07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਲੁੱਟਾਂ-ਖੋਹਾਂ ਤੇ ਨਸ਼ਾ ਤਸਕਰੀ ਕਰਨ ਵਾਲੇ 2 ਨੌਜਵਾਨ ਅਸਲ੍ਹੇ ਸਣੇ ਗਿ੍ਫ਼ਤਾਰ

ਅਜੀਤ ਡੈਸਕ 31-12-2025
ਫਿਲੌਰ, 30 ਦਸੰਬਰ (ਵਿਪਨ ਗੈਰੀ)-ਥਾਣਾ ਬਿਲਗਾ ਦੀ ਪੁਲਿਸ ਨੇ 2 ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ ਇੱਕ ਖਿਡੌਣਾ ਅਤੇ ਇੱਕ ਅਸਲੀ ਪਿਸਟਲ ਬਰਾਮਦ ਕੀਤਾ ਹੈ | ਮਾਮਲੇ ਸੰਬੰਧੀ ਡੀ.ਐੱਸ.ਪੀ. ਫਿਲੌਰ ਭਾਰਤ ਮਸੀਹ ਨੇ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਥਾਣਾ ਬਿਲਗਾ ਦੇ ਮੁਖੀ ਸਬ ਇੰਸਪੈਕਟਰ ਸੁਖਜਿੰਦਰ ਸਿੰਘ ਦੀ ਟੀਮ ਦੇ ਏ.ਐੱਸ.ਆਈ. ਕੁਲਵਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਇਲਾਕੇ 'ਚ ਗਸ਼ਤ ਕਰਨ ਮੌਕੇ ਗੁਮਟਾਲੀ ਰੋਡ 'ਤੇ ਇੱਕ ਪਲੈਟੀਨਾ ਮੋਟਰਸਾਈਕਲ ਸਵਾਰ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਕੀਤੀ, ਜਿਨ੍ਹਾਂ ਦੀ ਪਛਾਣ ਸਲਾਮੂਦੀਨ ਖਾਨ ਪੁੱਤਰ ਲਾਲ ਹੁਸੈਨ ਵਾਸੀ ਪਿੰਡ ਉੱਪਲ ਖ਼ਾਲਸਾ ਅਤੇ ਨਰਿੰਦਰ ਸਿੰਘ ਉਰਫ਼ ਨਿੰਦਰ ਪੁੱਤਰ ਜਸਵੀਰ ਸਿੰਘ ਪਿੰਡ ਚੂਹੇਕੀ ਥਾਣਾ ਨੂਰਮਹਿਲ ਵਜੋਂ ਹੋਈ ਹੈ ਤੇ ਉਕਤਾ ਕੋਲੋਂ ਇੱਕ ਖਿਡੌਣਾ ਰਿਵਾਲਵਰ ਸਮੇਤ ਇੱਕ ਜਿੰਦਾ ਰੌਂਦ ਮਾਰਕਾ 32/25 ਬੋਰ ਅਤੇ ਇੱਕ ਦੇਸੀ ਪਿਸਟਲ ਸਮੇਤ ਮੈਗਜ਼ੀਨ ਬਰਾਮਦ ਹੋਏ ਹਨ | ਡੀ.ਐੱਸ.ਪੀ. ਮਸੀਹ ਨੇ ਦੱਸਿਆ ਕਿ ਕਾਬੂ ਕੀਤੇ ਨੌਜਵਾਨਾਂ ਖ਼ਿਲਾਫ਼ ਪਹਿਲਾ ਵੀ ਨਸ਼ਾ ਵੇਚਣ ਦੇ ਮੁਕੱਦਮੇ ਦਰਜ ਹਨ ਅਤੇ ਉਕਤਾ ਦਾ ਪੁਲਿਸ ਰਿਮਾਂਡ ਲੈ ਕੇ ਡੰੂਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ | ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਪਿੰਡ ਗੌਰਸੀਆ ਵਿਚ ਹੋਈ ਗੋਲੀ ਬਾਰੀ ਦੀ ਘਟਨਾ ਨੂੰ ਅੰਜਾਮ ਦੇਣ ਵਿਚ ਵੀ ਇਹ ਸ਼ਾਮਿਲ ਹੋ ਸਕਦੇ ਹਨ ਤੇ ਇਸ ਸੰਬੰਧੀ ਅਜੇ ਜਾਂਚ ਚੱਲ ਰਹੀ ਹੈ ਕੀ ਉਸ ਘਟਨਾ ਨਾਲ ਇਨ੍ਹਾਂ ਦਾ ਸੰਬੰਧ ਹੈ ਜਾ ਨਹੀਂ |
ਪਿਛਲੀ ਖ਼ਬਰ 2025 'ਚ ਜਲੰਧਰ ਦਿਹਾਤੀ ਪੁਲਿਸ ਨੇ ਕੀਤੀਆਂ ਵਿਆਪਕ ਕਾਰਵਾਈਆਂ ਅਗਲੀ ਖ਼ਬਰ 5.50 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।