08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

-ਮਾਮਲਾ ਰਾਮਾ ਮੰਡੀ 'ਚ ਹਰਪ੍ਰੀਤ ਆਸ਼ੂ ਦੇ ਕਤਲ ਦਾ- ਹਰਪ੍ਰੀਤ ਦਾ ਕੀਤਾ ਅੰਤਿਮ ਸੰਸਕਾਰ

ਅਜੀਤ ਡੈਸਕ 31-12-2025
• ਕਾਬੂ ਕੀਤੇ ਦੋਸ਼ੀ ਦਾ 2 ਦਿਨ ਦਾ ਲਿਆ ਪੁਲਿਸ ਰਿਮਾਂਡ-ਦੂਸਰੇ ਦੋਸ਼ੀ ਦੀ ਭਾਲ ਜਾਰੀ
ਜਲੰਧਰ ਛਾਉਣੀ, 30 ਦਸੰਬਰ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੀ ਉੱਪ ਪੁਲਿਸ ਚੌਕੀ ਦਕੋਹਾ ਦੇ ਅਧੀਨ ਆਉਂਦੀ ਰਵਿਦਾਸ ਕਾਲੋਨੀ ਵਿਖੇ ਰਹਿਣ ਵਾਲੇ ਚੰਨਾ ਸੰਧੂ ਦੇ ਪੁੱਤਰ ਹਰਪ੍ਰੀਤ ਆਸ਼ੂ (22) ਦਾ ਅੱਜ ਰਾਮਾ ਮੰਡੀ 'ਚ ਸਥਿਤ ਏਕਤਾ ਨਗਰ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਜਿਸ ਦੌਰਾਨ ਵੱਡੀ ਗਿਣਤੀ 'ਚ ਇਲਾਕੇ ਦੀਆਂ ਧਾਰਮਿਕ, ਸਮਾਜਿਕ ਤੇ ਸਿਆਸੀ ਜਥੇਬੰਦੀਆਂ ਪਹੁੰਚੀਆਂ | ਹਰਪ੍ਰੀਤ ਆਸ਼ੂ ਦੇ ਹੋਏ ਕਤਲ ਮਾਮਲੇ 'ਚ ਪੁਲਿਸ ਵਲੋਂ ਕਾਬੂ ਕੀਤੇ ਗਏ ਮੁੱਖ ਦੋਸ਼ੀ ਤਰਨਬੀਰ ਸਿੰਘ ਟੁੱਟ ਪੁੱਤਰ ਬਲਬੀਰ ਸਿੰਘ ਬਿੱਲਾ ਪਰਾਗਪੁਰੀਆ ਨੂੰ ਅੱਜ ਅਦਾਲਤ 'ਚ ਪੇਸ਼ ਕਰਕੇ ਪੁਲਿਸ ਵਲੋਂ ਦੋ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ | ਪੁਲਿਸ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਦੋਸ਼ੀ ਤਰਨਬੀਰ ਸਿੰਘ ਦੇ ਦੂਸਰੇ ਸਾਥੀ ਚਰਨਜੀਤ ਸਿੰਘ ਗਿੱਲ ਵਾਸੀ ਪਿੰਡ ਪਾਲਦੀ ਹੁਸ਼ਿਆਰਪੁਰ ਦੀ ਭਾਲ ਲਈ ਵੱਖ-ਵੱਖ ਥਾਵਾਂ 'ਤੇ ਛਾਪਾਮਾਰੀ ਕੀਤੀ ਜਾ ਰਹੀ ਹੈ ਤੇ ਪੁਲਿਸ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ |
ਪਿਛਲੀ ਖ਼ਬਰ ਚਾਈਨਾ ਡੋਰ ਵੇਚਣ, ਸਟੋਰ ਕਰਨ ਤੇ ਵਰਤਣ 'ਤੇ ਮੁਕੰਮਲ ਪਾਬੰਦੀ ਅਗਲੀ ਖ਼ਬਰ ਲੋਹੀਆਂ 'ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅੱਜ ਤੇ ਕੱਲ੍ਹ ਸ਼ਾਮ ਨੂੰ ਸੱਜੇਗਾ 2 ਦਿਨਾ ਕੀਰਤਨ ਦਰਬ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।