06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਉੱਘੇ ਸਮਾਜ ਸੇਵੀ ਤੇ ਖੇਡ ਪ੍ਰਮੋਟਰ ਅਵਤਾਰ ਸਿੰਘ ਬੱਲ ਦੀ 8ਵੀਂ ਬਰਸੀ 'ਤੇ ਗੁਰਮਤਿ ਸਮਾਗਮ <br/>

ਅਜੀਤ ਡੈਸਕ 31-12-2025
ਬੇਗੋਵਾਲ, 30 ਦਸੰਬਰ (ਸੁਖਜਿੰਦਰ ਸਿੰਘ)-ਉੱਘੇ ਸਮਾਜ ਸੇਵੀ ਤੇ ਖੇਡ ਪ੍ਰਮੋਟਰ ਅਵਤਾਰ ਸਿੰਘ ਬੱਲ ਦੀ ਅੱਜ 8ਵੀਂ ਬਰਸੀ 'ਤੇ ਉਨ੍ਹਾਂ ਦੇ ਗ੍ਰਹਿ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ, ਉਪਰੰਤ ਪੰਥ ਪ੍ਰਸਿੱਧ ਰਾਗੀ ਜਥੇ ਭਾਈ ਰਵਿੰਦਰ ਸਿੰਘ ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤੇ ਭਾਈ ਦਵਿੰਦਰ ਸਿੰਘ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ | ਉਨ੍ਹਾਂ ਸੰਗਤਾਂ ਨੂੰ ਗੁਰੂ ਸਾਹਿਬ ਵਲੋਂ ਦਰਸਾਏ ਗਏ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਮਾਨ ਸਿੰਘ ਤੇ ਸਾਬਕਾ ਕੌਂਸਲਰ ਸੁਖਵੰਤ ਸਿੰਘ ਤੱਖਰ ਨੇ ਸਵ. ਅਵਤਾਰ ਸਿੰਘ ਬੱਲ ਦੇ ਜੀਵਨ 'ਤੇ ਝਾਤ ਪਾਉਂਦਿਆਂ ਕਿਹਾ ਕਿ ਸਰਦਾਰ ਬੱਲ ਵਲੋਂ 56 ਸਾਲ ਪਹਿਲਾਂ ਮਾਂ ਖੇਡ ਕਬੱਡੀ ਦੀ ਸੇਵਾ ਕਰਦਿਆਂ ਟੂਰਨਾਮੈਂਟ ਸ਼ੁਰੂ ਕਰਵਾਇਆ ਗਿਆ ਸੀ ਤੇ ਉਨ੍ਹਾਂ ਦੇ ਸਪੁੱਤਰਾਂ ਮੋਹਨਵੀਰ ਸਿੰਘ ਬੱਲ ਤੇ ਦਿਲਾਵਰ ਸਿੰਘ ਬੱਲ ਵਲੋਂ ਮਾਂ ਖੇਡ ਕਬੱਡੀ ਨੂੰ ਕਰੋੜਾਂ ਤੱਕ ਲਿਆਂਦਾ ਹੈ ਤੇ ਉਨ੍ਹਾਂ ਵਲੋਂ ਕਰਵਾਏ ਜਾਂਦੇ ਟੂਰਨਾਮੈਂਟ ਅੱਜ ਦੇਸ਼-ਵਿਦੇਸ਼ 'ਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ | ਸਮਾਗਮ 'ਚ ਮੋਹਨਬੀਰ ਸਿੰਘ ਬੱਲ, ਦਿਲਾਵਰ ਸਿੰਘ ਬੱਲ, ਨੰਬਰਦਾਰ ਸਵਰਨ ਸਿੰਘ ਬੱਲ, ਪ੍ਰਭਜੋਤ ਸਿੰਘ ਘੁੰਮਣ, ਸ਼ਰਨਜੀਤ ਕੌਰ, ਸੁਨੀਲ ਕੁਮਾਰ, ਗੁਲਬਦਨਜੀਤ ਸਿੰਘ ਤੱਖਰ, ਸੰਨੀ ਗੁਰਾਇਆ, ਸਰਬਜੀਤ ਸਿੰਘ ਚੀਮਾ, ਹਰਪ੍ਰੀਤ ਸਿੰਘ ਗੋਲਡੀ, ਸ਼ਰਨ ਸਿੰਘ, ਚਰਨਜੀਤ ਸਿੰਘ, ਹਰਜੀਤ ਸਿੰਘ, ਗੁਲਜ਼ਾਰ ਸਿੰਘ, ਉਂਕਾਰ ਸਿੰਘ ਆਸਟੇ੍ਰਲੀਆ, ਕੁਲਵੰਤ ਸਿੰਘ ਸਹਿਗਲ ਪ੍ਰਧਾਨ ਬਾਰ ਐਸੋਸੀਏਸ਼ਨ ਭੁਲੱਥ, ਬਲਜਿੰਦਰ ਸਿੰਘ, ਅੰਮਿ੍ਤਪਾਲ ਸਿੰਘ, ਗੁਰਵਿੰਦਰ ਸਿੰਘ, ਸੰਦੀਪ ਸਹਿਗਲ, ਜਤਿੰਦਰ ਸਿੰਘ ਘੋਤੜਾ, ਯਾਦਵਿੰਦਰ ਪ੍ਰਤਾਪ ਜਿੰਮ, ਗੱਗੀ ਖੀਰਾ ਵਾਲੀ, ਮਹਿੰਦਰ ਸਿੰਘ ਸਾਬਕਾ ਚੇਅਰਮੈਨ, ਪਰਮਜੀਤ ਸਿੰਘ ਪੰਮੀ ਕਬੱਡੀ ਕੋਚ, ਕੈਪਟਨ ਸੁਖਵਿੰਦਰ ਸਿੰਘ, ਲਖਵਿੰਦਰ ਸਿੰਘ ਮੁਲਤਾਨੀ, ਜਗਮੋਹਨ ਸਿੰਘ ਯੂ.ਕੇ., ਗੁਰਵਿੰਦਰ ਸਿੰਘ ਸਹਿਗਲ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ |

ਪਿਛਲੀ ਖ਼ਬਰ ਜਸ਼ਨਜੋਤ ਸਿੰਘ ਜÏਹਲ ਯੂਨੀਵਰਿਸਟੀ ਕਾਲਜ ਜੰਡਿਆਲਾ ਦੇ ਇੰਚਾਰਜ ਬਣੇ ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਬੈਠਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।