (ਗੁਰਵਿੰਦਰ ਸਿੰਘ)-ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵੁਮੈਨ, ਨਕੋਦਰ ਵਿਖੇ ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਵਿਭਾਗ ਵਲੋਂ ਸਾਈਬਰ ਕ੍ਰਾਈਮ ਅਵੇਅਰਨੈਸ: ਪ੍ਰੋਟੈਕਟਿੰਗ ਵੂਮੇਨ ਇਨ ਦਾ ਡਿਜ਼ੀਟਲ ਵਰਲਡ ਵਿਸ਼ੇ ਉੱਤੇ 5 ਰੋਜ਼ਾ ਵਰਕਸ਼ਾਪ ਲਗਾਈ ਗਈ ਜਿਸ 'ਚ ਮੁੱਖ ਮਹਿਮਾਨ ਵਜੋਂ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਡਾਕਟਰ ਵਾਣੀ ਦੱਤ ਸ਼ਰਮਾ ਸ਼ਾਮਿਲ ਹੋਏ¢ ਇਸ ਵਰਕਸ਼ਾਪ 'ਚ ਵੱਖ-ਵੱਖ ਰੀਸੋਰਸ ਪਰਸਨ ਵਲੋਂ ਆਪਣੇ ਵਿਚਾਰ ਰੱਖੇ ਗਏ ਜਿਸ ਦੇ ਪਹਿਲੇ ਦਿਨ ਪ੍ਰੋ. ਦੀਕਸ਼ਾ ਨੇ ਰਿਸਪੋਂਸਿਬਲ ਯੂਸ ਆਫ ਏ. ਆਈ. ਐਂਡ. ਟੈਕਨਾਲੋਜੀ ਵਿਸ਼ੇ ਉੱਤੇ, ਦੂਜੇ ਦਿਨ ਪ੍ਰੋ ਰਮਨਪ੍ਰੀਤ ਕÏਰ ਨੇ ਪਾਸਵਰਡ ਸੇਫਟੀ ਐਂਡ ਡਿਜ਼ੀਟਲ ਹਾਇਜੀਨ ਵਿਸ਼ੇ ਉੱਤੇ, ਤੀਜੇ ਦਿਨ ਪ੍ਰੋ. ਜਸਪ੍ਰੀਤ ਕÏਰ ਨੇ ਡਿਜ਼ੀਟਲ ਸੈਲਫ ਡਿਫੈਂਸ ਸਕਿੱਲਸ ਫਾਰ ਵਿਮਨ ਵਿਸ਼ੇ ਉੱਤੇ, ਚÏਥੇ ਦਿਨ ਪ੍ਰੋ ਜੀਵਨ ਜਯੋਤੀ ਨੇ ਸਾਈਬਰ ਕ੍ਰਾਈਮ ਅਵੇਰਨੈਸ ਐਂਡ ਸੇਫਟੀ ਫਾਰ ਵੁਮੈਨ ਵਿਸ਼ੇ ਉੱਤੇ, ਪੰਜਵੇਂ ਦਿਨ ਪ੍ਰੋ. ਬਲਜੀਤ ਸਿੰਘ ਨੇ ਫਾਇਨੈਨਸ਼ੀਅਲ ਸਕਿਊਰਿਟੀ ਵਿਸ਼ੇ ਉੱਤੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਪ੍ਰੈਕਟੀਕਲ ਵਰਕ ਵੀ ਸਿਖਾਇਆ¢ ਇਸ ਮÏਕੇ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਡਾਕਟਰ ਵਾਣੀ ਦੱਤ ਸ਼ਰਮਾ ਅਤੇ ਡਾ ਸੁਖਵਿੰਦਰ ਕÏਰ ਵਿਰਦੀ ਨੇ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਅੱਜ ਦੇ ਸਮੇਂ ਵਿਚ ਵਿਦਿਆਰਥਣਾਂ ਨੂੰ ਸਾਈਬਰ ਸੁਰੱਖਿਆ ਬਾਰੇ ਜਾਣੂ ਕਰਵਾਉਣਾ, ਸਮਾਰਟ ਆਨਲਾਈਨ ਵਰਕ ਕਰਨਾ ਅਤੇ ਡਿਜ਼ੀਟਲ ਸੈਲਫ਼ ਸੁਰੱਖਿਆ ਬਾਰੇ ਜਾਗਰੂਕ ਕਰਨਾ ਦਸਿਆ ਅਤੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ¢ ਇਹ ਪ੍ਰੋਗਰਾਮ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਪ੍ਰੋ ਜੀਵਨ ਜਯੋਤੀ ਅਤੇ ਸਟਾਫ਼ ਦੀ ਦੇਖ ਰੇਖ ਹੇਠ ਕੀਤਾ ਗਿਆ¢ ਮੰਚ ਸੰਚਾਲਨ ਪ੍ਰੋ ਜੀਵਨ ਜਯੋਤੀ ਵਲੋਂ ਕੀਤਾ ਗਿਆ¢ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਡਾਕਟਰ ਵਾਣੀ ਦੱਤ ਸ਼ਰਮਾ ਅਤੇ ਡਾ. ਸੁਖਵਿੰਦਰ ਕÏਰ ਵਿਰਦੀ ਨੇ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਅੱਜ ਦੇ ਸਮੇਂ ਵਿਚ ਵਿਦਿਆਰਥਣਾਂ ਨੂੰ ਸਾਈਬਰ ਸੁਰੱਖਿਆ ਬਾਰੇ ਜਾਣੂ ਕਰਵਾਉਣਾ, ਸਮਾਰਟ ਆਨਲਾਈਨ ਵਰਕ ਕਰਨਾ ਅਤੇ ਡਿਜ਼ੀਟਲ ਸੈਲਫ਼ ਸੁਰੱਖਿਆ ਬਾਰੇ ਜਾਗਰੂਕ ਕਰਨਾ ਦੱਸਿਆ¢
ਪਿਛਲੀ ਖ਼ਬਰ ਕਿਸਾਨ ਆਗੂ ਜਗੀਰ ਸਿੰਘ ਢੋਟ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਅਗਲੀ ਖ਼ਬਰ ਗੁਰਮੀਤ ਸਿੰਘ ਦਾਦੂਵਾਲ ਵਲੋਂ ਹਲਕਾ ਨਕੋਦਰ 'ਚ ਰਾਜਨੀਤਿਕ ਗਤੀਵਿਧੀਆਂ ਦਾ ਆਗਾਜ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।