07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਵਲੋਂ 49 ਕਰੋੜ ਦੇ ਕੰਮਾਂ ਨੂੰ ਮਨਜ਼ੂਰੀ

ਅਜੀਤ ਡੈਸਕ 31-12-2025
ਜਲੰਧਰ, 30 ਦਸੰਬਰ (ਸ਼ਿਵ)-ਮੇਅਰ ਵਨੀਤ ਧੀਰ ਦੀ ਪ੍ਰਧਾਨਗੀ 'ਚ ਅੱਜ ਵਿੱਤ ਅਤੇ ਠੇਕਾ ਕਮੇਟੀ ਦੀ ਹੋਈ ਮੀਟਿੰਗ 'ਚ ਸ਼ਹਿਰ ਦੇ ਅਲੱਗ-ਅਲੱਗ ਹਲਕਿਆਂ 'ਚ ਕਰਵਾਏ ਜਾਣ ਵਾਲੇ 49 ਕਰੋੜ ਦੇ ਵਿਕਾਸ ਦੇ ਕੰਮਾਂ ਨੂੰ ਮਨਜੂਰੀ ਦਿੱਤੀ ਗਈ ਹੈ ਤੇ ਕਮੇਟੀ ਵਲੋਂ ਅੱਜ 16.71 ਕਰੋੜ ਦਾ ਇਸ਼ਤਿਹਾਰੀ ਬੋਰਡਾਂ ਦਾ ਟੈਂਡਰ ਵੀ ਪਾਸ ਕੀਤਾ ਗਿਆ ਹੈ | ਮੀਟਿੰਗ 'ਚ ਸਾਰੇ ਮਤਿਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ | ਮੀਟਿੰਗ 'ਚ ਕਮਿਸ਼ਨਰ ਸੰਦੀਪ ਰਿਸ਼ੀ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ, ਸੰਯੁਕਤ ਕਮਿਸ਼ਨਰ ਸੁਮਨਦੀਪ ਕੌਰ, ਮੈਂਬਰ ਕੌਂਸਲਰ ਹਿਤੇਸ਼ ਗਰੇਵਾਲ, ਕਵਿਤਾ ਸੇਠ ਤੇ ਹੋਰ ਸ਼ਾਮਿਲ ਸਨ | ਕਮੇਟੀ ਵਲੋਂ ਜਿਨ੍ਹਾਂ ਕੰਮਾਂ ਨੂੰ ਮਨਜੂਰੀ ਦਿੱਤੀ ਗਈ ਹੈ, ਉਨ੍ਹਾਂ ਵਿਚ ਪ੍ਰਤਾਪ ਬਾਗ਼ ਦੇ ਜ਼ੋਨ ਦਫਤਰ ਦੇ ਸੁਧਾਰ ਲਈ 44 ਲੱਖ ਰੁਪਏ, ਸਪੋਰਟਸ ਐਂਡ ਸਰਜੀਕਲ ਕੰਪਲੈਕਸ ਵਿਚ ਨਵੀਆਂ ਐਲ. ਈ. ਡੀ. ਲਾਈਟਾਂ ਲਗਾਉਣਾ, ਮਾਡਲ ਟਾਊਨ ਮਾਰਕੀਟ 'ਚ ਬੁਨਿਆਦੀ ਢਾਂਚਾ ਵਿਕਸਤ ਕੀਤਾ ਜਾਵੇਗਾ, ਇਸ 'ਤੇ 6.34 ਕਰੋੜ ਦੀ ਲਾਗਤ ਆਵੇਗੀ | ਬਿਸਤ ਦੁਆਬ ਨਹਿਰ ਦੀ ਸਫ਼ਾਈ ਕਰਨ ਤੋਂ ਇਲਾਵਾ ਡੀ. ਸੀ. ਦਫਤਰ ਤੋਂ ਬੀ. ਐਮ. ਸੀ. ਚੌਕ, ਡੀ. ਸੀ. ਦਫਤਰ ਦੇ ਆਲ਼ੇ-ਦੁਆਲੇ ਦੇ ਖੇਤਰ 'ਚ ਇੰਟਰਲਾਕਿੰਗ ਟਾਈਲਾਂ ਦਾ ਕੰਮ, ਰਸੀਲਾ ਨਗਰ, ਆਬਾਦਪੁਰਾ, ਰਾਜ ਨਗਰ, ਮਨਜੀਤ ਨਗਰ, ਵਾਰਡ ਨੰਬਰ 62 'ਚ ਮਧੂਬਨ ਕਾਲੋਨੀ ਪਾਰਕ ਰੋਡ 'ਤੇ ਸੜਕਾਂ ਬਣਾਉਣ ਦਾ ਕੰਮ ਕੀਤਾ ਜਾਵੇਗਾ | ਕਮੇਟੀ ਵਲੋਂ ਹੋਰ ਜਿਨ੍ਹਾਂ ਕੰਮਾਂ ਲਈ ਮਨਜੂਰੀ ਦਿੱਤੀ ਗਈ ਹੈ, ਉਨ੍ਹਾਂ ਵਿਚ ਡਿਪਟੀ ਕਮਿਸ਼ਨਰ ਦਫਤਰ ਤੋਂ ਬੈਕ ਸਾਈਡ ਤੋਂ ਸੰਵਿਧਾਨ (ਬੀ. ਐਮ. ਸੀ.) ਚੌਕ ਤੱਕ ਬਰਸਾਤੀ ਸੀਵਰ ਪਾਉਣ ਦੇ ਕੰਮ ਦੇ ਟੈਂਡਰ ਨੂੰ ਮਨਜੂਰੀ ਦਿੱਤੀ ਗਈ ਹੈ | ਇਸ ਸੜਕ 'ਤੇ ਬਰਸਾਤਾਂ 'ਚ ਪਾਣੀ ਭਰ ਜਾਂਦਾ ਹੈ, ਇਸ 'ਤੇ ਕਰੀਬ 63 ਲੱਖ ਰੁਪਏ ਦਾ ਖਰਚਾ ਆਵੇਗਾ | ਹੈਲਥ ਬਰਾਂਚ, ਬਾਗ਼ਬਾਨੀ ਬਰਾਂਚ ਤੇ ਵਰਕਸ਼ਾਪ ਬਰਾਂਚ 'ਚ ਆਊਟ ਸੋਰਸ 'ਤੇ ਸਟਾਫ਼ ਰੱਖਣ ਦੇ ਕੰਮ ਨੂੰ ਮਨਜੂਰੀ ਦਿੱਤੀ ਗਈ ਹੈ |
ਪਿਛਲੀ ਖ਼ਬਰ ਨਿਗਮ 'ਚ 1196 ਕਰਮਚਾਰੀਆਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਅਗਲੀ ਖ਼ਬਰ ਘਰੇਲੂ ਕਲੇਸ਼ ਤੇ ਸਹੁਰੇ ਪਰਿਵਾਰ ਤੋਂ ਤੰਗ ਨੌਜਵਾਨ ਨੇ ਨਿਗਲਿਆ ਜ਼ਹਿਰ-ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।